ਮਾਲੇਰਕੋਟਲਾ : ਲਾਇਨਜ਼ ਕਲੱਬ ਮਾਲੇਰਕੋਟਲਾ ਗ੍ਰੇਟਰ ਵੱਲੋਂ ਸਾਬਕਾ ਜ਼ਿਲ੍ਹਾ ਗਵਰਨਰ ਜੀ.ਐਸ.ਕਾਲੜਾ (ਪੱਪੀ) ਦੇ ਜਨਮ ਦਿਨ ਮੌਕੇ ਸੰਤ ਕਾਲੋਨੀ, ਮਾਂ ਸਰਸਵਤੀ ਸਦਨ, ਨਜਦੀਕ ਕਪੂਰ ਹੋਮਿਓ ਹਸਪਤਾਲ ਵਿਖੇ ਅੱਖਾਂ ਦੀਆਂ ਬਿਮਾਰੀਆਂ ਦਾ ਮੁਫ਼ਤ ਕੈਂਪ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਨਾਲ ਕਲੱਬ ਦੇ ਯੂਥ ਆਈਕਾਨ ਪ੍ਰਧਾਨ ਡਾ. ਸੌਰਭ ਕਪੂਰ ਦੀ ਅਗਵਾਈ ‘ਚ ਅਤੇ ਇੰਚਾਰਜ਼ ਲਾਇਨਜ਼ ਮੁਨੀਸ਼ ਗੋਇਲ ਤੇ ਲੰਗਰ ਇੰਚਾਰਜ ਲਾਇਨਜ਼ ਰਾਕੇਸ਼ ਗਰਗ ਦੀ ਰਹਿਨੁਮਾਈ ਵਿੱਚ ਲਗਾਇਆ ਗਿਆ। ਇਹ ਕੈਂਪ ਲਾਇਨਜ਼ ਐਮ.ਜੇ.ਐਫ ਅਮਿਤ ਗੋਇਲ ਅਤੇ ਲਾਇਨਜ਼ ਵਿਪਨ ਕੁਮਾਰ ਵੱਲੋਂ ਸਪੌਂਸਰ ਕੀਤਾ ਗਿਆ। ਇਸ ਮੌਕੇ ਡਾਕਟਰਾਂ ਦੀ ਟੀਮ ਵੱਲੋਂ 151 ਦੇ ਕਰੀਬ ਮਰੀਜਾਂ ਦੀ ਓ.ਪੀ.ਡੀ ਅਤੇ 25 ਲੋੜਵੰਦ ਮਰੀਜਾਂ ਦੇ ਲੈਜ਼ ਪਾਏ ਗਏ ਅਤੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਲਾਇਨਜ਼ ਅੰਕੁਰ ਜੈਨ ਅਤੇ ਲਾਇਨਜ਼ ਡੇਜੀ ਜੈਨ ਨੇ ਕੈਂਪ ਦੌਰਾਨ ਪਹੁੰਚੀਆਂ ਸ਼ਖਸੀਅਤਾਂ ਅਤੇ ਕਲੱਬ ਮੈਂਬਰਾਨ ਦੇ ਪਿਨ ਲਗਾ ਕੇ ਸਨਮਾਨਿਤ ਕੀਤਾ ਗਿਆ। ਕੈਂਪ ਮੌਕੇ ਲਾਇਨਜ਼ ਐਮ.ਜੇ.ਐਫ ਅਮਿਤ ਗੋਇਲ ਦੀ ਪਤਨੀ ਲਾਇਨਜ਼ ਸ਼ਿਲਕਾ ਗੋਇਲ ਨੇ ਜਿੱਥੇ ਅਹਿਮ ਭੂਮਿਕਾ ਨਿਭਾਈ ਉੱਥੇ ਹੀ ਉਨ੍ਹਾਂ ਦੀ ਸਪੁੱਤਰੀ ਮਹਿਕਾ ਗੋਇਲ ਦੀ ਐਮ.ਬੀ.ਬੀ.ਐਸ ਵਿੱਚ ਅਡਮੀਸ਼ਨ ਮਿਲਣ ਤੇ ਕਲੱਬ ਵੱਲੋਂ ਸਰਟੀਫਿਕੇਟ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ। ਕੈਂਪ ਦੌਰਾਨ ਕਲੱਬ ਦੇ ਚੇਅਰਮੈਨ ਡਾ. ਬੀ.ਐਸ. ਵਿਰਦੀ ਅਤੇ ਡਾ. ਨਰਿੰਦਰ ਕੌਰ (ਨੈਨਸੀ) (ਵੀਨਸ ਸਕੈਨ ਸੈਂਟਰ) ਨੇ ਆਪਣੇ ਹਸਪਤਾਲ ਵਿਖੇ ੩੦ ਸਤੰਬਰ ਤੱਕ ਕੈਂਸਰ ਪੀੜਤ ਮਰੀਜਾਂ ਦੀ ਸਕਰੀਨਿੰਗ ਲਈ ਕੈਂਪ ਲਗਾਉਣ ਦੀ ਸ਼ੁਰੂਆਤ ਕੀਤੀ। ਲਾਇਨਜ਼ ਡਾ. ਸੰਜੀਵ ਗੋਇਲ ਨੇ ਹਾਜਰੀਨ ਮਰੀਜਾਂ ਨੂੰ ਸੰਬੋਧਨ ਕਰਦਿਆਂ ਜਿੱਥੇ ਅੱਖਾਂ ਦੀਆਂ ਬਿਮਾਰੀਆਂ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਉੱਥੇ ਹੀ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ। ਜੈਡ.ਸੀ./ਐਮਜੇਐਫ ਸੰਜੇ ਸਿੰਗਲਾ ਨੇ ਆਪਣੀ ਪਤਨੀ ਮੋਨਾ ਸਿੰਗਲਾ ਦੇ ਜਨਮ ਦਿਨ ਲਾਇਨਜ਼ ਮੁਨੀਸ਼ ਗੋਇਲ ਨੇ ਕਿਹਾ ਕਿ ਸਾਲ 2025-26 ਦੌਰਾਨ ਕਿਸੇ ਵੀ ਮਰੀਜ਼ ਦੀਆਂ ਅੱਖਾਂ ਦੀਆਂ ਬਿਮਾਰੀਆਂ ਪ੍ਰਤੀ ਹੋਣ ਵਾਲੇ ਮੁਫ਼ਤ ਅਪ੍ਰੇਸ਼ਨ ਕਰਵਾਉਣ ਦੀ ਜਿੰਮੇਵਾਰੀ ਲੈਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਮਰੀਜ ਦੀਆਂ ਅੱਖਾਂ ਦੇ ਹੋਣ ਵਾਲੇ ਮੁਫਤ ਅਪ੍ਰੇਸ਼ਨ ਕਰਵਾਏ ਜਾਣਗੇ। ਇਸ ਮੌਕੇ ਕੈਂਪ ਦੌਰਾਨ ਲੰਗਰ ਅਤੁੱਟ ਵਰਤਾਇਆ ਗਿਆ। ਅੰਤ ਵਿੱਚ ਡਾ. ਸੌਰਭ ਕਪੂਰ ਅਤੇ ਡਾ. ਰਿਚੀ ਕਪੂਰ ਨੇ ਕਲੱਬ ਦੇ ਮੈਂਬਰ ਸਹਿਬਾਨ, ਡਾਕਟਰ ਸਹਿਬਾਨ ਅਤੇ ਮਰੀਜਾਂ ਦਾ ਕੈਂਪ ਵਿੱਚ ਪਹੁੰਚਣ ਤੇ ਧੰਨਵਾ ਕੀਤਾ। ਇਸ ਮੌਕੇ ਸੈਕਟਰੀ ਲਾਇਨਜ਼ ਅੰਕੁਰ ਗੋਇਲ, ਖਜ਼ਾਨਚੀ ਲਾਇਨਜ਼ ਸੰਜੀਵ ਚੌਧਰੀ, ਪੀ.ਆਰ.ਓ ਲਾਇਨਜ਼ ਲੋਕੇਸ਼ ਜੈਨ, ਐਮਜੇਐਫ ਲਾਇਨਜ਼ ਅਮਿਤ ਗੋਇਲ, ਲਾਇਨਜ਼ ਵਿਪਨ ਕੁਮਾਰ, ਲਾਇਨਜ਼ ਡੇਸੀ ਜੈਨ, ਲਾਇਨਜ਼ ਤਰੁਣ ਕਿੰਗਰ, ਲਾਇਨਜ਼ ਲਾਲ ਸਿੰਘ, ਲਾਇਨਜ਼ ਕਮਲ ਦੁਆ, ਲਾਇਨਜ਼ ਕਪਿਲ ਸਿੰਗਲਾ, ਲਾਇਨਜ਼ ਹੈਪੀ ਗਰਗ, ਲਾਇਨਜ਼ ਅੰਕਰ ਗਰਗ ਤੇ ਲਾਇਨਜ਼ ਸੁਸ਼ੀਲ ਜੈਨ ਆਦਿ ਹਾਜ਼ਰ ਸਨ।