ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਹੰਬਲ ਕੋਡਰਜ਼, ਜੋ ਕਿ ਸਿੱਖਣ ਸਬੰਧੀ ਮਾਮਲਿਆਂ ਵਿੱਚ ਵਿਸ਼ਵ ਦੇ ਸਭ ਤੋਂ ਵੱਡੇ ਆਨਲਾਈਨ ਪਲੇਟਫਾਰਮ ਊਡੇਮੀ ਉੱਤੇ ਮੋਬਾਈਲ ਐਪਲੀਕੇਸ਼ਨ ਨਿਰਮਾਣ ਦਾ ਕੋਰਸ ਚਲਾਉਂਦਾ ਹੈ ਵੱਲੋਂ ਇੱਕ ਵਰਕਸ਼ਾਪ ਲਗਾਈ ਗਈ। ਵਿਭਾਗ ਮੁਖੀ ਡਾ. ਗਗਨਦੀਪ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਲਗਭਗ ਐੱਮ.ਸੀ.ਏ. ਅਤੇ ਪੰਜ ਸਾਲਾ ਏਕੀਕ੍ਰਿਤ ਪ੍ਰੋਗਰਾਮ ਦੇ 70 ਵਿਦਿਆਰਥੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਪੜਾਅ ਵਿੱਚ, ਵਿਦਿਆਰਥੀਆਂ ਨੇ ਹੰਬਲ ਕੋਡਰਜ਼ ਦੇ ਊਡੇਮੀ ਕੋਰਸ ਬਾਰੇ ਜਾਣਕਾਰੀ ਹਾਸਿਲ ਕੀਤੀ। ਜ਼ਿਕਰਯੋਗ ਹੈ ਕਿ ਇਸ ਕੋਰਸ ਨੂੰ ਕਿ ਐਂਡਰਾਇਡ ਐਪ ਨਿਰਮਾਣ ਲਈ ਲਈ ਸਪੱਸ਼ਟ ਵਿਆਖਿਆ ਅਤੇ ਸੌਖੇ ਅਭਿਆਸ ਹਿਤ ਫ਼ਾਈਵ-ਸਟਾਰ ਰੇਟਿੰਗ ਹਾਸਿਲ ਹੈ। ਦੂਜੇ ਪੜਾਅ ਵਿੱਚ ਵਿਦਿਆਰਥੀਆਂ ਨੇ ਸਿਰਫ਼ ਤਿੰਨ ਘੰਟਿਆਂ ਵਿੱਚ ਮੋਬਾਈਲ ਐਪ ਤਿਆਰ ਕੀਤੀ। ਹੰਬਲ ਕੋਡਰਜ਼ ਨੇ ਯੂਨੀਵਰਸਿਟੀ ਵਿਦਿਆਰਥੀਆਂ ਲਈ ਨੂੰ ਮੁਫ਼ਤ ਕੋਰਸ ਕੂਪਨ ਪ੍ਰਦਾਨ ਕੀਤੇ। ਵਰਕਸ਼ਾਪ ਦੇ ਅੰਤ ਵਿੱਚ, ਉਨ੍ਹਾਂ ਆਪਣੀ ਪੇਟੈਂਟਡ ਫੂਲਪ੍ਰੂਫ ਹਾਜ਼ਰੀ ਮਾਰਕਿੰਗ ਐਪ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਕਿ ਕਈ ਸੰਸਥਾਵਾਂ ਨੇ ਅਪਣਾਇਆ ਹੋਇਆ ਹੈ। ਡਾ. ਗਗਨਦੀਪ ਨੇ ਹੰਬਲ ਕੋਡਰਜ਼ ਦਾ ਪ੍ਰਭਾਵਸ਼ਾਲੀ ਸੈਸ਼ਨ ਲਈ ਧੰਨਵਾਦ ਕੀਤਾ। ਇਸ ਵਰਕਸ਼ਾਪ ਦੀ ਅਗਵਾਈ ਹੰਬਲ ਕੋਡਰਜ਼ ਦੇ ਸੰਸਥਾਪਕ ਅਤੇ ਸੀ.ਈ.ਓ ਸ੍ਰੀ ਅੰਸ਼ ਬਜਾਜ, ਸੰਸਥਾਪਕ ਅਤੇ ਸੀ.ਐੱਫ.ਓ. ਸ੍ਰੀ ਇਸ਼ਾਂਕ ਗੋਇਲ, ਲੀਡ ਏ.ਆਈ ਇੰਜੀਨੀਅਰ ਸ਼ਾਰਨਿਆ ਗੋਇਲ, ਅਤੇ ਲੀਡ ਡਿਜ਼ਾਈਨਰ ਅਤੇ ਵੈੱਬ ਡਿਵੈਲਪਰ ਸ਼੍ਰੇਆ ਬਰਨਵਾਲ ਨੇ ਕੀਤੀ।