ਮੋਗਾ : ਅੱਜ ਨਗਰ ਨਿਗਮ ਮੋਗਾ ਵਿਖੇ ਮੇਅਰ ਬਲਜੀਤ ਸਿੰਘ ਚਾਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਆਪਣੀਆ ਹੱਕੀ ਮੰਗਾਂ ਤੇ ਸ਼ਹਿਰ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਫੰਡਾਂ ਦੀ ਮੰਗ ਕਰਨਾ ਸਾਡਾ ਸੰਵਿਧਾਨਿਕ ਹੱਕ ਹੈ। ਮੇਅਰ ਬਲਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿੱਚ ਬਨੀਆ ਨਗਰ ਨਿਗਮਾਂ ਦੇ ਮੇਅਰ ਸਾਹਿਬਾਨਾਂ ਦੀ ਇਹ ਤੀਸਰੀ ਮੀਟਿੰਗ ਦਿੱਲੀ ਵਿਚ ਰੱਖੀ ਗਈ ਹੈ। ਜੋ ਕਿ 1ਅਤੇ 2 ਸਤੰਬਰ ਨੂੰ ਦੋ ਦਿਨਾਂ ਮੀਟਿੰਗ ਹੋਵੇਗੀ। ਜਿਸ ਵਿੱਚ ਹਰ ਇਕ ਮੇਅਰ ਨੂੰ ਆਪਣੇ ਨਗਰ ਨਿਗਮ ਬਾਰੇ ਸਫ਼ਾਈ ਤੇ ਕਾਰਗੁਜਾਰੀ ਬਾਰੇ ਦੱਸਣ ਦਾ ਮੌਕਾ ਮਿਲੇਗਾ। ਮੇਅਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਇਸ ਤੋ ਇਲਾਵਾਂ ਆਪਣੇ ਸ਼ਹਿਰ ਦੇ ਵਿਕਾਸ ਲਈ ਫੰਡਾਂ ਬਾਰੇ ਵੀ ਮੰਗ ਕਰਨ ਦਾ ਹਰੇਕ ਨੂੰ ਸੰਵਿਧਾਨਿਕ ਤੌਰ ਤੇ ਹੱਕ ਹੈ ਇਸ ਲਈ ਮੈਂ ਪੂਰੀ ਉਮੀਦ ਕਰਦਾ ਹਾਂ ਕਿ ਕੇਂਦਰ ਸਰਕਾਰ ਦੀ ਇਸ ਮੀਟਿੰਗ ਵਿੱਚ ਨਗਰ ਨਿਗਮ ਮੋਗਾ ਦੇ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਨਾਂ ਫੰਡਾਂ ਦੀ ਮੰਗ ਮੇਰੇ ਵੱਲੋਂ ਕੀਤੀ ਜਾਵੇਗੀ ਸਰਕਾਰ ਉਸ ਨੂੰ ਧਿਆਨ ਵਿੱਚ ਰੱਖਦਿਆਂ ਪੂਰਾ ਕਰੇਗੀ।