ਮੋਗਾ : ਪਿੰਡ ਮਾਣੂਕੇ ਵਿਖੇ ਲੜਕੀਆਂ ਦੀ ਭਲਾਈ ਲਈ ਇੱਕ ਸਲਾਈ ਸੈਂਟਰ ਖੋਲਿਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਕੁਲਪ੍ਰੀਤ ਸਿੰਘ (ਨੀਟਾ ਦਿਉਲ) ਅਤੇ ਸ਼ਹੀਦ ਭਗਤ ਸਿੰਘ ਆਈ.ਟੀ.ਆਈ. ਮੋਗਾ ਚੇਅਰਮੈਨ ਨਰਿੰਦਰਪਾਲ ਸਿੰਘ ਸਹਾਰਨ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆ ਉਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਫੈਲ ਰਹੀ ਲੱਚਰਤਾ ਦਾ ਇੱਕ ਕਾਰਨ ਬੇਰੁਜ਼ਗਾਰੀ ਹੈ। ਇਸ ਸੋਸ਼ਲ ਮੀਡੀਆ ਦੀ ਲੱਚਰਤਾ ਤੋਂ ਦੂਰ ਰਹਿਣ ਲਈ ਆਉਣ ਵਾਲੀ ਪੀੜੀ ਨੂੰ ਹੁਨਰ ਬੰਦ ਹੋਣਾ ਬਹੁਤ ਜਰੂਰੀ ਹੈ। ਇਸ ਲਈ ਸਾਡੇ ਵੱਲੋਂ ਛੋਟਾ ਜਿਹਾ ਉਪਰਾਲਾ ਸਾਡੀਆਂ ਬੱਚੀਆਂ ਲਈ ਕੀਤਾ ਗਿਆ ਹੈ। ਉਮੀਦ ਕਰਦੇ ਹਾਂ ਕਿ ਅਸੀਂ ਇਸ ਵਿੱਚ ਸਫਲ ਹੋਈਏ ਤੇ ਅੱਗੇ ਇਸ ਤਰ੍ਹਾਂ ਦੇ ਕਾਰਜ ਕਰਦੇ ਰਹੀਏ। ਇਸ ਮੌਕੇ ਅਮਰ ਸ਼ਹੀਦ ਭਗਤ ਸਿੰਘ ਆਈਟੀਆਈ ਮੋਗਾ ਦੇ
ਚੇਅਰਮੈਨ ਨਰਿੰਦਰ ਪਾਲ ਸਿੰਘ ਨੇ ਕਿਹਾ ਕਿ ਪਿੰਡਾਂ ਦੀਆਂ ਕਾਫੀ ਲੜਕੀਆਂ ਹਾਲਾਤਾਂ ਅਤੇ ਸ਼ਹਿਰ ਤੋਂ ਦੂਰ ਹੋਣ ਕਾਰਨ ਹੁਨਰਬੰਦ ਸਿੱਖਿਆ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ । ਉਹਨਾਂ ਲੜਕੀਆਂ ਲਈ , (ਕੀਪਾ ਮਾਣੂੰਕੇ) ਸਰਪੰਚ ਨਿਰਮਲ ਸਿੰਘ, ਬੇਅੰਤ ਮਾਣੂੰਕੇ, ਜੱਸੀ (ਠੇਕੇਦਾਰ), ਸਵਰਨਜੀਤ ਸਿੰਘ ਖਹਿਰਾ (ਮੈਂਬਰ), ਹਰੀਰਾਮ( ਮੈਂਬਰ), ਮੰਦਰ ਸਿੰਘ (ਮੈਂਬਰ )ਬੌਬੀ ਮਾਣੂੰਕੇ, (ਮੈਂਬਰ) ਅਤੇ ਹੋਰ ਮੋਹਤਬਾਰ ਸੱਜਣਾ ਵੱਲੋਂ ਰਲ ਕੇ ਲੜਕੀਆਂ ਲਈ ਸਲਾਈ ਸੈਂਟਰ ਖੋਲ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ।