ਖਨੌਰੀ : ਨਜ਼ਦੀਕੀ ਪਿੰਡ ਗੁਲਾੜੀ ਦੇ ਸਬ ਸੈਂਟਰ ਵਿਚ ਛੋਟੇ ਬੱਚਿਆਂ ਲਈ ਟੀਕਾਕਰਨ ਕੈਂਪ ਲਗਾਇਆ ਗਿਆ। ਜਿਸ ਵਿੱਚ ਛੋਟੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਕੇ ਲਗਾਏ ਗਏ। ਇਸ ਬਾਰੇ ਜਾਣਕਰੀਆਂ ਦੇਂਦਿਆਂ ਐਮ.ਪੀ.ਐਚ.ਡਬਲਿਯੂ ਜਗਸੀਰ ਸਿੰਘ ਅਤੇ ਸੀ.ਐਚ.ਓ.ਮੈਡਮ ਰਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਕੈਂਪ ਲਗਾਇਆ ਗਿਆ। ਇਸ ਮੋਕੇ ਆਸ਼ਾ ਵਰਕਰਾਂ ਨੂੰ ਫਲਡ ਬਾਰੇ ਜਾਗਰੂਕ ਕਰਦਿਆਂ ਉਨ੍ਹਾਂ ਨੂੰ ਡਿਊਟੀ ਤੇ ਹਾਜ਼ਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜ਼ੋ ਮੁਸਿਬਤ ਪੈਣ ਤੇ ਲੋਕਾਂ ਦੀ ਸਿਹਤ ਸਹੂਲਤਾਂ ਨੂੰ ਦੇਖਦਿਆਂ ਉਨ੍ਹਾਂ ਦੀ ਬਣਦੀ ਮੱਦਦ ਕੀਤੀ ਜਾਂ ਸਕੇ। ਇਸ ਮੋਕੇ ਬਤੇਰੀ ਦੇਵੀ ਨਾਲ ਪਿੰਡ ਦੀਆਂ ਆਸਾਂ ਵਰਕਰਾਂ ਹਾਜ਼ਰ ਸਨ। ਪਿੰਡ ਦੀ ਸਰਪੰਚ ਕਮਲ ਦੇਵੀ ਨੇ ਸਿਹਤ ਵਿਭਾਗ ਇਸ ਪੂਰੀ ਟੀਮ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਮੋਕੇ ਠੇਕੇਦਾਰ ਸ਼ਮਸੇਰ ਸਿੰਘ ਨਾਲ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।