Tuesday, May 21, 2024

National

ਮਾਨਸੂਨ : ਮੁੰਬਈ ਵਿੱਚ 3 ਘੰਟੇ ਤੱਕ ਭਾਰੀ ਮੀਂਹ ਤੇ ਪੰਜਾਬ-ਹਰਿਆਣਾ ਵਿੱਚ ਤਿੱਖੀ ਗਰਮੀ

June 08, 2021 10:47 AM
SehajTimes

ਮੁੰਬਈ : ਇੱਕ ਦਿਨ ਪਹਿਲਾਂ ਨਾਰਥ-ਈਸਟ ਦੇ ਰਾਜਾਂ ਵਿੱਚ ਪੁੱਜਣ ਮਗਰੋਂ ਮਾਨਸੂਨ ਹੁਣ ਮੁੰਬਈ ਸਣੇ ਮਹਾਰਾਸ਼ਟਰ ਦੇ 30% ਇਲਾਕੇਆਂ ਵਿੱਚ ਆਪਣਾ ਅਸਰ ਦਿਖਾ ਰਿਹਾ ਹੈ। ਇੱਥੇ ਪ੍ਰੀ-ਮਾਨਸੂਨ ਐਕਟਿਵਿਟੀ ਸ਼ੁਰੂ ਹੋ ਗਈ ਹੈ । ਮੁੰਬਈ ਵਿੱਚ ਸੋਮਵਾਰ ਸਵੇਰੇ 3 ਘੰਟੇ ਤੱਕ ਜੋਰਦਾਰ ਮੀਂਹ ਪਿਆ। ਇਸਦੇ ਬਾਅਦ ਕਮਜ਼ੋਰ ਇਮਾਰਤਾਂ ਨੂੰ ਖਾਲੀ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਇੱਕ ਪਾਸੇ ਕੇਰਲ, ਲਕਸ਼ਦੀਪ, ਪੂਰੇ ਦੱਖਣ ਭਾਰਤ ਅਤੇ ਪੂਰਬੀ ਰਾਜਾਂ ਵਿੱਚ ਮੀਂਹ ਦਾ ਮੌਸਮ ਬਣਿਆ ਹੋਇਆ ਹੈ ਤਾਂ ਉਥੇ ਹੀ ਪੰਜਾਬ ਅਤੇ ਹਰਿਆਣਾ ਵਿੱਚ ਤਿੱਖੀ ਗਰਮੀ ਪੈ ਰਹੀ ਹੈ । ਮੌਸਮ ਵਿਭਾਗ (IMD) ਮੁਤਾਬਕ ਗੁਜਰਾਤ, ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਵਿੱਚ 20 ਜੂਨ ਦੇ ਬਾਅਦ ਮਾਨਸੂਨ ਪੁੱਜਣ ਦਾ ਅਨੁਮਾਨ ਹੈ। ਇਸ ਵਿੱਚ ਰਾਜਸਥਾਨ, ਛੱਤੀਸਗੜ, ਤੇਲੰਗਾਨਾ, ਆਂਧ੍ਰ ਪ੍ਰਦੇਸ਼, ਓਡਿਸ਼ਾ, ਝਾਰਖੰਡ, ਪੱਛਮ ਬੰਗਾਲ, ਬਿਹਾਰ, ਸਿੱਕਿਮ, ਅਸਮ, ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਮੰਗਲਵਾਰ ਨੂੰ ਮੀਂਹ ਦਾ Yello alery ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੰਗਾਲ ਵਿੱਚ ਬਿਜਲੀ ਡਿੱਗਣ ਨਾਲ 26 ਦੀ ਮੌਤ ਅਤੇ PM Modi ਨੇ ਪੀੜਤਾਂ ਲਈ 2-2 ਲੱਖ  ਦੇ ਮੁਆਵਜੇ ਦਾ ਐਲਾਨ ਕੀਤਾ ਹੈ। ਪੱਛਮ ਬੰਗਾਲ ਵਿੱਚ ਸੋਮਵਾਰ ਨੂੰ ਮੌਸਮ ਕਹਰ ਬਣ ਕੇ ਟੁੱਟਿਆ। ਰਾਜ ਦੇ 3 ਜਿਲ੍ਹਿਆਂ ਵਿੱਚ ਬਿਜਲੀ ਡਿੱਗਣ ਨਾਲ 26 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚੋਂ 11 ਹੁਗਲੀ, 9 ਮੁਰਸ਼ਿਦਾਬਾਦ, 2 ਬਾਂਕੁਰਾ ਅਤੇ 2 ਪੂਰਵੀ ਮਿਦਨਾਪੁਰ ਦੇ ਹਨ। ਮੁਰਸ਼ੀਦਾਬਾਦ ਵਿੱਚ ਬਿਜਲੀ ਡਿੱਗਣ ਨਾਲ 3 ਲੋਕ ਜਖ਼ਮੀ ਹੋ ਗਏ, ਜਿਨ੍ਹਾਂ ਦਾ ਇਲਾਜ ਜੰਗੀਪੁਰ ਹਸਪਤਾਲ ਵਿੱਚ ਕਰਾਇਆ ਗਿਆ ਹੈ। ਪ੍ਰਧਾਨ ਮੰਤਰੀ Narinder Modi ਨੇ ਹਾਦਸੇ ਵਿੱਚ ਮਰਨ ਵਾਲਿਆਂ ਲਈ ਸੰਵੇਦਨਾ ਜਾਹਰ ਕੀਤੀ ਹੈ।

Have something to say? Post your comment