ਮਹਿਲ ਕਲਾਂ : ਲਗਾਤਾਰ ਹੋਈ ਬਾਰਸ਼ ਨਾਲ ਜਨਜੀਵਨ ਪ੍ਰਭਾਵਿਤ ਹੋਇਆ ਅਤੇ ਮਜ਼ਦੂਰਾਂ ਦਾ ਕੰਮਕਾਰ ਵੀ ਰੁਕਿਆ। ਜਿਨ੍ਹਾਂ ਘਰਾਂ ਵਿਚ ਕੋਈ ਕਮਾਉਣ ਵਾਲਾ ਨਹੀਂ ਜਾਂ ਕੁਦਰਤੀ ਕਰੋਪੀ ਦੀ ਮਾਰ ਪਈ ਹੈ। ਉਨ੍ਹਾਂ ਪਰਿਵਾਰਾਂ ਲਈ ਡੇਰਾ ਬਾਬਾ ਭਜਨ ਸਿੰਘ ਜੀ ਪਿੰਡ ਦੀਵਾਨਾ ਦੇ ਮੁੱਖ ਸੇਵਾਦਾਰ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਘਰਾਂ ਦਾ ਜ਼ਰੂਰੀ ਰਾਸ਼ਨ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਕੁੱਲ 150 ਪਰਿਵਾਰਾਂ ਨੂੰ ਡੇਰਾ ਬਾਬਾ ਭਜਨ ਸਿੰਘ ਜੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਜ਼ਰੂਰੀ ਸਮਾਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਈ ਧੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਪਤੀ ਭਰ ਜਵਾਨੀ ਵਿਚ ਮੌਤ ਦੇ ਮੂੰਹ ਚਲੇ ਗਏ ਅਤੇ ਛੋਟੇ-ਛੋਟੇ ਬੱਚਿਆਂ ਨੂੰ ਮਨਰੇਗਾ ਤਹਿਤ ਕੰਮ ਕਰ ਕੇ ਪਾਲ ਰਹੀਆਂ ਹਨ। ਅੱਜ ਭਾਰੀ ਮੀਂਹ ਨਾਲ ਜਿੱਥੇ ਕਈ ਇਲਾਕਿਆਂ ਵਿਚ ਹੜ੍ਹ ਆਏ ਹਨ, ਉੱਥੇ ਮਹਿਲ ਕਲਾਂ ਅਤੇ ਆਸ ਪਾਸ ਦੇ ਇਲਾਕੇ ਵਿਚ ਘਰਾਂ ਦੀ ਛੱਤਾਂ ਅਤੇ ਕੰਧਾਂ ਪਾੜ ਗਈਆਂ ਹਨ, ਅਜਿਹੇ ਸਮੇਂ ਪਰਿਵਾਰਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ ਤੇ ਸਾਨੂੰ ਰਲ ਮਿਲ ਇਹ ਦੁੱਖ ਘਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਰਿਵਾਰ ਨੂੰ ਸੁੱਖਾ ਸਿੰਘ ਨਿਊਜ਼ੀਲੈਂਡ, ਹਰਦੀਪ ਸਿੰਘ ਇੰਗਲੈਂਡ, ਸੋਨੀ ਕੈਨੇਡਾ, ਦਰਸ਼ਨ ਸਿੰਘ ਕੈਨੇਡਾ, ਡਾ: ਗੁਰਿੰਦਰ ਸਿੰਘ ਅਮਰੀਕਂ ਦਵਾਈ ਜਾਂ ਕਿਸੇ ਰਾਸ਼ਨ ਦੀ ਲੋੜ ਹੋਵੇ ਤਾਂ ਬੇਝਿਜਕ ਮਿਲ ਸਕਦਾ ਹੈ। ਉਨ੍ਹਾਂ ਹੋਰਨਾਂ ਨੂੰ ਵੀ ਅਜਿਹੀ ਕੁਦਰਤੀ ਮਾਰ ਸਮੇਂ ਪਰਿਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਇਸ ਮੌਕੇ ਇੰਸਪੈਕਟਰ ਸੁਰਿੰਦਰ ਸਿੰਘ ਢਿੱਲੋਂ, ਏ.ਐਸ.ਆਈ ਸੁਖਵਿੰਦਰ ਸਿੰਘ ਖੇੜੀ, ਹਰਪਾਲ ਸਿੰਘ ਭਾਈਰੂਪਾ, ਕੁਲਦੀਪ ਸਿੰਘ ਢਿੱਲੋਂ, ਜਸਪ੍ਰੀਤ ਜੱਸਾ ਢੁੱਡੀਕੇ, ਅਰਵਿੰਦਰ ਸਿੰਘ ਅਮਰੀਕਾ, ਪ੍ਰਧਾਨ ਗੁਰਦੀਪ ਸਿੰਘ ਦੀਵਾਨਾ, ਸਹਿਜਪਾਲ ਸਿੰਘ ਕੈਨੇਡਾ, ਸੁਖਜਿੰਦਰ ਇਟਲੀ, ਲਖਵਿੰਦਰ ਕੈਨੇਡਾ, ਅੰਗਰੇਜ਼ ਸਿੰਘ ਕੈਨੇਡਾ, ਸੋਨਾ ਨਿਊਜ਼ੀਲੈਂਡ,ਗੁਰਪ੍ਰੀਤ ਨਿਊਜ਼ੀਲੈਂਡ, ਹਨੀ ਇੰਗਲੈਂਡ, ਲਾਡੀ ਅਮਰੀਕਾ, ਸੁਰਜੀਤ ਸਿੰਘ ਗਹਿਲ, ਮਨਜੀਤ ਸਿੰਘ ਚੱਡਾ ਅਮਰੀਕਾ, ਸੁਰਜੀਤ ਸਿੰਘ ਅਮਰੀਕਾ, ਪ੍ਰਭਜੋਤ ਸਿੰਘ ਇੰਗਲੈਂਡ, ਸੋਨੂੰ ਢਿੱਲੋਂ, ਕਰਮਜੀਤ ਸਿੰਘ ਇੰਗਲੈਂਡ ਨੇ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅਰਸ਼ਦੀਪ, ਅਕਾਸ ਦੀਪ ਸਿੰਘ ਧਾਲੀਵਾਲ, ਜਗਸੀਰ ਸਿੰਘ, ਲਵਪ੍ਰੀਤ ਸਿੰਘ, ਮਨਜੀਤ ਸਿੰਘ, ਇੰਦਰਜੀਤ ਸਿੰਘ ਵਿੱਕੀ, ਅਮਨਦੀਪ ਸਿੰਘ ਹਾਜ਼ਰ ਸਨ।