ਮਲੇਰਕੋਟਲਾ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਮਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਦੇ ਹੇਠ ਵਿਸ਼ਵ ਸਿਹਤ ਸੰਸਥਾ ਦੇ ਵੱਲੋਂ ਸਿਵਲ ਸਰਜਨ ਦਫਤਰ ਮਲੇਰਕੋਟਲਾ ਵਿਖੇ ਜਿਲਾ ਮਲੇਰਕੋਟਲਾ ਦੇ ਸਮੂਹ ਮਲਟੀਪਰਪਜ ਹੈਲਥ ਵਰਕਰ ਫੀਮੇਲ ਅਤੇ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਫੀਮੇਲ ਨੂੰ ਟੀਕਕਰਣ ਦੇ ਸੰਬੰਧ ਵਿੱਚ ਇੱਕ ਰੋਜ਼ਾ ਟ੍ਰੇਨਿੰਗ ਦਿੱਤੀ ਗਈ ਇਸ ਮੌਕੇ ਸਮੂਹ ਸਿਹਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਿਹਤ ਸੰਸਥਾ ਦੇ ਸਲਾਹਕਾਰ ਡਾਕਟਰ ਨਵੇਦਿਤਾ ਨੇ ਕਿਹਾ ਕਿ ਟੀਕਾਕਰਣ ਬਹੁਤ ਜਰੂਰੀ ਹੈ ਜਿਸ ਦੇ ਨਾਲ ਗਰਭਵਤੀ ਔਰਤਾਂ ਅਤੇ ਜੀਰੋ ਤੋਂ 16 ਸਾਲ ਤੱਕ ਦੇ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾ ਦੇ ਲਈ ਜਰੂਰੀ ਟੀਕੇ ਸਿਹਤ ਵਿਭਾਗ ਵੱਲੋਂ ਕੈਂਪ ਲਗਾ ਕੇ ਲਗਾਏ ਜਾਂਦੇ ਹਨ ਉਹਨਾਂ ਨੇ ਇਸ ਮੌਕੇ ਟੀਕਾਕਰਨ ਕੈਂਪਾਂ ਦੀ ਰੂਪ ਰੇਖਾ ਅਤੇ ਜਿਲ੍ਹੇ ਵੱਲੋਂ ਕੀਤੀ ਜਾ ਰਹੀ ਟੀਕਿਆਂ ਦੇ ਅੰਕੜੇਆ ਬਾਰੇ ਵੀ ਵਿਸਤਾਰ ਪੂਰਵਕ ਚਰਚਾ ਕੀਤੀ,ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਮਲੇਰਕੋਟਲਾ ਡਾ. ਸੰਜੇ ਗੋਇਲ ਨੇ ਕਿਹਾ ਕਿ ਟੀਕਾਕਰਣ ਦੇ ਮਮਤਾ ਦਿਵਸ ਕੈਂਪ ਸਿਹਤ ਵਿਭਾਗ ਦਾ ਇੱਕ ਵੱਡਾ ਪ੍ਰੋਜੈਕਟ ਹਨ, ਉਹਨਾਂ ਕਿਹਾ ਕਿ ਕੋਈ ਵੀ ਬੱਚਾ ਜਰੂਰੀ ਟੀਕਾਕਰਣ ਤੋਂ ਕਿਸੇ ਵੀ ਹਾਲਤ ਦੇ ਵਿੱਚ ਵਾਂਝਾ ਨਾ ਰਹੇ ਇਸ ਦੇ ਲਈ ਝੁੱਗੀਆਂ ਝੌਂਪੜੀਆਂ,ਸਲੰਮ ਖੇਤਰ,ਫੈਕਟਰੀਆਂ, ਮਾਈਗਰੇਟਰੀ ਅਬਾਦੀ ਆਦਿ ਸਾਰੀਆਂ ਥਾਵਾਂ ਤੇ ਪੂਰਾ ਧਿਆਨ ਦਿੱਤਾ ਜਾਵੇ ਤਾਂ ਜੋ ਜਿਲ੍ਹੇ ਦੇ ਸਾਰੇ ਬੱਚੇ ਕਵਰ ਕੀਤੇ ਜਾ ਸਕਣ ਅਤੇ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਇਸ ਮੌਕੇ ਵੱਖ ਵੱਖ ਫੀਮੇਲ ਕਰਮਚਾਰੀਆਂ ਨੂੰ ਵਧੀਆ ਕਾਰਗੁਜ਼ਾਰੀ ਬਦਲੇ ਸਨਮਾਨਿਤ ਵੀ ਕੀਤਾ ਗਿਆ ਜਿਨਾਂ ਵਿੱਚ ਸੰਦੀਪ ਕੌਰ,ਨਸੀਮ ਅਖਤਰੀ,ਰਣਜੀਤ ਕੌਰ ਅਮਰਜੀਤ ਕੌਰ ਨੂੰ ਸਨਮਾਨ ਚਿੰਨ ਦਿੱਤਾ ਗਿਆ, ਇਸ ਟ੍ਰੇਨਿੰਗ ਦੇ ਵਿੱਚ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ, ਜਿਲਾ ਟੀਕਾਕਰਣ ਅਫਸਰ ਡਾ. ਰਾਜੀਵ ਬੈਂਸ, ਜਿਲਾ ਸਿਹਤ ਅਫਸਰ ਡਾ.ਪੁਨੀਤ ਸਿੱਧੂ,ਜਿਲ੍ਹਾ ਐਪੀਡਮਾਲੋਜਿਸਟ ਡਾ. ਮੁਨੀਰ ਮੁਹੰਮਦ, ਮਾਸ ਮੀਡੀਆ ਤੋਂ ਰਣਵੀਰ ਸਿੰਘ ਢੰਡੇ, ਟੀਕਾਕਰਣ ਸਹਾਇਕ ਮੁਹੰਮਦ ਅਕਮਲ ਸਮੇਤ ਵੱਖ-ਵੱਖ ਕਰਮਚਾਰੀ ਹਾਜ਼ਰ ਸਨ