ਖਨੌਰੀ : ਸਾਬਕਾ ਖਜ਼ਾਨਾ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਓ ਐਸ ਡੀ ਵਰਿੰਦਰ ਪਾਲ ਸਿੰਘ ਟੀਟੂ ਨੂੰ ਪਿਛਲੇ ਦਿਨੀ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੀ ਸੱਸ ਮਾਂ ਸਰਦਾਰਨੀ ਹਰਦੇਵ ਕੌਰ ਜੀ ਆਪਣੇ ਸਵਾਸਾਂ ਦੀ ਪੂੰਜੀ ਕਰਦੇ ਹੋਏ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਮਾਤਾ ਹਰਦੇਵ ਕੌਰ ਦੇ ਅਕਾਲ ਚਲਾਣਾ ਕਰ ਜਾਣ ਤੇ ਖਨੌਰੀ ਇਲਾਕੇ ਦੇ ਆਗੂਆਂ ਅਤੇ ਵਰਕਰਾਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਤੇ ਹਮਦਰਦੀ ਪ੍ਰਗਟ ਕੀਤੀ ਹੈ। ਇਸ ਪ੍ਰਤੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਅਕਾਲੀ ਆਗੂ ਰਾਮ ਨਿਵਾਸ ਗਰਗ ਨੇ ਦੱਸਿਆ ਕਿ ਮਾਤਾ ਹਰਦੇਵ ਕੌਰ ਜੀ ਦੀ ਅੰਤਿਮ ਅਰਦਾਸ 5 ਸਤੰਬਰ ਨੂੰ ਗੁਰਦੁਆਰਾ ਬੈਰਸੀਆਣਾ ਸਾਹਿਬ ਦਿੜਬਾ ਵਿਖੇ ਹੋਵੇਗੀ। ਰਾਮ ਨਿਵਾਸ ਗਰਗ, ਰਾਜੇਸ਼ ਜਿੰਦਲ ਰਾਜਾ ਸ਼ਹਿਰੀ ਪ੍ਰਧਾਨ, ਬਲਰਾਜ ਸ਼ਰਮਾ, ਤੇਜਾ ਸਿੰਘ ਸਾਬਕਾ ਕੌਂਸਲਰ, ਗੋਗਾ, ਰਮੇਸ਼ ਧਨੌਰੀ, ਰਿਸ਼ੀਪਾਲ ਗੁਲਾੜੀ, ਪਾਲ ਸਿੰਘ ਗੇਹਲਾਂ, ਵਿਜੇ ਮਿੱਤਲ, ਅਮਰੀਕ ਸਿੰਘ ਬਹਿਣੀਵਾਲ, ਭਗਵਾਨ ਦਾਸ ਗਰਗ, ਅਸ਼ੋਕ ਕੁਮਾਰ ਗਰਗ, ਗਗਨ ਸਿੰਗਲਾ, ਬੰਟੀ ਆਦਿ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਵਾਹਿਗੁਰੂ ਜੀ ਮਾਤਾ ਹਰਦੇਵ ਕੌਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।