Monday, October 20, 2025

Malwa

ਬੱਬੀ ਬਾਦਲ ਫਾਊਡੇਸ਼ਨ ਵੱਲੋਂ ਬੱਬੀ ਬਾਦਲ ਦੇ ਜਨਮ ਦਿਨ ਮੌਕੇ ਰੁੱਖ ਲਗਾਏ : ਖੈਰਪੁਰ

August 29, 2025 05:05 PM
SehajTimes

ਮੋਹਾਲੀ : ਅੱਜ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਬੁਲਾਰੇ ਸ ਹਰਸੁਖਇੰਦਰ ਸਿੰਘ ਬਬੀ ਬਾਦਲ ਅਤੇ ਸ ਕੁਲਵਿੰਦਰ ਸਿੰਘ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਆਪਣੇ ਸਾਥੀਆਂ ਨਾਲ ਸ਼ਿਰਕਤ ਕੀਤੀ ਗਈ ।ਇਸ ਮੌਕੇ ਐਨ.ਸੀ.ਸੀ ਇੰਚਾਰਜ ਪ੍ਰੋਫੈਸਰ ਸੁੱਖਵਿੰਦਰ ਸਿੰਘ ਅਤੇ ਤਿਲਕ ਰਾਜ ਪ੍ਰੈਸ ਰਿਪੋਰਟਰ ਮੋਹਾਲੀ ਨੇ ਦੱਸਿਆ ਕਿ ਵਾਇਸ ਪ੍ਰਿੰਸੀਪਲ ਗੁਨਜੀਤ ਕੌਰ ਦੀ ਅਗਵਾਈ ਦੇ ਵਿੱਚ ਬੱਬੀ ਬਾਦਲ ਵੱਲੋਂ ਆਪਣੇ ਜਨਮਦਿਨ ਨੂੰ ਮੁੱਖ ਰੱਖਦੇ ਹੋਏ ਕਾਲਜ ਦੇ ਗਰਾਉਂਡ ਦੇ ਵਿੱਚ ਫਲਦਾਰ ਬੂਟੇ ਲਗਾਏ ਗਏ। ਬੱਬੀ ਬਾਦਲ ਨੇ ਬਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਰੱਖਣ ਦੀ ਅਪੀਲ ਕੀਤੀ। ਬਿਕਰਮਜੀਤ ਸਿੰਘ ਬਿੱਕੀ ਖੈਰਪੁਰ ਜਨਰਲ ਸਕੱਤਰ ਬੱਬੀ ਬਾਦਲ ਫਾਊਡੇਸ਼ਨ ਪੰਜਾਬ ਨੇ ਕਿਹਾ ਕਿ ਉਹਨਾਂ ਸ਼ਹੀਦ ਹਰਮਿੰਦਰਪਾਲ ਸਿੰਘ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਅਤੇ ਉਹਨਾਂ ਦੀ ਸ਼ਹਾਦਤ ਨੂੰ ਵੀ ਸਲਾਮ ਕੀਤਾ ਤੇ ਕਾਲਜ ਦਾ ਦੌਰਾ ਵੀ ਕੀਤਾ। ਉਹਨਾਂ ਆਪਣੇ ਜਨਮਦਿਨ ਮੌਕੇ ਬੱਚਿਆਂ ਨੂੰ ਮਠਿਆਈਆਂ ਵੰਡੀਆਂ ਅਤੇ ਕੇਕ ਵੀ ਕੱਟਿਆ। ਬੱਬੀ ਬਾਦਲ ਦਾ ਐਨ ਸੀ ਸੀ ਦੀ ਟੁੱਕੜੀ ਵੱਲੋਂ ਨਿਘਾ ਸਵਾਗਤ ਵੀ ਕੀਤਾ ਗਿਆ। ਵਾਈਸ ਪ੍ਰਿਸੀਪਲ ਵੱਲੋ ਮੁੱਖ ਮਹਿਮਾਨ ਵੱਜੋਂ ਪਹੁੰਚੇ ਬੱਬੀ ਬਾਦਲ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰੋ. ਅਸ਼ੀਸ ਵਾਜਪਾਈ ਪ੍ਰੋਗਰਾਮਿੰਗ ਅਫ਼ਸਰ ਐਨ. ਐਸ. ਐਸ., ਪ੍ਰੋ. ਅਮਨਦੀਪ ਸਿੰਘ ਢੀਂਡਸਾ, ਪ੍ਰੋ.ਨਵਦੀਪ ਸਿੰਘ, ਪ੍ਰੋ. ਰਸ਼ਮੀ ਪ੍ਰਭਾਕਰ, ਡਾ. ਸਰਵਜੀਤ ਕੌਰ, ਪ੍ਰੋ. ਨਿਸ਼ਠਾ ਤ੍ਰਿਪਾਠੀ, ਪ੍ਰੋ.ਮੋਨਿਕਾ ਸਰਹਦੀ, ਪ੍ਰਿਸ ਸ਼ਾਹ (ਉਘੇ ਸਮਾਜ ਸੇਵੀ ਚੰਡੀਗੜ੍ਹ ), ਹਰਵਿੰਦਰ ਸਿੰਘ ਬਡਾਲੀ, ਰਣਜੀਤ ਸਿੰਘ ਬਰਾੜ, ਸਰਪੰਚ ਇਕਵਾਲ ਸਿੰਘ ਜੁਝਾਰ ਨਗਰ, ਹਰਜਿੰਦਰ ਸਿੰਘ, ਜੈਲਦਾਰ ਸਾਬ ਆਦਿ ਹਾਜ਼ਰ ਸਨ।

Have something to say? Post your comment

 

More in Malwa

ਪੰਜਾਬ ‘ਚ ਗਰੀਬ ਰੱਥ ਟ੍ਰੇਨ ਨੂੰ ਲੱਗੀ ਅੱਗ

ਬਾਬਾ ਰੋਡਾ ਸ੍ਰੀ ਵਿਸ਼ਵਕਰਮਾ ਸਭਾ (ਰਜਿ.) ਜਮਾਲਪੁਰਾ ਵੱਲੋਂ ਸ੍ਰੀ ਵਿਸ਼ਵਕਮਰਾ ਪੂਜਾ ਦਿਵਸ ਦਾ ਕੈਲੰਡਰ ਰਿਲੀਜ਼

ਕੈਮਿਸਟਾਂ ਦਾ ਵਫ਼ਦ ਜੀਐਸਟੀ ਕਮਿਸ਼ਨਰ ਨੂੰ ਮਿਲਿਆ 

ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਸਿਹਤ ਮੰਤਰੀ ਦੇ ਘਰ ਮੂਹਰੇ ਮਨਾਉਣਗੇ ਦਿਵਾਲੀ

ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਰੋਸ ਪੱਤਰ 

ਪੰਜਾਬ ਹੜ੍ਹਾਂ ਨਾਲ ਬੇਹਾਲ, ਸਮਾਜਿਕ ਸੰਗਠਨ ਜਸ਼ਨ ਮਨਾਉਣ 'ਚ ਮਸਰੂਫ਼ 

ਬੇਅਦਬੀ ਰੋਕੂ ਕਾਨੂੰਨ ਬਣਾਉਣ ਲਈ ਸੁਹਿਰਦ ਨਹੀਂ ਸਰਕਾਰਾਂ : ਚੱਠਾ 

ਮਠਿਆਈ ਵਿਕਰੇਤਾ ਤੋਂ 2 ਲੱਖ ਰੁਪਏ ਫਿਰੌਤੀ ਲੈਣ ਵਾਲੀ ਫਰਜ਼ੀ ਟੀਮ ਵਿਰੁੱਧ ਮਾਮਲਾ ਦਰਜ਼ 

ਸਰਬਜੀਤ ਨਮੋਲ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਭੇਜੀ 

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ