ਕੁਰਾਲੀ : ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਇਕੱਤਰਤਾ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ| ਇਸ ਮੌਕੇ ਸਭ ਤੋਂ ਪਹਿਲਾਂ ਸਭਾ ਨੇ ਸੰਜੀਦਾ ਪੰਜਾਬੀ ਕਵਿੱਤਰੀ ਬੀਬੀ ਸੁਖਜੀਤ ਕੌਰ ਆਹਲੂਵਾਲੀਆ ਦੇ ਪਤੀ ਐਡਵੋਕੇਟ ਸਰਦਾਰ ਗੁਰਜਸਪਾਲ ਸਿੰਘ ਤੇ ਜਸਵਿੰਦਰ ਭੱਲਾ ਦੇ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਂਜਲੀ ਦਿੱਤੀ ਤੇ ਮੂਲਮੰਤਰ ਦਾ ਪਾਠ ਕੀਤਾ| ਇਸ ਉਪਰੰਤ ਭੁਪਿੰਦਰ ਸਿੰਘ ਭਾਗੋਮਾਜਰਾ ਮੀਡੀਆ ਸਕੱਤਰ ਨੇ ਨੌਜਵਾਨਾਂ ਨੂੰ ਭਵਿੱਖ ਬਣਾਉਣ ਲਈ ਐਜੂਕੇਸ਼ਨ ਦਾ ਮਹੱਤਵ ਗੀਤ ਰਾਹੀਂ ਸਮਝਾਇਆ| ਕਰਤਾਰਪੁਰ ਸਾਹਿਬ ਜਿਲ੍ਹਾ ਜਲੰਧਰ ਤੋਂ ਆਏ ਕਵੀ ਲਾਲੀ ਕਰਤਾਰਪੁਰੀ ਨੇ ਆਪਣੀਆਂ ਕਵਿਤਾਵਾਂ ਨਾਲ ਰੰਗ ਬੰਨ੍ਹਿਆ ਅਤੇ ਆਪਣੀਆਂ ਪੁਸਤਕਾਂ ਸਾਹਿਤਕਾਰਾਂ ਨੂੰ ਭੇਟ ਕੀਤੀਆਂ| ਜਸਵਿੰਦਰ ਸਿੰਘ ਰਾਉ ਨੇ ਚੰਗੇ ਕਰਮ ਕਵਿਤਾ ਅਤੇ ਖਜਾਨਚੀ ਜਸਕੀਰਤ ਸਿੰਘ ਨੇ ਮੰਜਲ ਵੱਲ ਤੁਰਿਆ ਚੱਲ ਕਵਿਤਾ ਪੇਸ਼ ਕੀਤੀ| ਬੀਬੀ ਯਤਿੰਦਰ ਕੌਰ ਮਾਹਲ ਪ੍ਰਧਾਨ ਮਾਤਾ ਕਿਰਪਾਲ ਕੌਰ ਯਾਦਗਾਰੀ ਟਰੱਸਟ ਰੂਪਨਗਰ ਨੇ ਸ਼ਬਦਾਂ ਦੇ ਸਾਹਿਤਕ ਤੇ ਸੱਭਿਆਚਾਰਕ ਮਹੱਤਵ ਨੂੰ ਉਜਾਗਰ ਕੀਤਾ| ਛਿੱਬਰ ਸਹੇੜੀ ਨੇ ਲੋਕ ਗੀਤ ਪੇਸ਼ ਕੀਤਾ| ਡਾ ਰਾਜਿੰਦਰ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਸੰਪੂਰਨਤਾ ਬਾਰੇ ਪੁਰਾਤਨ ਸ੍ਰੋਤਾਂ ਦੇ ਹਵਾਲਿਆਂ ਨਾਲ ਵਿਚਾਰ ਸਾਂਝੇ ਕੀਤੇ| ਅਖੀਰ ਵਿ¾ਚ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਸੱਭਿਆਚਾਰਕ ਗੀਤ ਪੇਸ਼ ਕੀਤਾ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਹੜ੍ਹ ਪੀੜਤ ਪੰਜਾਬੀਆਂ ਨਾਲ ਹਮਦਰਦੀ ਕਰਦਿਆਂ ਨਦੀਆਂ ਦਰਿਆਵਾਂ ਦੀ ਸਫਾਈ ਤੇ ਸੰਭਾਲ ਵੱਲ ਧਿਆਨ ਦੇਣ ਲਈ ਸਰਕਾਰਾਂ ਨੂੰ ਬੇਨਤੀ ਕੀਤੀ ਗਈ|
ਤਸਵੀਰ 03 :