Tuesday, September 02, 2025

Doaba

ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵਿਖੇ ਫਰੈਸ਼ਰ ਅਤੇ ਫੇਅਰਵੈਲ ਪਾਰਟੀ ਆਗਾਜ਼ 2025 ਦਾ ਆਯੋਜਨ

September 02, 2025 12:03 AM
SehajTimes

ਬੰਗਾ : ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਵੱਲੋਂ ਸਾਲ 2025 ਦੇ ਬੀ. ਐਸ. ਸੀ. ਅਤੇ ਐਮ. ਐਸ. ਸੀ. ਦੇ ਨਵੇਂ ਬੈਚਾਂ ਦੇ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਅਤੇ ਪਹਿਲੇ ਬੈਚ ਦੇ ਵਿਦਿਆਰਥੀਆਂ ਦੀ ਵਿਦਾਇਗੀ ਲਈ ਫਰੈਸ਼ਰ ਪਾਰਟੀ ਅਤੇ ਫੇਅਰਵੈੱਲ ਪਾਰਟੀ ਅਗਾਜ਼ 2025 ਦਾ ਆਯੋਜਨ ਢਾਹਾਂ ਕਲੇਰਾਂ ਵਿਖੇ ਕੀਤਾ ਗਿਆ, ਜਿਸ ਵਿਚ ਮਿਸ ਫਰੈਸ਼ਰ ਸੁਖਮਨੀ ਕੌਰ ਅਤੇ ਮਿਸਟਰ ਫਰੈਸ਼ਰ ਮਨੀਸ਼ ਕੁਮਾਰ ਚੁਣੇ ਗਏ । ਇਸ ਸਮਾਰੋਹ ਦੇ ਮੁੱਖ ਮਹਿਮਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਅਤੇ ਸਾਬਕਾ ਪ੍ਰਧਾਨ ਸ. ਮਲਕੀਅਤ ਸਿੰਘ ਬਾਹੜੋਵਾਲ ਸਨ । ਫਰੈਸ਼ਰ ਪਾਰਟੀ ਦਾ ਸ਼ੁਭ ਆਰੰਭ ਮਹਿਮਾਨਾਂ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਹੋਇਆ । ਇਸ ਮੌਕੇ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੇ ਉਹਨਾਂ ਨੂੰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਡਿਗਰੀ ਕੋਰਸਾਂ ਦੀ ਵਧੀਆ ਪੜ੍ਹਾਈ ਕਰਕੇ ਅਵੱਲ ਪੁਜ਼ੀਸਨਾਂ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ । ਉਹਨਾਂ ਕਿਹਾ ਕਿ ਇਸ ਕਾਲਜ ਵਿਚ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਿਖਾਇਆ ਜਾਂਦਾ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ । ਜਿਸ ਦੇ ਨਾਲ ਕਾਲਜ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਅਕਾਦਮਿਕ ਮੌਕੇ ਮਿਲਦੇ ਹਨ । ਉਹਨਾਂ ਨੇ ਕਾਲਜ ਦੇ ਪਹਿਲੇ ਬੈਚ ਦੇ ਪਾਸਆਊਟ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਉਹਨਾਂ ਦੇ ਸੁਨਿਹਰੀ ਭਵਿੱਖ ਲਈ ਆਪਣਾ ਅਸ਼ੀਰਵਾਦ ਦਿੱਤਾ । ਸਮਾਰੋਹ ਵਿਚ ਸ. ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਅਤੇ ਸ. ਵਰਿੰਦਰ ਸਿੰਘ ਬਰਾੜ ਐਚ ਆਰ ਨੇ ਨਵੇਂ ਦਾਖਲ ਹੋਏ ਤੇ ਵਿਦਾ ਹੋ ਰਹੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।
ਫਰੈਸ਼ਰ ਪਾਰਟੀ ਅਗਾਜ਼ 2025 ਵਿਚ ਬੀ.ਐੱਸ.ਸੀ. ਅਤੇ ਐਮ.ਐਸ.ਸੀ. ਕੋਰਸਾਂ ਦੇ ਨਵੇਂ ਦਾਖਲ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਲੋਕ ਨਾਚ ਭੰਗੜਾ, ਗਿੱਧਾ, ਹਿਮਾਚਲੀ ਨਾਟੀ ਡਾਂਸ, ਮਹਾਰਾਸ਼ਟਰ ਦਾ ਲਾਵਨੀ ਡਾਂਸ, ਲੇਜ਼ੀ ਡਾਂਸ , ਕਲਾਸੀਕਲ ਡਾਂਸ, ਹਰਿਆਣਵੀ ਡਾਂਸ, ਬੌਲੀਵੁੱਡ ਡਾਂਸ ਆਦਿ ਦੀਆਂ ਕੋਰੀਉਗਰਾਫੀ ਪੇਸ਼ ਕਰਕੇ ਸਟੇਜ 'ਤੇ ਪੂਰੇ ਭਾਰਤ ਦੇਸ ਦੇ ਸਭਿਆਚਾਰ ਨੂੰ ਪੇਸ਼ ਕਰਕੇ ਸਰੋਤਿਆ ਦਾ ਮਨ ਮੋਹ ਲਿਆ । ਫਰੈਸ਼ਰ ਪਾਰਟੀ ਦੇ ਸਖਤ ਮੁਕਾਬਲੇ ਵਿਚੋਂ ਮਿਸ ਫਰੈਸ਼ਰ 2025 ਸੁਖਮਨੀ ਕੌਰ ਅਤੇ ਮਿਸਟਰ ਫਰੈਸ਼ਰ 2025 ਮਨੀਸ਼ ਕੁਮਾਰ ਚੁਣੇ ਗਏ । ਜਦ ਕਿ ਮਿਸਟਰ ਚਾਰਮਿੰਗ ਰਾਹੁਲ ਕੁਮਾਰ , ਮਿਸ ਐਲੀਗੈਂਟ ਸੰਜਨਾ, ਮਿਸ ਕ੍ਰੀਏਟਿਵ ਜਸ਼ਰਨ ਕੌਰ, ਮਿਸ ਟੇਲੈਂਟਟਿਡ ਰਮਨਦੀਪ ਕੌਰ, ਮਿਸਟਰ ਟੇਲੈਂਟਟਿਡ ਪ੍ਰਿੰਸ ਅਤੇ ਮਿਸ ਅਚੀਵਰ ਨੇਹਾ ਨੂੰ ਚੁਣਿਆ ਗਿਆ । ਇਸ ਮੌਕੇ ਜੱਜਾਂ ਦੀ ਅਹਿਮ ਜ਼ਿੰਮੇਦਾਰੀ ਮੈਡਮ ਰਮਨਦੀਪ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ ਨਰਸਿੰਗ, ਸ੍ਰੀ ਰਮਨ ਕੁਮਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਸ੍ਰੀ ਸਰਵਣ ਕੁਮਾਰ ਮੈਨੇਜਰ ਟੋਲ ਪਲਾਜ਼ਾ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ ਅਤੇ ਮੈਡਮ ਜੋਤੀ ਭਾਟੀਆ ਫਰੰਟ ਡੈਸਕ ਮਨੈਜਰ ਨੇ ਬਾਖੂਬੀ ਨਿਭਾਈ । ਮੁੱਖ ਮਹਿਮਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਆਪਣੇ ਕਰ ਕਮਲਾਂ ਨਾਲ ਜੇਤੂ ਵਿਦਿਆਰਥੀਆਂ ਨੂੰ ਸਨਾਮਨ ਚਿੰਨ੍ਹ ਪ੍ਰਦਾਨ ਕਰਕੇ ਸਨਮਾਨਿਤ ਕੀਤਾ । ਸਮਾਗਮ ਦੇ ਅੰਤ ਵਿਚ ਵਾਈਸ ਪ੍ਰਿੰਸੀਪਲ ਸ੍ਰੀ ਰਾਜਦੀਪ ਥਿਦਵਾਰ ਵੱਲੋ ਮੁੱਖ ਮਹਿਮਾਨ ਅਤੇ ਫਰੈਸ਼ਰ ਪਾਰਟੀ ਅਗਾਜ਼ 2025 ਨੂੰ ਸਫਲ ਕਰਨ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਸਹਿਯੋਗੀਆਂ ਅਤੇ ਸਮੂਹ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਖਿਤਾਬ ਜੇਤੂਆਂ ਨੂੰ ਵਧਾਈ ਦਿੱਤੀ । ਵਰਨਣਯੋਗ ਹੈ ਕਿ ਆਗਾਜ਼-2025 ਨੂੰ ਯਾਦਗਾਰੀ ਬਣਾਉਣ ਅਤੇ ਸਫਲ ਕਰਨ ਲਈ ਸਰਵਸ਼੍ਰੇਸ਼ਠ ਯੋਗਦਾਨ ਹੈੱਡ ਆਫ ਡਿਪਾਰਟਮੈਂਟ ਮੈਡਮ ਪਿਊਸ਼ੀ ਯਾਦਵ ਅਤੇ ਉਹਨਾਂ ਦੇ ਸਹਿਯੋਗੀਆਂ ਮੈਡਮ ਆਰਚੀ ਭਟੇਜਾ ਅਤੇ ਸ੍ਰੀ ਵਿਕਾਸ ਭਾਰਦਵਾਜ ਦਾ ਰਿਹਾ । ਇਸ ਸਮਾਰੋਹ ਦੀ ਸਫਲਤਾ ਦਾ ਸਿਹਰਾ ਗੁਰੂ ਨਾਨਕ ਪੈਰਾਮੈਡੀਕਲ ਕਾਲਜ ਦੀ ਸਮੂਹ ਫੈਕਲਿਟੀ ਟੀਮ ਸ੍ਰੀ ਰਾਹੁਲ ਵਰਮੋਤਾ, ਸ੍ਰੀ ਰਮਨ ਕੁਮਾਰ, ਸ੍ਰੀ ਰਿਤਿਕ ਕੁਮਾਰ ਪਾਠਕ, ਮੈਡਮ ਅੰਜਲੀ ਜੈ ਸਿੰਘ, ਸ੍ਰੀ ਧੀਰ ਸਿੰਘ, ਮੈਡਮ ਇੰਦੂ ਬਾਲਾ, ਸ੍ਰੀ ਵਿਵੇਕ ਸ਼ਰਮਾ ਅਤੇ ਮੈਡਮ ਚੈਰੀ ਦਾ ਰਿਹਾ ਹੈ । ਇਸ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਸਮੂਹ ਵਿਦਿਆਰਥੀਆਂ ਨੂੰ ਮੰਚ ਉੱਪਰ ਨੱਚਣ ਦਾ ਖੁੱਲਾ ਸੱਦਾ ਦਿੱਤਾ ਗਿਆ, ਜਿਸ ਦਾ ਉਹਨਾਂ ਨੇ ਖੂਬ ਆਨੰਦ ਮਾਣਿਆ ।

Have something to say? Post your comment

 

More in Doaba

ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ

ਸਰਵ ਮਨੁੱਖਤਾ ਸਰਵ ਪਰਮਾਤਮਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਭਰ ਵਿੱਚ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ

ਢਾਹਾਂ ਕਲੇਰਾਂ ਹਸਪਤਾਲ ਵਿਖੇ ਗੁਰਦਿਆਂ ਦੀਆਂ ਬਿਮਾਰੀਆਂ, ਪੱਥਰੀਆਂ ਤੇ ਪਿਸ਼ਾਬ ਦੇ ਰੋਗਾਂ ਦਾ 15 ਦਿਨਾਂ ਫਰੀ ਚੈੱਕਅੱਪ ਕੈਂਪ 1 ਸਤੰਬਰ ਤੋਂ

ਕੇਂਦਰੀ ਤੇ ਸੂਬਾ ਸਰਕਾਰਾਂ ਖੇਡ ਰਹੀਆਂ ਸਿਆਸੀ ਨੂਰਾ ਕੁਸ਼ਤੀ : ਗਿਆਨੀ ਹਰਪ੍ਰੀਤ ਸਿੰਘ

ਬਾਬਾ ਬਲਜਿੰਦਰ ਸਿੰਘ ਜੀ ਦੇ ਅੰਤਿਮ ਦਰਸ਼ਨਾਂ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਰਾੜਾ ਸਾਹਿਬ ਪਹੁੰਚੇ

ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ ਦੀ ਹਮਾਇਤ ਪ੍ਰਾਪਤ ਬੀਕੇਆਈ ਦੀ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ; ਬਟਾਲਾ ਤੋਂ ਚਾਰ ਹੈਂਡ-ਗ੍ਰੇਨੇਡ, 2 ਕਿਲੋਗ੍ਰਾਮ ਆਰਡੀਐਕਸ-ਅਧਾਰਤ ਆਈਈਡੀ ਬਰਾਮਦ

ਅਵਾਰਾ ਕੁੱਤਿਆਂ ਤੋ ਡਰਦੇ ਕਈ ਲੋਕ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਵੀ ਕਤਰਾਉਂਦੇ ਹਨ : ਮਾਸਟਰ ਕੁਲਵਿੰਦਰ ਸਿੰਘ ਜੰਡਾ

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਪਹੁੰਚੇ ਸਰਹੱਦੀ ਪਿੰਡਾਂ ਦੇ ਦੌਰੇ ਤੇ

ਸ਼ੇਅਰ ਬਜਾਰ ’ਚ ਲੰਬੇ ਨਿਵੇਸ਼ ਅਤੇ ਅਨੁਸ਼ਾਸ਼ਨ ਨਾਲ ਪੈਸਾ ਕਮਾਇਆ ਜਾ ਸਕਦਾ : ਸੱਚਦੇਵਾ

ਡਾਇਰੈਕਟੋਰੇਟ ਆਫ ਪੰਜਾਬ ਰਾਜ ਲਾਟਰੀਜ਼ ਵਲੋਂ ਪੰਜਾਬ ਸਟੇਟ ਡੀਅਰ ਰਾਖੀ ਬਪੰਰ -2025 ਦਾ ਕੱਢਿਆ ਡਰਾਅ