ਬਰਨਾਲਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਲੱਖਵਾਲ ਅੱਜ ਬਰਨਾਲਾ ਪਹੁੰਚੇ। ਜਿਨਾਂ ਵੱਲੋਂ ਅੱਜ ਪੰਜਾਬ ਅੰਦਰ ਹੜ ਕਾਰਨ ਪੰਜਾਬ ਅੰਦਰ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਗਿਆ।ਇਸ ਮੱਕੇ ਲੱਖੋਵਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਕੁਦਰਤ ਦੀ ਕਰੋਪੀ ਹੈ, ਉੱਥੇ ਕੁਦਰਤ ਦੇ ਨਾਲੋਂ ਨਾਲ ਸਰਕਾਰਾਂ ਦੀ ਵੀ ਕਰੋਪੀ ਹੈ। ਕੇਂਦਰ ਸਰਕਾਰ ਨੇ ਵੀ ਕੋਈ ਪਲੈਨਿੰਗ ਨਹੀਂ ਕੀਤੀ ਇੱਕ ਡੈਮ ਆਪਦੇ ਹੱਥਾਂ ਚ ਲੈ ਲਏ ਨੇ ਉਹਦੇ ਚ ਪਾਣੀ ਛੱਡਿਆ ਗਿਆ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਦੀ ਵੀ ਕੋਈ ਤਿਆਰੀ ਨਹੀਂ ਸੀ। ਜਿਆਦਾ ਬਰਸਾਤ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ। ਪਰ ਕੋਈ ਬੰਨ ਮਜਬੂਤ ਨਹੀਂ ਕੀਤੇ ਕੋਈ ਪਾਣੀ ਦੀ ਸਕੀਮ ਨਹੀਂ ਬਣਾਈ ਪਹਿਲਾਂ ਨਹਿਰਾਂ ਚ ਪਾਣੀ ਨਹੀਂ ਛੱਡਿਆ ਗਿਆ। ਜਿੱਥੇ ਹੁਣ ਇੰਨੇ 1300 ਦੇ ਕਰੀਬ ਪਿੰਡ ਦੇ ਵਿੱਚ ਨੁਕਸਾਨੇ ਗਏ ਨੇ ਬਹੁਤ ਸਾਰੇ ਪਸੂ ਮਰ ਗਏ ਨੇ ਲੋਕਾਂ ਦੇ ਘਰ ਢਹਿ ਗਏ ਹਨ । ਪਰ ਗਦਾਵਰੀ ਦਾ ਲਾਰਾ ਲਾਇਆ ਜਾ ਰਿਹਾ ਹੈ, ਗਦਾਵਰੀ ਕਰਵਾਵਾਂਗੇ ਇਹ ਤਾਂ ਬੜਾ ਪੁਰਾਣਾ ਸ਼ਬਦ ਹੋ ਗਿਆ। ਹੁਣ ਸੈਟਲਾਈਟ ਕਿੱਥੇ ਗਿਆ ਕਿ ਸਾਡੀਆਂ ਪਰਾਲੀ ਨੂੰ ਅੱਗਾਂ ਦਿਸ ਜਾਂਦੀਆਂ ਸੈਟਲਾਈਟ ਅਸੀਂ ਪੰਜਾਬ ਦੇ ਅੰਦਰ ਭਰਿਆ ਪਾਣੀ ਕਿਉਂ ਨਹੀਂ ਦਿਖਾਈ ਦੇ ਰਿਹਾ। ਜਿੱਥੇ 100% ਨੁਕਸਾਨ ਹੋ ਗਿਆ। 20-25% ਨੁਕਸਾਨ ਹੋਵੇ ਉੱਥੇ ਗਦਾਵਰੀ ਹੁੰਦੀ ਹੈ।
ਜਿੱਥੇ ਪਾਣੀ ਪੰਜ ਫੁੱਟ ਫਿਰਦਾ ਦੀ ਲੋੜ ਨਹੀਂ । ਜਿਵੇਂ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਹੁੰਦੇ ਸੀ ਗੋਦਾਵਰੀ ਦੀ ਕੋਈ ਲੋੜ ਨਹੀਂ ਇੱਕ ਵਾਰੀ ਅਸੀਂ ਪੀੜਤਾਂ ਦੇ ਖਾਤਿਆਂ ਚ 20-25 ਹਜਾਰ ਪਾਵਾਂਗੇ। ਉਸ ਤੋਂ ਬਾਅਦ ਗਦਾਵਰੀ ਕਰਾਵਾਂਗੇ ਫੌਰੀ ਤੌਰ ਤੇ ਜਿਹੜੇ ਪਿੰਡਾਂ ਦੇ ਵਿੱਚ ਪੀੜਤ ਲੋਕਾਂ ਦੇ ਖਾਤੇ ਵਿੱਚ 20-25 ਹਜ਼ਾਰ ਤੁਰੰਤ ਪਾਉਣਾ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਘੱਟੋ ਘੱਟ 70 ਹਜ਼ਾਰ ਪ੍ਰਤੀ ਏਕੜ ਦੀ ਅਸੀਂ ਮੰਗ ਕਰਦੇ ਹਨ। ਜਿਸ ਦੇ ਘਰਾਂ ਸਮੇਤ ਪਸ਼ੂਆ ਦਾ ਨੁਕਸਾਨ ਹੋਇਆ ਹੈ ਫੱਰੀ ਤੌਰ ਤੇ ਸਰਕਾਰ ਜਲਦ ਪ੍ਰਬੰਧ ਕਰੇ। ਪਰ ਸਰਕਾਰ ਫੋਟੋਆਂ ਖਿਚਾਉਣ ਤੱਕ ਹੀ ਸੀਮਤ ਹਨ। ਇਹਨਾਂ ਦੇ ਮੰਤਰੀ ਫੋਟੋਆਂ ਖਿਚਾਉਂਦੇ ਨੇ ਪਰ ਗਰਾਉਂਡ ਲੈਵਲ ਤੇ ਅਜੇ ਤੱਕ ਕੁਝ ਨਹੀਂ ਹੋ ਰਿਹਾ। ਸਾਡੀਆਂ ਜਥੇਬੰਦੀਆਂ ਵੀ ਰਾਹਤ ਕਾਰਜਾਂ ਵਿੱਚ ਲੱਗੀਆਂ ਹਨ ਅਸੀਂ ਕੱਲ ਨੂੰ ਐਸਕੇਐਮ ਦੀ ਮੀਟਿੰਗ ਡੇਰਾ ਬਾਬਾ ਨਾਨਕ ਕੀਤੀ ਜਾ ਰਹੀ ਹੈ,ਉੱਥੇ ਇਲਾਕੇ ਦਾ ਦੌਰਾ ਕਰਾਂਗੇ,ਰਾਹਤ ਕੈਂਪ ਰਾਹੀਂ ਲੋੜਵੰਦਾਂ ਦੀ ਜਰੂਰਤ ਪੂਰੀ ਕੀਤੀ ਜਾਵੇਗੀ। ਟੈਰਸ ਨੂੰ ਲੈਕੇ ਉਹਨਾਂ ਬੋਲਦੇ ਕਿਹਾ ਇਸ ਦਾ ਸਿੱਧਾ ਅਸਰ ਕਿਸਾਨਾਂ ਤੇ ਪਵੇਗਾ। ਕਿਸਾਨਾਂ ਦੇ ਕਪਾਹ ਤੇ ਲੱਗ ਗਿਆ 11 ਜਿਹੜੀ ਆ ਡਿਊਟੀ ਘਟਾ ਦਿੱਤੀ ਉਹਦੇ ਤੇ ਪਿੱਛੇ ਉਹਦੇ ਨਾਲ ਸਾਡੇ ਕਪਾਹ ਦੇ ਰੇਟ ਥੱਲੇ ਚਲੇ ਗਏ ਨੇ ਇੱਕ ਵੱਡਾ ਨੁਕਸਾਨ ਹੋਣ ਜਾ ਰਿਹਾ ਹੈ ਕਿ ਮੋਦੀ ਕਹਿ ਰਿਹਾ ਵੀ ਮੈਂ ਨਹੀਂ ਲੱਗਣ ਦਊਗਾ। ਸਾਨੂੰ ਇਕੱਠੇ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਕਿਉਂਕਿ ਜੇ ਕਿਸਾਨਾਂ ਦੀਆਂ ਚੀਜ਼ਾਂ ਤੇ ਲੱਗ ਗਿਆ, ਡਾਇਰੀ ਤੇ ਲੱਗ ਗਿਆ, ਪੋਲਟਰੀ ਤੇ ਲੱਗ ਗਿਆ, ਮੱਕੀ ਸਾਡੀ ਉਧਰੋਂ ਆਉਣਾ ਕਪਾਹ ਤੇ ਲੱਗ ਗਿਆ ਤਾਂ ਕਿਸਾਨ ਉੱਜੜ ਜਾਊਗਾ ਸਰਕਾਰ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਨਹੀਂ ਤਾਂ ਐਸਕੇਐਮ ਉਹਦੇ ਵਾਂਗੂ ਦੁਬਾਰਾ ਅਸੀਂ ਮੋਰਚੇ ਲਈ ਤਿਆਰੀ ਕਰਾਂਗੇ ਇੱਕ ਵੱਡੇ ਸੰਘਰਸ਼ ਦੀ ਅਸੀਂ ਤਿਆਰੀ ਚ ਲੱਗੇ ਹੋਏ ਹਾਂ ਸੈਂਟਰ ਖਿਲਾਫ ਵੀ ਕਰਾਂਗੇ ਤੇ ਪੰਜਾਬ ਸਰਕਾਰ ਖਿਲਾਫ ਵੀ ਸੰਘਰਸ਼ ਕਰਾਂਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ। ਅੱਜ ਸਾਨੂੰ ਹੜਾਂ ਦੀ ਵੱ ਅੱਜ ਜਿਹੜੇ ਸਾਡੇ ਭੁੱਖੇ ਪਿਆਣੇ ਲੋਕ ਬੈਠੇ ਆ ਜਿਨਾਂ ਨੂੰ ਦਵਾਈਆਂ ਦੀ ਲੋੜ ਆ ਜਿਨਾਂ ਨੂੰ ਸਿੱਧੀ ਕੋਈ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਦਿਹਾੜੀ ਨਹੀਂ ਮਿਲਦੀ ਉਹਨਾਂ ਨੂੰ ਲੋੜ ਆ ਅੱਜ ਸਿੱਧੇ ਪੈਸੇ ਸਰਕਾਰ ਪੰਜਾਬ ਸਰਕਾਰ ਉਹਨਾਂ ਨੂੰ ਪਾਵੇ ।ਕਿਸਾਨ ਜਥੇਬੰਦੀਆਂ ਦੀ ਇੱਕਜੁੱਟਤਾ ਤੇ ਉਨ੍ਹਾਂ ਨੇ ਬੋਲਦੇ ਕਿਹਾ ਸਮਰਾਲੇ ਇਕ ਲੱਖ ਤੋਂ ਉੱਪਰ ਕਿਸਾਨ ਸੀ। ਐਸਕੋਐਮ ਹੀ ਕਿਸਾਨਾ ਦੀ ਅਸਲੀ ਜਮਾਤ ਹੈ। ਐਸਕੇਐਮ ਕਿਸਾਨਾਂ ਦੇ ਹੱਕਾਂ ਲਈ ਸਰਕਾਰਾਂ ਖਿਲਾਫ ਵੱਡੇ ਸੰਘਰਸ਼ ਕਰਕੇ ਹੱਕ ਦਵਾਉਂਦੇ ਹਨ ਅਤੇ ਉਹ ਕਿਸਾਨਾਂ ਨਾਲ ਚਟਾਣ ਵਾਂਗ ਵਾਂਗ ਖੜੇ ਹਨ। ਇਸ ਮੌਕੇ ਗੁਰਵਿੰਦਰ ਸਿੰਘ ਘੁੰਮਣ ਕਲਾਂ ਸੂਬਾ ਮੀਤ ਪ੍ਰਧਾਨ ਪੁਰਸ਼ੋਤਮ ਸਿੰਘ ਗਿੱਲ, ਜਿਲਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ,ਜਿਲਾ ਮਾਨਸਾ ਦੇ ਜਿਲਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ,ਬਲਾਕ ਪ੍ਰਧਾਨ ਮਹਿਲ ਕਲਾਂ ਸਿੰਗਾਰਾ ਸਿੰਘ,ਜਤਿੰਦਰ ਸਿੰਘ ਜਿੰਦੂ ਬਲਾਕ ਪ੍ਰਧਾਨ ਚਮਕੌਰ ਸਾਹਿਬ, ਰਾਮ ਸਿੰਘ ਢਿੱਲੋ ਢਿੱਲਵਾਂ, ਇਕਬਾਲ ਸਿੰਘ ਢਿੱਲਵਾਂ,ਲੀਗਲ ਸੈਲ ਦੇ ਚੇਅਰਮੈਨ ਰੁਪਿੰਦਰ ਸਿੰਘ ਮਹਿਤਾ,ਇਕਬਾਲ ਸਿੰਘ ਢਿੱਲਵਾਂ, ਰਾਜੇਵਾਲ ਜਥੇਬੰਦੀ ਦੇ ਬਲਾਕ ਪ੍ਰਧਾਨ ਰਾਮ ਸਿੰਘ ਢਿੱਲੋਂ ਢਿਲਵਾਂ, ਰਾਜੇਵਾਲ ਜਥੇਬੰਦੀ ਦੇ ਬਲਾਕ ਜਰਨਲ ਸਕੱਤਰ ਦਵਿੰਦਰ ਸਿੰਘ, ਰਾਜੇਵਾਲ ਇਕਾਈ ਪ੍ਰਧਾਨ ਕੁਲਵੰਤ ਸਿੰਘ,ਸੁਖਵਿੰਦਰ ਸਿੰਘ,ਚਰਨਜੀਤ ਸਿੰਘ ਚੰਨਾ, ਜਗਜੀਤ ਸਿੰਘ ਜੱਗੀ,ਕੈਪਟਨ ਹਰਦੇਵ ਸਿੰਘ ਕੱਟੂ,ਕੈਪਟਨ ਹਰਦੀਪ ਸਿੰਘ,ਪੰਜਾਬ ਸਪੈਸ਼ਲ ਇਨਵੈਂਟੀ ਬਲਜੀਤ ਸਿੰਘ ਗਾਗੀ,ਭੋਲਾ ਸਿੰਘ ਰੜੀਆ, ਹਰਮਨਦੀਪ ਸਿੰਘ ਸਿੱਧੂ ਆਦਿ ਹਾਜ਼ਰ ਸਨ।