ਸ਼ੇਰਪੁਰ : ਬੀਤੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਅਤੇ ਮੂਸਲੇਧਾਰ ਮੀਂਹ ਕਾਰਨ ਸਮੁੱਚੇ ਪੰਜਾਬ ਭਰ ਅੰਦਰ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ । ਲੋਕਾਂ ਦੇ ਮਕਾਨ ਢਹਿ ਗਏ , ਕੰਧਾਂ ਦੱਬ ਗਈਆਂ , ਛੱਤਾਂ ਬੁਰੀ ਤਰ੍ਹਾਂ ਚੋਅ ਰਹੀਆਂ ਹਨ ,ਪਸ਼ੂ-ਪੰਛੀ ਮਾਰੇ ਗਏ ਅਤੇ ਫਸਲਾਂ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਹੈ । ਜਿਸ ਲਈ ਤੁਰੰਤ ਮੁਆਵਜੇ ਨੂੰ ਲੈ ਕੇ ਮਜ਼ਦੂਰ ਆਗੂ ਹਰਜੀਤ ਸਿੰਘ ਖਿਆਲੀ ਅਤੇ ਪਰਮਜੀਤ ਕੌਰ ਗੁੰਮਟੀ ਦੀ ਅਗਵਾਈ ਹੇਠ ਭਾਈ ਲਾਲੋ ਪੰਜਾਬੀ ਮੰਚ , ਲਾਲ ਝੰਡਾ ਮਨਰੇਗਾ ਵਰਕਰ ਯੂਨੀਅਨ , ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਵੱਡੀ ਗਿਣਤੀ ਸਾਥੀ ਬਲਾਕ ਵਿਕਾਸ ਪੰਚਾਇਤ ਦਫਤਰ ਸ਼ੇਰਪੁਰ (ਸੰਗਰੂਰ) ਦੇ ਬਾਹਰ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੇ ਨਾਂ ਮੰਗ ਪੱਤਰ ਦੇਣ ਲਈ ਪੁੱਜੇ । ਇਸ ਸਬੰਧੀ ਚੋਣਵੇਂ ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦਿੰਦਿਆਂ ਮਜ਼ਦੂਰ ਆਗੂ ਹਰਜੀਤ ਸਿੰਘ ਖਿਆਲੀ, ਬੀਬੀ ਪਰਮਜੀਤ ਕੌਰ ਗੁੰਮਟੀ , ਬਲਦੇਵ ਸਿੰਘ ਸਹਿਜੜਾ , ਗੁਰਜੰਟ ਸਿੰਘ ਹੇੜੀਕੇ , ਕਿਰਨਪਾਲ ਕੌਰ ਸ਼ੇਰਪੁਰ, ਰਾਣੀ ਕੌਰ ਖੇੜੀ , ਹਰਜਿੰਦਰ ਕੌਰ ਰਾਮਨਗਰ ਛੰਨਾਂ ਨੇ ਕਿਹਾ ਕਿ ਭਾਰੀ ਮੀਹ ਕਾਰਨ ਮਜ਼ਦੂਰ ਪਰਿਵਾਰਾਂ ਦਾ ਵੱਡਾ ਨੁਕਸਾਨ ਹੋਇਆ ਹੈ । ਜਿਸ ਦੀ ਜਿੰਮੇਵਾਰੀ ਸੂਬਾ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਮਨਪ੍ਰੀਤ ਕੌਰ ਸ਼ੇਰਪੁਰ, ਮੂਰਤੀ ਦੇਵੀ ਸ਼ੇਰਪੁਰ, ਪੱਪੂ ਸਿੰਘ ਪੱਤੀ ਖਲੀਲ , ਰਾਜਵੀਰ ਕੌਰ , ਅਜਮੇਰ ਸਿੰਘ , ਸਰਬਜੀਤ ਕੌਰ , ਮੱਖਣ ਸਿੰਘ , ਗੁਰਮੀਤ ਕੌਰ, ਚਰਨਜੀਤ ਕੌਰ , ਜਗੀਰ ਕੌਰ, ਅਮਰ ਕੌਰ ,ਨਿਰਮਲਾ ਦੇਵੀ , ਹੈਪੀ ਕੌਰ, ਜਸਵੀਰ ਕੌਰ, ਕੁਲਵਿੰਦਰ ਕੌਰ , ਰਮਨਜੀਤ ਕੌਰ , ਕਰਮਜੀਤ ਕੌਰ , ਮਨਜੀਤ ਕੌਰ ,ਕਰਮਜੀਤ ਕੌਰ ਗੁਰਬਖਸ਼ਪੁਰਾ , ਅਮਨਦੀਪ ਕੌਰ , ਕਰਮਜੀਤ ਕੌਰ, ਕਿਰਨਜੀਤ ਕੌਰ ਗੁੰਮਟੀ, ਹਰਪ੍ਰੀਤ ਕੌਰ, ਜਸਵੀਰ ਕੌਰ, ਮਨਜੀਤ ਕੌਰ ਸ਼ੇਰਪੁਰ , ਗੁਰਪ੍ਰੀਤ ਕੌਰ ਸ਼ੇਰਪੁਰ , ਰਣਜੀਤ ਕੌਰ ਪਤੀ ਖਲੀਲ , ਵੀਰਪਾਲ ਕੌਰ , ਪਰਮਜੀਤ ਕੌਰ ਕਾਲਾ ਬੂਲਾ , ਹਰਦੀਪ ਕੌਰ ਸ਼ੇਰਪੁਰ , ਮਾਇਆ ਦੇਵੀ , ਪੰਮੀ ਸ਼ੇਰਪੁਰ ਤੋਂ ਇਲਾਵਾ ਹੋਰ ਵੀ ਮਜ਼ਦੂਰ ਆਗੂ ਅਤੇ ਮਨਰੇਗਾ ਮਜ਼ਦੂਰ ਮੌਜੂਦ ਸਨ।