ਪਟਿਆਲਾ : ਸਥਾਨਕ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਧੀਨ ਚਲ ਰਹੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਗਰਲਜ਼ ਆਕੜ ਪਟਿਆਲਾ ਵਿਖੇ ਯੁਵਾ ਮਾਮਲੇ ਅਤੇ ਖੇਡ ਮੰਤਰਾਲਿਆ ਭਾਰਤ ਸਰਕਾਰ ਦੇ ਦਿਸ਼ਾ- ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਡਾ.ਗੁਰਤੇਜ ਸਿੰਘ ਦੀ ਯੋਗ ਅਗਵਾਈ ਹੇਠ (ਆਈਕੀਉਏਸੀ) ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਯੁਵਕ ਦਿਵਸ ਨੂੰ ਸਮਰਪਿਤ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨ ਸੰਬੰਧੀ ਸਹੁੰ ਚੁੱਕ ਸਮਾਗਮ ਕਾਲਜ ਕੈਂਪਸ ਵਿਖੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਦੀ ਸਮੂਹਿਕ ਸਹਿਯੋਗਤਾ ਨਾਲ ਕੀਤਾ ਗਿਆ। ਇਸ ਸਮਾਗਮ ਦੌਰਾਨ ਕਾਲਜ ਦੇੇ ਐਨ.ਐਸ.ਐਸ ਅਤੇ ਰੈੱਡ ਰਿਬਨ ਕਲਬ ਦੇ ਨੋਡਲ ਅਫਸਰ ਅਸਿਸਟੈਂਟ ਪ੍ਰੋਫੈਸਰ ਹਰਲੀਨ ਕੌਰ ਨੇ ਸੰਹੁ ਚੁੱਕਣ ਦੀ ਰਸਮੀ ਕਾਰਵਾਈ ਕੀਤੀ । ਇਸ ਸਮਾਗਮ ਵਿੱਚ ਅਸਿਸਟੈਂਟ ਪ੍ਰਫੈਸਰ ਅਰਸ਼ਜੋਤ ਕੌਰ ਨੇ ਪੂਰਨ ਤੌਰ ਤੇ ਸਹਿਯੋਗ ਕੀਤਾ