ਸ੍ਰੀ ਮੁਕਤਸਰ ਸਾਹਿਬ : ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ.ਪੀ.ਈ.ਪੀ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇਅ ਅਤੇ ਲੋਕ ਨਾਚ ਮੁਕਾਬਲੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜਿੰਦਰ ਕੁਮਾਰ ਸੋਨੀ ਜੀ ਦੀ ਯੋਗ ਅਗਵਾਈ ਹੇਠ ਬਾਵਾ ਨਿਹਾਲ ਸਿੰਘ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ। ਇਹ ਮੁਕਾਬਲੇ ਪ੍ਰਵੀਨ ਕੁਮਾਰ ਸ਼ਰਮਾ ਨੋਡਲ ਅਫ਼ਸਰ ਐਨ.ਪੀ.ਈ.ਪੀ., ਦੀਪਕ ਅਰੋੜਾ ਸਹਾਇਕ ਨੋਡਲ ਅਫ਼ਸਰ ਐਨ.ਪੀ.ਈ.ਪੀ. ਦੀ ਯੋਗ ਰਹਿਨੁਮਾਈ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਮੁੱਖ ਪ੍ਰਬੰਧਕ ਦੇ ਤੌਰ ਤੇ ਡਿੰਪਲ ਵਰਮਾ ਮੁੱਖ ਅਧਿਆਪਿਕਾ ਨੇ ਅਹਿਮ ਭੂਮਿਕਾ ਨਿਭਾਈ। ਰੋਲ ਪਲੇਅ ਮੁਕਾਬਲੇ ਵਿੱਚ ਸ੍ਰੀ ਰਾਜਿੰਦਰ ਕੁਮਾਰ ਸੋਨੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਅਤੁਲ ਕੁਮਾਰ ਮੁੱਖ ਅਧਿਆਪਕ, ਗੌਰਵ ਕੁਮਾਰ ਹਿੰਦੀ ਮਾਸਟਰ ਨੇ ਅਤੇ ਲੋਕ ਨਾਚ ਮੁਕਾਬਲੇ ਵਿੱਚ ਸ੍ਰੀ ਰਾਜਿੰਦਰ ਕੁਮਾਰ ਸੋਨੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਹਰਦੀਪ ਕੁਮਾਰ ਮੁੱਖ ਅਧਿਆਪਕ, ਸੁਮਿਤ ਸਲੂਜਾ ਹਿੰਦੀ ਮਾਸਟਰ ਨੇ ਜੱਜਮੈਂਟ ਦੇਣ ਦੀ ਅਹਿਮ ਭੂਮਿਕਾ ਨਿਭਾਈ।
ਕੰਵਲਜੀਤ ਕੌਰ ਸਾਇੰਸ ਮਿਸਟ੍ਰੈਸ ਨੇ ਟਾਈਮ ਕੀਪਰ ਦਾ ਰੋਲ ਅਦਾ ਕੀਤਾ। ਬਤੌਰ ਸਟੇਜ ਸੰਚਾਲਕ ਰਾਜ ਕੁਮਾਰ ਲੈਕਚਰਾਰ ਇੰਗਲਿਸ਼ ਨੇ ਹਾਜ਼ਰੀ ਲਗਵਾਈ।
ਕਿਰਨ ਨਰੂਲਾ ਲੈਕਚਰਾਰ ਕਾਮਰਸ ਨੇ ਸਹਾਇਕ ਪ੍ਰਬੰਧਕ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ। ਰਜਿਸਟ੍ਰੇਸ਼ਨ ਕਰਨ ਲਈ ਗਗਨਦੀਪ ਕੌਰ ਪੰਜਾਬੀ ਮਿਸਟ੍ਰੈਸ, ਸੁਪ੍ਰਿਆ ਸਾਇੰਸ ਮਿਸਟਰ ਨੇ ਆਪਣੀ ਡਿਊਟੀ ਨਿਭਾਈ। ਸਰਟੀਫਿਕੇਟ ਕਮੇਟੀ ਦੇ ਵਿੱਚ ਗੁਰਨਾਮ ਸਿੰਘ ਪੰਜਾਬੀ ਮਾਸਟਰ, ਸੋਨਿਕਾ ਰਾਣੀ ਵਰਮਾ ਪੰਜਾਬੀ ਮਿਸਟ੍ਰੈਸ ਨੇ ਆਪਣਾ ਯੋਗਦਾਨ ਪਾਇਆ। ਰਿਫਰੈਸ਼ਮੈਂਟ ਕਮੇਟੀ ਦੇ ਲਈ ਸੁਨੀਲ ਕਾਠਪਾਲ ਲੈਕਚਰਾਰ ਹਿਸਟਰੀ ਅਤੇ ਰਮਨ ਕੁਮਾਰ ਗਰਗ ਨੇ ਆਪਣਾ ਅਹਿਮ ਯੋਗਦਾਨ ਪਾਇਆ। ਮੁੱਖ ਪ੍ਰਬੰਧਕ ਦੇ ਤੌਰ ਤੇ ਪ੍ਰੀਤਮ ਸਿੰਘ ਮੁੱਖ ਅਧਿਆਪਕ ਅਤੇ ਮੈਂਬਰ ਕੋਆਰਡੀਏਸ਼ਨ ਕਮੇਟੀ ਰਾਜੇਸ਼ ਕੁਮਾਰ ਇੰਗਲਿਸ਼ ਲੈਕਚਰਾਰ ਨੇ ਆਪਣਾ ਅਹਿਮ ਯੋਗਦਾਨ ਪਾਇਆ। ਇਸੇ ਤਰ੍ਹਾਂ ਤੇਜਿੰਦਰ ਸਿੰਘ ਰਿਟਾਇਰਡ ਲੈਕਚਰਾਰ ਨੇ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੁਕਾਬਲੇ ਦੇ ਵਿੱਚ ਸੁਖਵੰਤ ਸਿੰਘ ਅਤੇ ਰੋਹਿਤ ਕੁਮਾਰ ਸੇਵਾਦਾਰ ਨੇ ਵੀ ਆਪਣਾ ਆਪਣੀਆਂ ਸੇਵਾਵਾਂ ਨਿਭਾਈਆਂ।
ਇਹਨਾਂ ਮੁਕਾਬਲਿਆਂ ਵਿੱਚ ਪਹੁੰਚੀਆਂ ਹੋਈਆਂ ਟੀਮਾਂ ਵਿੱਚੋਂ ਰੋਲ ਪਲੇਅ ਮੁਕਾਬਲੇ ਦੇ ਵਿੱਚ ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ ਗਿੱਦੜਬਾਹਾ ਦੇ ਵਿਦਿਆਰਥੀਆਂ ਨੇ ਪਹਿਲਾਂ ਸਥਾਨ, ਸਰਕਾਰੀ ਹਾਈ ਸਕੂਲ ਭੰਗੇਵਾਲਾ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਬੁਲ ਖੁਰਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਲੋਕ ਨਾਚ ਮੁਕਾਬਲੇ ਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮਲੋਟ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਬੂੜਾ ਗੁੱਜਰ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ ਦੇ ਵਿਦਿਆਰਥੀਆਂ ਤੀਜਾ ਸਥਾਨ ਪ੍ਰਾਪਤ ਕੀਤਾ।
ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਮੁਕਾਬਲੇ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਟਾਫ ਵੀ ਹਾਜ਼ਰ ਸੀ। ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।