ਲਹਿਰਾਗਾਗਾ : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਭੱਠਲ ਨੈਸ਼ਨਲ ਕੌਆਡੀਨੇਟਰ ਕਿਸਾਨ ਕਾਂਗਰਸ ਨੇ ਹਲਕਾ ਲਹਿਰਾ ਦੇ ਪਿੰਡ ਚੋਟੀਆਂ, ਆਲਮਪੁਰ ਤੇ ਝਲੂਰ ਆਦੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਆਏ ਹੜਾਂ ਨੂੰ ਰਾਸ਼ਟਰੀ ਆਫਤ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਹੜਾ ਵਿੱਚ ਜਿੰਨਾ ਵਿਅਕਤੀਆਂ ਦੀਆ ਮੌਤਾਂ ਹੋਈਆਂ ਹਨ ਉਨ੍ਹਾਂ ਪਰਿਵਾਰਾ ਨੂੰ 20 ਲੱਖ ਰੁਪਏ ਅਤੇ ਜਿਹੜੇ ਕਿਸਾਨਾਂ ਦੀਆਂ ਫਸਲਾ ਮਰੀਆ ਹਨ ਉਨ੍ਹਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਫਸਲਾਂ ਦਾ ਮੁਆਵਜ਼ਾ ਕੇਂਦਰ ਸਰਕਾਰ ਨੂੰ ਦੇਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕਸ਼ਮੀਰ ਸਿੰਘ ਬਲਾਕ ਪ੍ਰਧਾਨ ਲਹਿਰਾ, ਰਵਿੰਦਰ ਸਿੰਘ ਰਿੰਕੂ ਸਾਬਕਾ ਚੇਅਰਮੈਨ ਬਲਾਕ ਸੰਮਤੀ, ਅਮਰੀਕ ਢੀਂਡਸਾ, ਮੱਖਣ ਚੋਟੀਆਂ, ਸਤਨਾਮ ਫੌਜੀ, ਵਿੱਕੀ ਚੋਟੀਆ , ਭੋਲਾ ਆਲਮਪੁਰ, ਮੇਜਰ ਆਲਮਪੁਰ, ਸੁਰਜੀਤ ਆਲਮਪੁਰ, ਨੈਬ ਸਾਬਕਾ ਸਰਪੰਚ ਝਲੂਰ, ਦਰਸ਼ਨ ਸਾਬਕਾ ਸਰਪੰਚ ਝਲੂਰ, ਮੰਟੂ ਝਲੂਰ , ਭੂਰਾ ਝਲੂਰ, ਬੰਟੀ ਝਲੂਰ ਅਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨ।