ਰਾਮਪੁਰਾ ਫੂਲ : ਇੱਥੋਂ ਦੇ ਵਸਨੀਕ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਕਲਾਂ ਵਿਖੇ ਨਿਯੁਕਤ ਚਮਕੌਰ ਸਿੰਘ ਸਿੱਧੂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਬਠਿੰਡਾ ਬਣ ਗਏ ਹਨ। ਉਹਨਾਂ ਅੱਜ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਬਾਕਾਇਦਾ ਆਪਣਾ ਚਾਰਜ ਵੀ ਸੰਭਾਲ ਲਿਆ ਹੈ। ਦੂਜੇ ਪਾਸੇ ਨਵ ਨਿਯੁਕਤ ਅਧਿਕਾਰੀ ਨੂੰ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪਤਵੰਤਿਆਂ ਵਲੋਂ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਦੱਸਣਯੋਗ ਹੈ ਕਿ ਚਮਕੌਰ ਸਿੰਘ ਸਿੱਧੂ ਨੂੰ ਅਧਿਆਪਨ ਅਤੇ ਪ੍ਰਬੰਧਕੀ ਖੇਤਰ ਦਾ ਚੰਗਾ ਤਜਰਬਾ ਹੈ ਤੇ ਉਹ ਵਿਭਾਗ ਅੰਦਰ ਇੱਕ ਜ਼ਹੀਨ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਹਨ। ਉਹਨਾਂ ਭਾਵੇਂ ਪ੍ਰਾਇਮਰੀ ਸਿੱਖਿਆ ਵਿਭਾਗ ਅੰਦਰ ਜੇਬੀਟੀ ਅਧਿਆਪਕ ਵਜੋਂ ਨੌਕਰੀ ਦੀ ਸ਼ੁਰੂਆਤ ਕੀਤੀ, ਪ੍ਰੰਤੂ ਅਕਾਦਮਿਕ ਪੱਖੋਂ ਜ਼ਹੀਨ ਹੋਣ ਕਾਰਨ ਉਹਨਾਂ ਮਾਸਟਰ ਕਾਡਰ , ਲੈਕਚਰਾਰ ਕਾਡਰ ਅਤੇ ਪ੍ਰਿੰਸੀਪਲ ਵਜੋਂ ਵੀ ਯਾਦਗਾਰੀ ਸੇਵਾਵਾਂ ਨਿਭਾਈਆਂ। ਖਾਸ ਗੱਲ ਇਹ ਰਹੀ ਕਿ ਉਹ ਹਰ ਕਾਡਰ ਵਿਚ ਸਿੱਧੀ ਭਰਤੀ ਰਾਹੀਂ ਭਰਤੀ ਹੋਣ ਵਿੱਚ ਕਾਮਯਾਬ ਰਹੇ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਪ੍ਰਿੰਸੀਪਲ ਲਈ, ਆਯੋਜਤ ਪ੍ਰੀਖਿਆ ਰਾਹੀਂ ਉਹ ਸੰਨ। 2022ਦੌਰਾਨ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਾਲੀ ਵਿਖੇ ਬਤੌਰ ਪ੍ਰਿੰਸੀਪਲ ਹਾਜ਼ਰ ਹੋਏ। ਖਾਸ ਗੱਲ ਕਿ ਮੰਡੀ ਕਲਾਂ ਪ੍ਰਿੰਸੀਪਲ ਹੁੰਦਿਆਂ ਉਹਨਾਂ ਬਲਾਕ ਨੋਡਲ ਅਫ਼ਸਰ ਵਜੋਂ ਵੀ ਪ੍ਰਸ਼ੰਸਾ ਯੋਗ ਕੰਮ ਕੀਤੇ।ਇਹ ਵੀ ਦੱਸਣਯੋਗ ਹੈ ਕਿ ਵਿਭਾਗ ਅੰਦਰ ਨਿਭਾਈਆਂ ਬਿਹਤਰੀਨ ਸੇਵਾਵਾਂ ਕਰਕੇ ਉਹਨਾਂ ਨੂੰ ਪੰਜਾਬ ਸਿੱਖਿਆ ਵਿਭਾਗ ਵਲੋਂ 'ਰਾਜ ਪੁਰਸਕਾਰ' ਰਾਹੀਂ ਵੀ ਨਿਵਾਜਿਆ ਗਿਆ। ਆਪਣੇ ਅਹੁਦੇ ਤੇ ਹਾਜ਼ਰ ਹੋਣ ਉਪਰੰਤ ਚਮਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣਾ ਪੂਰਾ ਸਮਾਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਸਕੂਲਾਂ ਦੀ ਬਿਹਤਰੀ ਲਈ ਆਪਣਾ ਬਿਹਤਰ ਸਮਰਪਣ ਕਰ ਦੇਣਗੇ। ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ, ਉਹਨਾਂ ਦੇ ਨਿਜੀ ਸਹਾਇਕਾਂ ਸੁੱਖੀ ਮੱਲੂਆਣਾ, ਜਸਪ੍ਰੀਤ ਭੁੱਲਰ, ਅਤੇ ਚਮਕੌਰ ਸਿੰਘ ਸਿੱਧੂ ਦੇ ਵੱਡੇ ਭਰਾ ਇੰਸਪੈਕਟਰ ਕੁਲਵੰਤ ਸਿੰਘ ਮੰਗੀ ਇੰਸਪੈਕਟਰ ਪੀਆਰਟੀਸੀ ਸਮੇਤ ਮਾਰਕੀਟ ਕਮੇਟੀ ਭਗਤਾ ਦੇ ਚੇਅਰਮੈਨ ਬੇਅੰਤ ਸਿੰਘ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਕਾਂਗੜ, ਜਿਲਾ ਟਰਾਂਸਪੋਰਟ ਅਫਸਰ ਮਨਿੰਦਰ ਸਿੰਘ ,ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਲਖਬੀਰ ਸਿੰਘ ਲੱਖਾ ਮਹਿਰਾਜ ਸਮੇਤ ਅਨੇਕਾਂ ਮਾਣਯੋਗ ਸ਼ਖਸ਼ੀਅਤਾਂ ਹਾਜ਼ਰ ਸਨ ਕੈਪਸ਼ਨ:28RMP 02.ਅਹੁਦਾ ਸੰਭਾਲਣ ਉਪਰੰਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਦਾ ਸਵਾਗਤ ਕਰਦੇ ਹੋਏ ਪਤਵੰਤੇ ਅਤੇ ਉਨਾਂ ਦਾ ਪਰਿਵਾਰ