ਮਾਲੇਰਕੋਟਲਾ : ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵੱਲੋਂ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਪੁਨੀਤ ਸਿੱਧੂ ਨੂੰ ਦੇਣ ਉਪਰੰਤ ਜ਼ਿਲ੍ਹਾ ਹਸਪਤਾਲ ਦੇ ਮੁੱਖ ਗੇਟ ਅੱਗੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕਿਆ।ਇਸ ਮੌਕੇ ਪਤਰੱਕਾਰਾ ਨਾਲ ਗੱਲਬਾਤ ਕਰਦਿਆਂ ਹਰਦੀਪ ਕੌਰ ਭੁਰਥਲਾ ਤੇ ਕਮਰ ਸਾਹਾਂ ਨੇਂ ਦੱਸਿਆ ਕਿ ਚੌਣਾਂ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਨੇ ਆਸ਼ਾ ਵਰਕਰਾਂ ਤੇ ਫੈਸੀਲਟੇਟਰਜ ਦੀਆਂ ਮੰਗਾਂ ਪੁਰੀਆ ਕਰਨ ਲਈ ਕਿਹਾ ਸੀ ਪਰ ਅੱਜ ਸਾਢੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਆਪ ਦੀ ਸਰਕਾਰ ਨੇ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਮੰਗ ਪੱਤਰ ਵੀ ਦਿੱਤੇ ਪਰ ਭਗਵੰਤ ਸਿੰਘ ਮਾਨ ਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ । ਜਿਸ ਕਰਕੇ ਪਿਛਲੇ ਹਫਤੇ ਤੋਂ ਅਸੀ ਹੜਤਾਲ ਕਰੀ ਬੈਠੇ ਹਾਂ,ਤੇ ਅੱਜ ਮੰਗਾ ਨੂੰ ਲੈਕੇ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਸਰਕਾਰ ਨੂੰ ਮੰਗਾ ਸੰਬੰਧੀ ਜਗਾਉਣ ਦੀ ਕੋਸ਼ਿਸ਼ ਕੀਤੀ ਹੈ। ਜੇਕਰ ਸਰਕਾਰ ਨੇ ਹੁਣ ਵੀ ਮੰਗਾਂ ਨਾ ਮੰਨੀਆਂ ਤਾਂ 1 ਸਤੰਬਰ ਨੂੰ ਸੰਗਰੂਰ ਵਿਖੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਸਾਥੀ ਸਿਮਰਨਪ੍ਰੀਤ ਕੋਰ ਕਰਮਜੀਤ ਕੌਰ ਭੁੱਲਰ ਚਰਨਜੀਤ ਕੌਰ ਅਂਕਬਰ ਬਲਜੀਤ ਕੌਰ ਸਰਬਜੀਤ ਕੌਰ ਅਮਰਜੀਤ ਕੌਰ ਕੌਸਰ ਬੇਬਲੀ ਲਸਮੀ ਬੰਦਨ ਕੁਲਦੀਪ ਕੌਰ ਰਜਨਦੀਪ ਰਾਣੋਂ,ਪਿ੍ਰਤਪਾਲ ਕੌਰਆਦਿ ਆਸ਼ਾ ਵਰਕਰਾਂ ਹਾਜ਼ਰ ਸਨ।