ਖ਼ੂਨਦਾਨ ਕਰਨਾ ਵੱਡੇ ਪੁਨ ਦਾ ਕੰਮ : ਕੁਲਦੀਪ ਢਿੱਲੋਂ, ਪੂਨਮ ਕਾਂਗੜਾ
ਮਹਿਲ ਕਲਾਂ : ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਜੱਗਬਾਣੀ/ਪੰਜਾਬ ਕੇਸਰੀ ਗਰੁੱਪ ਅਤੇ ਬਾਬਾ ਗਾਂਧਾ ਸਿੰਘ ਐਜੂਕੇਸ਼ਨ ਟਰੱਸਟ ਬਰਨਾਲਾ ਦੇ ਸਹਿਯੋਗ ਨਾਲ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਥਾਨਕ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਮਿਸ਼ਨ ਦੇ ਮੁੱਖ ਸਰਪ੍ਰਸਤ ਮੈਡਮ ਪੂਨਮ ਕਾਂਗੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ, ਸ਼੍ਰੀ ਵਿਜੈ ਕੁਮਾਰ ਸਿੰਗਲਾ ਜ਼ਿਲ੍ਹਾ ਇੰਚਾਰਜ ਜਗਬਾਣੀ/ ਪੰਜਾਬ ਕੇਸਰੀ ਗਰੁੱਪ ਸੰਗਰੂਰ ਅਤੇ ਗੁਰਮੁੱਖ ਸਿੰਘ ਹਮੀਦੀ ਪੱਤਰਕਾਰ ਜਗਬਾਣੀ/ਪੰਜਾਬ ਕੇਸਰੀ ਮਹਿਲ ਕਲਾਂ ਬਰਨਾਲਾ ਦੀ ਦੇਖਰੇਖ ਹੇਠ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਵਿਧਾਇਕ ਬਰਨਾਲਾ ਨੇ ਸ਼ਿਰਕਤ ਕੀਤੀ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਮਾਜ ਸੇਵੀ ਕਿਰਨ ਮਹੰਤ, ਡਾ ਗੁਰਤਜਿੰਦਰ ਕੌਰ ਐਸ ਐਮ ਓ, ਡਾ ਸੰਦੀਪ ਕੁਮਾਰ ਲਠ, ਅਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਕਮੇਟੀ, ਬਾਬਾ ਜੰਗ ਸਿੰਘ ਦੀਵਾਨਾ, ਬਾਬਾ ਰਾਜਵਿੰਦਰ ਸਿੰਘ ਟਿੱਬਾ ਪਰਮਿੰਦਰ ਸਿੰਘ ਸ਼ੰਮੀ ਪ੍ਰਧਾਨ, ਅਤੇ ਹਰਪ੍ਰੀਤ ਸਿੰਘ ਠੁੱਲੀਵਾਲ, ਸਤੀਸ਼ ਕੁਮਾਰ ਮਹਿਲ ਕਲਾਂ ਆਗੂ ਵਪਾਰ ਮੰਡਲ ਸ਼ਾਮਲ ਹੋਏ ਕੈਂਪ ਵਿੱਚ 105 ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਇਸ ਮੌਕੇ ਵਿਧਾਇਕ ਢਿੱਲੋਂ ਤੇ ਮੈਡਮ ਪੂਨਮ ਕਾਂਗੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਦਾਨ ਕੀਤਾ ਖ਼ੂਨ ਕੀਮਤੀ ਜਾਨਾਂ ਬਚਾਉਣ ਲਈ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਖੂਨਦਾਨ ਕਰਨ ਨਾਲ ਇੰਨਸਾਨ ਹੋਰ ਵੀ ਤੰਦਰੁਸਤ ਹੋ ਜਾਂਦਾ ਹੈ। ਇਸ ਕਾਰਜ ਲਈ ਉਨ੍ਹਾਂ ਮਿਸ਼ਨ ਅਤੇ ਪੰਜਾਬ ਕੇਸਰੀ ਗਰੁੱਪ ਦੀ ਸ਼ਲਾਘਾ ਕੀਤੀ ਇਸ ਮੌਕੇ ਪਰਮਜੀਤ ਕੌਰ ਗੁੱਮਟੀ ਸੂਬਾ ਪ੍ਰਧਾਨ, ਮਲਕੀਤ ਸਿੰਘ ਮੀਤਾ ਜ਼ਿਲ੍ਹਾ ਪ੍ਰਧਾਨ ਬਰਨਾਲਾ,ਜਗਸੀਰ ਸਿੰਘ ਖੈੜੀਚੰਦਵਾ ਕੌਮੀ ਜਨਰਲ ਸਕੱਤਰ, ਬੰਨੀ ਖਹਿਰਾ, ਜੱਸੀ ਪੇਧਨੀ, ਸਰਬਜੀਤ ਸਿੰਘ ਸਰਬੀ, ਕੁਲਵਿੰਦਰ ਸਿੰਘ ਪ੍ਰਧਾਨ, ਗਗਨਦੀਪ ਸਰਾਂ, ਰਿਆਜ਼ ਖਾਨ, ਪਰਵੇਜ਼ ਖਾਨ, ਸੁਖਜੀਤ ਸਿੰਘ ਸੁੱਖੀ,ਡਾ ਨਿਰਭੈ ਸਿੰਘ ਨਿਹਾਲੂਵਾਲ,ਵਿਨੋਦ ਕਾਲਾ ਐਮ ਸੀ, ਸੁਰਤ ਸਿੰਘ ਬਾਜਵਾ, ਬਲਵੰਤ ਸ਼ਰਮਾ, ਐਡਵੋਕੇਟ ਜਸਵੀਰ ਖੈੜੀ, ਗੁਰਮੈਲ ਸਿੰਘ ਮੋੜ, ਚਮਕੌਰ ਸਿੰਘ ਸ਼ੇਰਪੁਰ, ਰੁਪਿੰਦਰ ਸਿੰਘ ਟਿੱਬਾ, ਰਣਜੀਤ ਸਿੰਘ ਮੈਂਬਰ, ਡਾ ਜਗਜਿਵਨ ਸਿੰਘ, ਪ੍ਰਿੰਸੀਪਲ ਡਾ ਹਿਮਾਂਸ਼ੂ ਦੱਤ ਸ਼ਰਮਾ, ਮਨਦੀਪ ਸਿੰਘ ਗੰਡੇਵਾਲ, ਸਤਨਾਮ ਸਿੰਘ, ਅਰਸ਼ਦੀਪ ਸਿੰਘ, ਰਾਜਵਿੰਦਰ ਸਿੰਘ ਰਾਜੂ, ਹਰਵਿੰਦਰ ਸਿੰਘ, ਗੁਰਦੀਪ ਸਿੰਘ, ਵਿਸ਼ਾਲ ਕੁਮਾਰ,ਚਮਕੌਰ ਸਿੰਘ ਜੱਸੀ, ਰਾਣੀ ਕੌਰ ਠੀਕਰੀਵਾਲ, ਦਵਿੰਦਰਪਾਲ ਸਿੰਘ ਹਮੀਦੀ,ਸਰਬਜੀਤ ਕੌਰ, ਪਰਮਜੀਤ ਕੌਰ, ਰਣਜੀਤ ਕੌਰ,ਬੰਤ ਸਿੰਘ ਕੁਤਬਾ, ਪਰਜੀਤ ਸਿੰਘ, ਬੁਟਾ ਸਿੰਘ,ਜਸਪਾਲ ਸਿੰਘ ਠੁੱਲੀਵਾਲ, ਅਤੇ ਸਣੇਂ ਹੋਰ ਵੀ ਆਗੂ ਹਾਜ਼ਰ ਸਨ।