Thursday, October 23, 2025

Chandigarh

ਏ ਆਈ ਐਮ ਐਸ ਮੋਹਾਲੀ 'ਚ ਆਰਮਰ 2025 ਦੀ ਸ਼ੁਰੂਆਤ : 70 ਤੋਂ ਵੱਧ ਡੈਲੀਗੇਟਾਂ ਨੇ ਲਿਆ ਹਿੱਸਾ

August 31, 2025 09:33 PM
SehajTimes
ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਏ ਆਈ ਐਮ ਐਸ ਮੋਹਾਲੀ ਦੇ ਐਨੇਸਥੀਸੀਆ ਵਿਭਾਗ ਵੱਲੋਂ, "ਕ੍ਰਾਇਸਿਸ ਰਿਸੋਰਸ ਮੈਨੇਜਮੈਂਟ ਐਂਡ ਪੇਸ਼ੈਂਟ ਵੇਲਫੇਅਰ ਸੋਸਾਇਟੀ" ਦੇ ਸਹਿਯੋਗ ਨਾਲ, ਆਰਮਰ 2025 (ਐਨੇਸਥੀਸੀਆ ਰਿਸੋਰਸ ਮੈਨੇਜਮੈਂਟ ਓਪਰੇਸ਼ਨਜ਼ ਐਂਡ ਰਿਸਪਾਂਸ) ਦਾ ਸਫਲ ਆਯੋਜਨ ਕੀਤਾ ਗਿਆ। ਇਹ ਪਹਿਲੀ ਵਾਰ ਕਰਵਾਇਆ ਗਿਆ ਅਕਾਦਮਿਕ ਅਤੇ ਕੌਸ਼ਲ ਨਿਰਮਾਣ (ਸਕਿਲ ਬਿਲਡਿੰਗ) ਸਮਾਗਮ ਸੀ ਜੋ ਐਨੇਸਥੀਸੀਆ ਵਿੱਚ ਸੰਕਟ ਪ੍ਰਬੰਧਨ (ਸੀ.ਆਰ.ਐਮ.) 'ਤੇ ਕੇਂਦਰਿਤ ਸੀ।

ਉਦਘਾਟਨ ਸਮਾਰੋਹ ਦੇ ਮੁੱਖ ਮਹਿਮਾਨ ਡਾ. ਵਾਈ. ਕੇ. ਬਤਰਾ, ਸੀਨੀਅਰ ਡਾਇਰੈਕਟਰ, ਮੈਕਸ ਹਸਪਤਾਲ ਅਤੇ ਗੈਸਟ ਆਫ ਆਨਰ ਡਾ. ਸੁਖਮਿੰਦਰ ਜੀਤ ਸਿੰਘ ਬਾਜਵਾ, ਆਨਰੇਰੀ ਸਕੱਤਰ, ਆਈ ਐਸ ਏ ਨੈਸ਼ਨਲ ਸਨ। ਉਨ੍ਹਾਂ ਨੇ ਸਰਜਰੀ ਤੋਂ ਪਹਿਲਾਂ ਅਤੇ ਦੌਰਾਨ ਸੰਕਟ ਸਮੇਂ ਤਿਆਰੀ, ਟੀਮ ਵਰਕ ਅਤੇ ਹਿੰਮਤ ਦੀ ਮਹੱਤਤਾ ‘ਤੇ ਰੌਸ਼ਨੀ ਪਾਈ।

ਡਾ. ਪੂਜਾ ਸਕਸੈਨਾ, ਪ੍ਰੋਫੈਸਰ ਅਤੇ ਮੁਖੀ, ਐਨੇਸਥੀਸੀਆ ਵਿਭਾਗ, ਵੀ ਆਈ ਐਮ ਐਸ ਮੋਹਾਲੀ ਦੀ ਦੂਰਦਰਸ਼ੀ ਅਗਵਾਈ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਦੀ ਨਿਰੰਤਰ ਹੌਸਲਾ ਅਫ਼ਜ਼ਾਈ ਹੇਠ, ਆਰਮਰ 2025 ਨੇ ਦੇਸ਼ ਦੇ ਪ੍ਰਮੁੱਖ ਸੰਸਥਾਨਾਂ ਦੇ ਮਾਹਿਰ ਅਧਿਆਪਕਾਂ ਨੂੰ ਇੱਕ ਛੱਤ ਹੇਠ ਇਕੱਠਾ ਕੀਤਾ। ਇਨ੍ਹਾਂ ਵਿੱਚ ਪੀ ਜੀ ਆਈ ਐਮ ਈ ਆਰ ਚੰਡੀਗੜ੍ਹ, ਡੀ ਐਮ ਸੀ ਲੁਧਿਆਣਾ, ਜੀ ਐਮ ਸੀ ਐਚ-32, ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ ਆਈ ਐਲ ਬੀ ਐਸ) ਮੋਹਾਲੀ, ਐਚ ਬੀ ਸੀ ਆਰ ਐਚ ਨਵਾਂ ਚੰਡੀਗੜ੍ਹ, ਜੀ ਐਮ ਸੀ ਪਟਿਆਲਾ, ਸਰਕਾਰੀ ਹਸਪਤਾਲ ਸੈਕਟਰ 16, ਕਮਾਂਡ ਹਸਪਤਾਲ ਚੰਡੀਮੰਦਿਰ ਸਮੇਤ ਕਈ ਹੋਰ ਸ਼ਾਮਲ ਸਨ।

ਇਸ ਸਮਾਗਮ ‘ਚ 70 ਤੋਂ ਵੱਧ ਡੈਲੀਗੇਟਾਂ — ਐਨੇਸਥੀਸੀਆਲੋਜਿਸਟਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਸਿਹਤ ਖੇਤਰ ਦੇ ਪੇਸ਼ੇਵਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਨੇ ਮਨੁੱਖੀ ਗੁਣਾਂ ਦੀ ਭੂਮਿਕਾ ਤੋਂ ਲੈ ਕੇ ਆਫ਼ਤ ਅਤੇ ਜੰਗੀ ਹਾਲਾਤਾਂ ਵਿੱਚ ਐਨੇਸਥੀਸੀਆ ਤੱਕ ਦੇ ਵਿਸ਼ਿਆਂ ‘ਤੇ ਵਿਸ਼ੇਸ਼ ਲੈਕਚਰ, ਪੈਨਲ ਡਿਸਕਸ਼ਨ ਅਤੇ ਇੰਟਰੈਕਟਿਵ ਵੀਡੀਓ ਅਧਾਰਿਤ ਸਿੱਖਿਆ ‘ਚ ਭਾਗ ਲਿਆ।

ਫੀਲਡ ਐਨੇਸਥੀਸੀਆ ਅਤੇ ਟ੍ਰਾਇਐਜ, “ਕੈਨਾਟ ਇੰਟਿਊਬੇਟ ਕੈਨਾਟ ਆਕਸੀਜਨੇਟ” (CICO) ਸਥਿਤੀਆਂ ਅਤੇ ਸ਼ਾਕ ਮੈਨੇਜਮੈਂਟ ‘ਤੇ ਪ੍ਰੈਕਟਿਕਲ ਵਰਕਸ਼ਾਪਾਂ ਨੇ ਡੈਲੀਗੇਟਾਂ ਨੂੰ ਅਸਲ ਜੀਵਨ ਵਿੱਚ ਸੰਕਟ ਸਮੇਂ ਧੀਰਜ ਅਤੇ ਸਾਫ਼ ਸੋਚ ਨਾਲ ਕੰਮ ਕਰਨ ਦੇ ਹੁਨਰ ਸਿਖਾਏ।

ਕਾਰਜਕ੍ਰਮ ਦਾ ਸਮਾਪਨ ਸਮਾਰੋਹ ਹਾਈ ਟੀ ਨਾਲ ਕੀਤਾ ਗਿਆ, ਜਿਸ ਨਾਲ ਟੀਮ ਲਰਨਿੰਗ, ਗਿਆਨ ਸਾਂਝਾ ਕਰਨ ਅਤੇ ਮਰੀਜ਼ ਕੇਂਦ੍ਰਿਤ ਸੇਵਾ ਪ੍ਰਤੀ ਨਵੇਂ ਜੋਸ਼ ਨਾਲ ਭਰਪੂਰ ਦਿਨ ਦੀ ਸਫਲ ਪੂਰਤੀ ਹੋਈ
 

Have something to say? Post your comment

 

More in Chandigarh

ਝੋਨਾ ਖਰੀਦ ਸੀਜ਼ਨ 2025 ਹੁਣ ਤੱਕ 4.32 ਲੱਖ ਤੋਂ ਵੱਧ ਕਿਸਾਨਾਂ ਨੂੰ ਐਮ. ਐਸ. ਪੀ. ਦਾ ਲਾਭ ਮਿਲਿਆ

ਮੁੱਖ ਮੰਤਰੀ ਨੇ ਡੀ.ਆਈ.ਜੀ. ਭੁੱਲਰ ਨੂੰ ਕੀਤਾ ਮੁਅੱਤਲ; ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਦੀ ਨੀਤੀ ਦੁਹਰਾਈ

ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵਿਰਾਸਤ ਤੇ ਸ਼ਹਾਦਤ ਬਾਰੇ ਕਰਵਾਏ ਜਾਣਗੇ ਸੈਮੀਨਾਰ

‘ਯੁੱਧ ਨਸਿ਼ਆਂ ਵਿਰੁੱਧ’: 234ਵੇਂ ਦਿਨ ਪੰਜਾਬ ਪੁਲਿਸ ਨੇ 11 ਨਸ਼ਾ ਤਸਕਰਾਂ ਨੂੰ 4.2 ਕਿਲੋਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ ਨੇਤਰਹੀਣਾਂ ਅਤੇ ਦਿਵਿਆਂਗ ਵਿਅਕਤੀਆਂ ਦੇ ਮੁਫ਼ਤ ਸਫਰ ਲਈ ₹85 ਲੱਖ ਜਾਰੀ:ਡਾ.ਬਲਜੀਤ ਕੋਰ

ਪੰਜਾਬ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ: ਹਰਪਾਲ ਸਿੰਘ ਚੀਮਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਵੱਖ ਵੱਖ ਸਮਾਗਮਾਂ ਦੇ ਪ੍ਰਬੰਧਾਂ ਦੀ ਤਿਆਰੀ ਲਈ ਮੰਤਰੀ ਸਮੂਹ ਦੀ ਸਮੀਖਿਆ ਮੀਟਿੰਗ

ਰੀਅਲ ਅਸਟੇਟ ਸੈਕਟਰ ਲਈ ਗਠਤ ਕਮੇਟੀ ਦੀ ਹੋਈ ਪਲੇਠੀ ਮੀਟਿੰਗ

‘ਯੁੱਧ ਨਸ਼ਿਆਂ ਵਿਰੁੱਧ’: 230ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.1 ਕਿਲੋਗ੍ਰਾਮ ਹੈਰੋਇਨ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ 59 ਨਸ਼ਾ ਤਸਕਰ ਕਾਬੂ

ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੀ ਦੁਰਲੱਭ ਵੀਡੀਓ ਫੁਟੇਜ ਹਾਸਲ ਕਰਨ ਲਈ ਬਰਤਾਨੀਆ ਦੇ ਕਾਨੂੰਨਦਾਨੀਆਂ ਤੋਂ ਸਮਰਥਨ ਮੰਗਿਆ