ਦਬੂੜੀ : ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ 27 ਅਗਸਤ ਤੋਂ ਲੈ ਕੇ 30 ਅਗਸਤ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪਰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਸਰਹੱਦੀ ਪਿੰਡ ਦਬੂੜੀ ਵਿਖੇ ਨਵੋਦਿਆ ਵਿਦਿਆਲਿਆ ਸਕੂਲ ਖੋਲ੍ਹਿਆ ਗਿਆ ਸਕੂਲ ਵਿਚ ਪਾਣੀ ਦਾ ਪੱਧਰ ਇਕਦੋਮ ਵਧ ਗਿਆ ਜਿਸ ਕਰਕੇ 400 ਦੇ ਕਰੀਬ ਵਿਦਿਆਰਥੀ ਤੇ ਕਈ ਅਧਿਆਪਕ ਸਕੂਲ ਵਿਚ ਫਸ ਗਏ ਹਨ ਤੇ ਜਦੋਂ ਇਸ ਬਾਬਤ ਸਕੂਲ ਪ੍ਰਿੰਸੀਪਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ CM ਮਾਨ ਵੱਲੋਂ ਅੱਜ ਤੋਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਜਦੋਂ ਕਿ ਸਕੂਲ ਵਿਚ ਪਾਣੀ ਬੀਤੀ ਰਾਤ ਤੋਂ ਹੀ ਵੜ ਗਿਆ ਸੀ।