ਖਨੌਰੀ : ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਦਸਵੀਂ ਰਾਜ਼ ਪੱਧਰੀ ਗਤਕਾ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਅਕਾਲ ਗੱਤਕਾ ਗਰੁੱਪ ਮਸਤੂਆਣਾ ਸਾਹਿਬ ਦੀ ਬ੍ਰਾਂਚ: ਭੂੱਲਣ, ਠਸਕਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਮੈਡਲ ਪ੍ਰਾਪਤ ਕੀਤੇ। ਇਸ ਬਾਰੇ ਜਾਣਕਾਰੀ ਦਿੰਦਿਆਂ ਬਾਬਾ ਚਮਕੌਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਾਹਿਬ ਠਸਕਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਲੱਗਭਗ 17 ਬੱਚਿਆਂ ਨੇ ਭਾਗ ਲਿਆ। ਜਿਨਾਂ ਚੋਂ ਸਿੰਗਲ ਸੋਟੀ ਟੀਮ ਅੰਡਰ 11 ਸਾਲਾ ਕੁੜੀਆਂ ਨੇ ਦੂਜਾ ਸਥਾਨ ਅਤੇ ਸਿੰਗਲ ਸੋਟੀ ਵਿਅਕਤੀਗਤ, ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 17 ਸਾਲਾ ਸਿੰਗਲ ਸੋਟੀ ਟੀਮ ਵਿੱਚੋਂ ਮੂੰਡਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉਸਤਾਦ ਜਤਿੰਦਰ ਸਿੰਘ, ਸ਼ਮਸੇਰ ਸਿੰਘ ਤੇ ਉਸਤਾਦ ਮਨਵੀਰ ਸਿੰਘ ਕੋਹਾੜਾ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਮਨਪ੍ਰੀਤ ਸਿੰਘ ਸੇਲੀ ਠਸਕਾ ਨੇ ਦੱਸਿਆ ਕਿ ਅੰਡਰ 17 ਸਾਲਾ ਮੂੰਡਿਆ ਦੀ ਟੀਮ ਨੇ ਪੰਜਾਬ ਗਤਕਾ ਐਸੋਸੀਏਸ਼ਨ ਵਿੱਚ ਲਗਾਤਾਰ ਦੂਜੀ ਵਾਰ ਪੁਜੀਸ਼ਨ ਪ੍ਰਾਪਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਠਸਕਾ ਦੀ ਪ੍ਰਭਦੀਪ ਕੌਰ ਨੇ ਇਕ ਸਟੈਟ ਵਿੱਚ ਦੋ ਮੈਡਲ ਪ੍ਰਾਪਤ ਕਰਕੇ ਪਿੰਡ ਦਾ ਨਾਂ ਰੌਸ਼ਨ ਕੀਤਾ। ਉਸ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਸੁਖਨਰੀ, ਗੁਰਨੂਰ ਕੌਰ, ਰੇਨੂੰ ਅਤੇ ਅਮਨਪ੍ਰੀਤ ਸਿੰਘ ਨੇ ਮੈਡਲ ਜਿੱਤੇ ਹਨ। ਇਸ ਸ਼ਾਨਦਾਰ ਪ੍ਰਾਪਤੀਆਂ ਲਈ ਸਮੂਚੀ ਗ੍ਰਾਮ ਪੰਚਾਇਤ ਅਤੇ ਪ੍ਰੰਬਧਕ ਕਮੇਟੀ ਪਿੰਡ ਭੁੱਲਣ ਤੇ ਠਸਕਾ ਵੱਲੋਂ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ ਹੈ।