ਮਨੁੱਖੀ ਸਰੀਰ ਦੇ ਹੋਰ ਟੈਸਟ ਵੀ ਬਹੁਤ ਘੱਟ ਕੀਮਤਾਂ ਤੇ ਕੀਤੇ ਜਾਇਆ ਕਰਨਗੇ
ਖਨੌਰੀ : ਗੁਰਦੁਆਰਾ ਸ੍ਰੀ ਧਮਤਾਨ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਵੱਲੋਂ ਸੰਗਤ ਦੀ ਸਹੂਲਤ ਲਈ ਲਾਈਫ ਕੇਅਰ ਫਾਊਂਡੇਸ਼ਨ ਲੇਬੋਰਟਰੀ ਦਾ ਉਦਘਾਟਨ ਕੀਤਾ ਗਿਆ। ਜਿਸ ਵਿੱਚ ਗੁਰਦਿਆਂ ਦੇ ਮਰੀਜਾਂ ਲਈ ਡਾਇਲਸਿਸ ਤੋਂ ਪਹਿਲਾਂ ਹੋਣ ਵਾਲੇ 37 ਟੈਸਟ ਅਤੇ ਕੈਂਸਰ ਦੇ 48 ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਮਨੁੱਖੀ ਸਰੀਰ ਦੇ ਹੋਰ ਟੈਸਟ ਵੀ ਬਹੁਤ ਘੱਟ ਕੀਮਤਾਂ ਤੇ ਕੀਤੇ ਜਾਇਆ ਕਰਨਗੇ। ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਸ. ਕਰਨੈਲ ਸਿੰਘ ਨਿਮਨਾਬਾਦ, ਮੈਂਬਰ ਬੀਬੀ ਕਪੂਰ ਕੌਰ, ਸ. ਬਲਦੇਵ ਸਿੰਘ ਖਾਲਸਾ, ਸ. ਬਲਵਿੰਦਰ ਸਿੰਘ ਖਾਲਸਾ, ਸ.ਕੁਲਦੀਪ ਸਿੰਘ ਫੱਗੂ ਤੋਂ ਇਲਾਵਾ ਲਾਈਫ ਕੇਅਰ ਫਾਊਂਡੇਸ਼ਨ ਦੇ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ, ਮੈਨੇਜਰ ਮਨਦੀਪ ਸਿੰਘ, ਮੈਨੇਜਰ ਜਤਿੰਦਰਪਾਲ ਸਿੰਘ ਬਾਠ, ਇੰਚਾਰਜ ਗੁਰਸ਼ਰਨ ਸਿੰਘ, ਲੈਬ ਟੈਕਨੀਸ਼ੀਅਨ ਭੁਪਿੰਦਰ ਸਿੰਘ, ਗੁਰਜੰਟ ਸਿੰਘ, ਗੁਰਦੁਆਰਾ ਸਾਹਿਬ ਦਾ ਸਟਾਫ ਅਤੇ ਸੰਗਤਾਂ ਹਾਜਰ ਸਨ।