ਡੇਰਾਬੱਸੀ : ਹੜਾਂ ਕਾਰਨ ਪੰਜਾਬ ਦੇ ਵੱਡੇ ਹਿੱਸੇ ਵਿੱਚ ਮੱਚੀ ਭਾਰੀ ਤਬਾਹੀ ਉੱਤੇ ਦੁੱਖ ਪ੍ਰਗਟ ਕਰਦਿਆਂ ਹਲਕਾ ਡੇਰਾ ਬਸੀ ਦੇ ਸੀਨੀਅਰ ਭਾਜਪਾ ਆਗੂ ਅਤੇ ਸਮਾਜ ਸੇਵੀ ਸ. ਗੁਰਦਰਸ਼ਨ ਸਿੰਘ ਸੈਣੀ ਵੱਲੋ ਅਪਨੇ ਲੋਕਾਂ ਨਾਲ ਖੜਨ ਦਾ ਪ੍ਰਣ ਕੀਤਾ ਗਿਆ ਹੈ। ਕੁਦਰਤੀ ਕਹਿਰ ਕਾਰਨ ਵਾਪਰ ਰਹੀ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਲੋੜੀਂਦੀ ਰਾਹਤ ਸਮੱਗਰੀ ਦਾ ਅੱਜ ਡੇਰਾ ਬੱਸੀ ਤੋਂ ਇੱਕ ਟਰੱਕ ਰਵਾਨਾ ਕੀਤਾ। ਜਿਸ ਵਿੱਚ ਦਵਾਈਆਂ, ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਬੈਟਰੀਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਫੀਡ ਸ਼ਾਮਿਲ ਸੀ। ਸ੍ਰੀ ਸੈਣੀ ਨੇ ਕਿਹਾ ਕਿ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ ਸੈਂਕੜੇ ਪਿੰਡਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਇਸ ਕਾਰਨ ਦਰਜਨਾਂ ਮੌਤਾਂ ਹੋ ਗਈਆਂ, ਹਜ਼ਾਰਾਂ ਏਕੜ ਫ਼ਸਲਾਂ ਡੁੱਬ ਗਈਆਂ, ਜਨਤਕ ਇਮਾਰਤਾਂ ਅਤੇ ਪਸ਼ੂਆਂ ਦੇ ਨੁਕਸਾਨ ਸਮੇਤ ਲੋਕਾਂ ਦਾ ਘਰੇਲੂ ਸਾਮਾਨ ਵੀ ਖਰਾਬ ਹੋ ਗਿਆ ਹੈ। ਇਸ ਆਫਤ ਦੇ ਖਤਮ ਹੋਣ ਤੱਕ ਉਹਨਾਂ ਵੱਲੋਂ ਲੋੜੀਂਦੀਆਂ ਸੇਵਾਵਾਂ ਨਿਰੰਤਰ ਜਾਰੀ ਰਹਿਣਗੀਆਂ। ਹੜ੍ਹਾਂ ਨਾਲ ਘਿਰੇ ਇਲਾਕਿਆਂ ਲਈ ਭੇਜੀ ਜਾ ਰਹੀ ਰਾਹਤ ਵਿੱਚ ਯੋਗਦਾਨ ਪਾਉਣ ਲਈ ਉਹਨਾਂ ਦੀ ਟੀਮ ਲਗਾਤਾਰ ਪ੍ਰਭਾਵਿਤ ਖੇਤਰਾਂ ਨਾਲ ਸੰਪਰਕ ਵਿੱਚ ਹੈ। ਉਹਨਾਂ ਕਿਹਾ ਕਿ ਰਾਹਤ ਸਮੱਗਰੀ 'ਚ ਰਾਸ਼ਨ, ਪੀਣ ਵਾਲਾ ਪਾਣੀ ਅਤੇ ਰੋਜ਼ਾਨਾ ਦੀ ਵਰਤੋਂ ਵਾਲੀਆਂ ਹੋਰ ਵਸਤੂਆਂ ਅਗਲੇ ਦਿਨਾਂ ਵਿੱਚ ਵੀ ਭੇਜੀਆਂ ਜਾਣਗੀਆਂ। ਇਸ ਮੌਕੇ ਮੰਡਲ ਪ੍ਰਧਾਨ ਦੇਵ ਜੀ , ਮੰਡਲ ਪ੍ਰਧਾਨ ਬਾਂਸਲ ਜੀ, ਪ੍ਰਦੀਪ ਜੀ, ਰਾਜੂ ਜੀ , ਮੇਜਰ ਜੀ, ਸੋਨੀ ਸਮਗੌਲੀ, ਬਾਬੂ ਕੂੜਾਵਾਲਾ, ਅਚਿੰਤ, ਦਵਿੰਦਰ ਜੀ, ਗੁਲਾਟੀ ਜੀ , ਅੰਗਰੇਜ਼ ਜੀ, ਪੁਸ਼ਪਿੰਦਰ ਮਹਿਤਾ, ਹਰਪ੍ਰੀਤ ਸਿੰਘ ਟਿੰਕੂ, ਸੰਨਤ ਭਾਰਦਵਾਜ, ਗੁਲਜ਼ਾਰ ਸਿੰਘ , ਸੈਣੀ ਜੀ ਲਾਲੜੂ ਆਦਿਕ ਮੋਜ਼ੂਦ ਸਨ।