ਮਹਿਲ ਕਲਾਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਚੋਣਾਂ ਸਮੇਂ ਇਹ ਕਿਹਾ ਕਰਦੇ ਸਨ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦਾ ਕੁਝ ਨਹੀਂ ਸਵਾਰਿਆ ਤੇ ਲੋਕ ਲੀਡਰਾਂ ਨੂੰ ਹਿੰਮਤ ਨਾਲ ਸਵਾਲ ਕਰਿਆ ਕਰਨ ਤੇ ਹੁਣ ਲੋਕ ਜਿਹੜੇ ਸਵਾਲ ਆਮ ਆਦਮੀ ਨ ਪਾਰਟੀ ਦੇ ਲੀਡਰਾਂ ਨੂੰ ਪੁੱਛ ਰਹੇ ਹਨ, ਉਨ੍ਹਾਂ ਤੋਂ ਸਰਕਾਰ ਦੇ ਲੀਡਰ ਪਾਸੇ ਹੁੰਦੇ ਦਿਖਾਈ ਦਿੰਦੇ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੋੜ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਪਿਛਲੇ ਇਕ ਦੋ ਸਾਲਾਂ 'ਚ ਟੂ ਜਿਹੜੀ ਹੜ੍ਹਾਂ ਦੀ ਮਾਰ ਪਈ ਸੀ ਤਾਂ ਮੁੱਖ * ਮੰਤਰੀ ਭਗਵੰਤ ਮਾਨ ਕਹਿੰਦੇ ਸਨ ਕਿ ਜਾ ਬੱਕਰੀ ਮੁਰਗੀ ਤੱਕ ਦੇ ਪੈਸੇ ਦੇਵਾਂਗੇ, ਪਰ ਉਨ੍ਹਾਂ ਮੁੱਦਿਆਂ ਤੋਂ ਧਿਆਨ ਹਟਾ ਕੇ ਹੁਣ ਇਹ ਕਹਿ ਰਹੇ ਹਨ ਕਿ ਹੜ ਪੀੜਤਾਂ ਲਈ ਅਸੀਂ ਆਪਣਾ ਹੈਲੀਕਾਪਟਰ ਵੀ ਲੋਕਾਂ ਹਵਾਲੇ ਕਰ ਦਿੱਤਾ ਜਦ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਹੜ ਪੀੜਤਾਂ ਦਾ ਵੱਡਾ ਨੁਕਸਾਨ ਹੋਇਆ ਤੇ ਹੈਲੀਕਾਪਟਰ ਦੀਆਂ ਗੱਲਾਂ ਕਰਨ ਦੀ ਬਜਾਏ ਜ਼ਮੀਨੀ ਪੱਧਰ 'ਤੇ ਆ ਕੇ ਸਰਕਾਰ ਹੜ ਪੀੜਤਾਂ ਦੀਆਂ ਜੋ ਅਸਲ ਲੋੜਾਂ ਹਨ, ਉਸ ਦਾ ਹੱਲ ਕਰਨ ਲਈ ਬਾਂਹ ਫੜੇ। ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼
ਬਣਦਾ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਮੁਆਵਜ਼ੇ ਜਾਰੀ ਕੀਤੇ ਜਾਣ ਤਾਂ ਜੋ ਉਨ੍ਹਾਂ ਦੀ ਆਰਥਿਕਤਾ ਪਟੜੀ 'ਤੇ ਆ ਸਕੇ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਦੌਰਾਨ ਵੀ ਆਪਣੇ ਵਲੋਂ ਨਿੱਜੀ ਤੌਰ 'ਤੇ ਜਿੱਥੇ ਹੜ ਪੀੜਤਾਂ ਦੀ ਮਦਦ ਕੀਤੀ ਸੀ. ਉੱਥੇ ਹੀ ਹੁਣ ਵੀ ਆਪਣੇ ਸਾਥੀਆਂ ਸਮੇਤ ਬਣਦਾ ਫ਼ਰਜ਼ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਤੋਂ ਪਹਿਲਾਂ ਕਈ ਸਮਾਜਿਕ ਸੰਸਥਾਵਾਂ ਤੇ ਕਿਸਾਨ ਵੀਰ ਆਪਣਾ ਫ਼ਰਜ਼ ਸਮਝਦੇ ਹੋਏ ਹੜ ਪੀੜਤਾਂ ਤੱਕ ਪਹੁੰਚ ਚੁੱਕੇ ਸਨ, ਭਾਵੇਂ ਕਿ ਹੁਣ ਸਰਕਾਰ ਹੜ ਪੀੜਤਾਂ ਦੀ ਮਦਦ ਦੀ ਗੱਲ ਕਰ ਰਹੀ ਹੈ ਪਰ ਅਸਲੀ ਮਦਦ ਤਾਂ ਹੀ ਹੋਵੇਗੀ ਜੇਕਰ ਸਰਕਾਰ ਜਲਦ ਤੋਂ ਜਲਦ ਪਿਛਲੇ ਤੇ ਹੁਣ ਵਾਲੇ ਮੁਆਵਜ਼ੇ ਜਾਰੀ ਕਰਕੇ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇ।