ਰਾਮਪੁਰਾ ਫੂਲ : ਸ਼੍ਰੀ ਮਹੰਤ ਰਾਮ ਨਰਾਇਣ ਗਿਰੀ ਜੀ ਤ੍ਰਿਵੈਣੀ ਗਿਰੀ ਆਸ਼ਰਮ ਦੇ ਆਸ਼ੀਰਵਾਦ ਨਾਲ ਪੁਨਰਜੋਤੀ ਆਈ-ਡੋਨੇਸ਼ਨ ਸੁਸਾਇਟੀ ਰਾਮਪੁਰਾ ਫੂਲ ਵੱਲੋਂ ਇੱਥੇ 131ਵਾਂ ਅੱਖਾਂ ਦਾ ਚੈਕਅੱਪ ਅਤੇ ਆਪ੍ਰੇਸ਼ਨ (ਲੈਂਜ਼) ਕੈਂਪ ਲਗਾਇਆ ਗਿਆ; ਜਿਸ ਵਿੱਚ ਸੈਂਕੜੇ ਮਰੀਜ਼ਾਂ ਦਾ ਚੈੱਕਅਪ ਮਾਹਿਰ ਡਾਕਟਰਾਂ ਵਲੋਂ ਆਧੁਨਿਕ ਮਸ਼ੀਨਾਂ ਨਾਲ ਕੀਤਾ ਗਿਆ ।ਇਸ ਮੌਕੇ ਕਰਵਾਏ ਸਮਾਰੋਹ ਦੌਰਾਨ ਸੁਸਾਇਟੀ ਵਲੋਂ ਹਸਪਤਾਲ ਵਿਖੇ ਨਵੀਂ ਐਕਸਰੇ ਮਸ਼ੀਨ ਦਾ ਉਦਘਾਟਨ ਵੀ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਹਰਜੀਤ ਸਿੰਘ ਆਈ ਪੀ ਐਸ, ਡੀ ਆਈ ਜੀ ਬਠਿੰਡਾ ਹਾਜ਼ਰ ਰਹੇ।ਜਦੋਂ ਕਿ ਵਿਜੇ ਕੁਮਾਰ ਪੱਪੂ, ਸੱਤਪਾਲ,ਡਾ. ਜਤਿੰਦਰ ਬਾਂਸਲ,ਮਿੱਤਰ ਸੈਨ ਸਿੰਗਲਾ,ਸੁਨੀਲ ਬਾਂਸਲ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ।ਸਮਾਗਮ ਦੌਰਾਨ ਐਕਸਰੇ ਮਸ਼ੀਨ ਭੇਂਟ ਕਰਨ ਵਾਲੇ ਦਾਨੀ ਸੱਜਣਾਂ ਵਿੱਚ ਰਾਜਿੰਦਰ ਜਿੰਦਲ ਐਮ ਡੀ ਸਟੈਲਕੋ, ਰਾਮਪੁਰਾ ਫੂਲ ਅਤੇ ਤ੍ਰਿਪਤਾ ਟੀ ਕੰਪਨੀ ਦੇ ਐਮ ਡੀ ਕਮਲਦੀਪ ਸਿੰਗਲਾ ਰਾਮਪੁਰਾ ਫੂਲ ਦਾ ਵਿਸ਼ੇਸ ਯੋਗਦਾਨ ਰਿਹਾ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਤਾਇਲ ਨੇ ਦੱਸਿਆਂ ਕਿ ਹਰ ਮਹੀਨੇ ਲੋੜਵੰਦ ਮਰੀਜ਼ਾਂ ਲਈ ਲੱਗਦੇ ਸਮਾਜ ਸੇਵਾ ਦੀ ਮਿਸਾਲ ਬਣੇ ਇਸ ਕੈਂਪ ਵਿੱਚ 195 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕ ਅੱਪ ਕੀਤਾ ਗਿਆ,ਜਦਕਿ 102 ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ (ਲੈਂਜ਼) ਲਈ ਚੁਣਿਆ ਗਿਆ ਅਤੇ ਦਵਾਈਆਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ੇਰਜੰਗ ਬੌਬੀ, ਫਕੀਰ ਚੰਦ, ਸੁਨੀਲ ਕੁਮਾਰ ਸੰਨੀ,ਸੰਜੀਵ ਕੁਮਾਰ ਕਾਲਾ,ਦਵਿੰਦਰ ਡਿੱਕੀ , ਪਰਸ਼ੋਤਮ ਦਾਸ ਬੋਬੀ,ਸ਼ਾਮ ਲਾਲ ,ਸੁਰਿੰਦਰ ਭਾਟੀਆ,ਤਰਸੇਮ ਚੰਦ, ਮੁਨੀਸ਼ ਕੁਮਾਰ,ਪ੍ਰੀਤਮ ਸਿੰਘ, ਪਵਨ ਮਹਿਤਾ,ਅੰਕੁਸ਼ ਗੋਇਲ, ਰਾਜੀਵ ਕੁਮਾਰ,ਅਭਿਨਾਸ਼ ਕੁਮਾਰ, ਪਵਨ ਸਟੈਨੋ , ਮੋਹਿਤ ਬਾਂਸਲ ਆਦਿ ਹਾਜ਼ਰ ਸਨ।