ਰਾਮਪੁਰਾ ਫੂਲ : ਪਿੰਡ ਸਿਧਾਣਾ ਵਿੱਚ ਸਟੇਟ ਬੈਂਕ ਆਫ ਇੰਡੀਆ ਅਤੇ ਸੀਐੱਫ ਐੱਲ ਆਰੋਹ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ 'ਤੇ ਇੱਕ ਜਨ ਸੁਰੱਖਿਆ ਕੈਂਪ ਦਾ ਆਯੋਜਨ ਕੀਤਾ ਗਿਆ।ਪਿੰਡ ਵਾਸੀਆਂ ਨੂੰ ਵੱਖ-ਵੱਖ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਵੇਂ ਕਿ ਰੀ-ਕੇਵਾਈਸੀ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਅਟਲ ਪੈਨਸ਼ਨ ਯੋਜਨਾ ਸੁਕਨਿਆ ਸਮ੍ਰਿੱਧੀ ਯੋਜਨਾ ਤੋਂ ਇਲਾਵਾ ਡਿਜੀਟਲ ਧੋਖਾਧੜੀ ਤੋਂ ਬਚਾਅ ਅਤੇ ਨਵੇਂ ਖਾਤੇ ਖੋਲ੍ਹਣ ਦੀ ਪ੍ਰਕਿਰਿਆ ਬਾਰੇ ਵੀ ਵਿਸਥਾਰ ਨਾਲ ਸਮਝਾਇਆ ਗਿਆ।ਕੈਂਪ ਵਿੱਚ ਖਾਸ ਤੌਰ ‘ਤੇ ਹਾਜ਼ਰ ਰਹੇ ਅਭਿਸ਼ੇਕ ਸ਼ਰਮਾ , ਪ੍ਰਮੋਦ ਯਾਦਵ , ਸਿੰਗਲਾ ਜੀ (ਸ਼ਾਖਾ ਮੈਨੇਜਰ) ਸਰਪੰਚ ਜਗਸੀਰ ਸਿੰਘ ਅਤੇ ਪੰਚਾਇਤ ਮੈਂਬਰ।ਅਰੋਹ ਫਾਊਂਡੇਸ਼ਨ ਵੱਲੋਂ ਐੱਫ.ਸੀ. ਜਗਸੀਰ ਸਿੰਘ,ਬੀਸੀ ਹਰਕੇਸ਼ ਸਿੰਘਅਤੇ ਬੀਸੀ ਵੀਰਪਾਲ ਕੌਰ ਨੇ ਸਰਗਰਮੀ ਨਾਲ ਹਿੱਸਾ ਲੈ ਕੇ ਪਿੰਡ ਵਾਸੀਆਂ ਨੂੰ ਯੋਜਨਾਵਾਂ ਬਾਰੇ ਜਾਗਰੂਕ ਕੀਤਾ।ਕੈਂਪ ਦੇ ਅੰਤ ਵਿੱਚ ਬੈਂਕ ਅਤੇ ਫਾਊਂਡੇਸ਼ਨ ਵੱਲੋਂ ਪਿੰਡ ਵਾਸੀਆਂ ਅਤੇ ਪੰਚਾਇਤ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਜਾਗਰੂਕਤਾ ਕੈਂਪ ਲਗਾਤਾਰ ਕਰਦੇ ਰਹਿਣ ਦਾ ਭਰੋਸਾ ਦਿੱਤਾ ਗਿਆ।ਇਸ ਕੈਂਪ ਵਿੱਚ ਟੋਟਲ 91 ਲੋਕ ਕੈਂਪ ਦਾ ਹਿੱਸਾ ਬਣੇ।