ਬਰਨਾਲਾ : ਕਿਸਾਨ ਸੰਯੁਕਤ ਮੋਰਚੇ ਦੇ ਸੱਦੇ 'ਤੇ ਸਮਰਾਲਾ ਦੀ ਦਾਣਾ ਮੰਡੀ ਵਿਖੇ ਕਰਵਾਈ ਕਿਸਾਨ ਮਹਾਂ ਪੰਚਾਇਤ 'ਚ ਭਾਰਤੀ ਕਿਸਾਨ ਯੂਨੀਅਨਲੱਖੋਵਾਲ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਵੱਡੀ ਗਿਣਤੀ 'ਚ ਕਿਸਾਨ ਜਥੇ 'ਚ ਆਗੂ ਤੇ ਵਰਕਰ ਸ਼ਾਮਿਲ ਹੋਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰੂੜੇਕੇ ਕਲਾਂ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ
ਗੰਭੀਰ ਮਸਲਿਆਂ 'ਤੇ ਆਪਣੀ ਆਵਾਜ਼ ਇਸੇ ਤਰ੍ਹਾਂ ਹੀ ਬੁਲੰਦ ਕਰਦਾ ਰਹੇਗਾ।ਕਿਸਾਨਾਂ ਵਿਰੋਧ ਤੋਂ ਬਾਅਦ ਪੰਜਾਬ ਸਰਕਾਰ ਵਾਪਸ ਲੈਣ ਨੂੰ ਮਜਬੂਰ ਹੋਈ ਸੀ ਤੇ ਇਹ ਅੱਜ ਦੀ ਕਿਸਾਨ ਮਹਾਂ ਪੰਚਾ ਿੲਤ ਕਿਸਾਨਾਂ ਦੀ ਜਿੱਤ ਵਿਚ ਰੱਖੀ ਜੇਤੂ ਰੈਲੀ ਇਕ ਇਤਿਹਾਸ ਕ ਸਾਬਤ ਹੋ ਕੇ ਨਿੱਬੜੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀਆਂ ਮੰਗਾਂ ਸਬੰਧੀ ਸੰਘਰਸ ਕੀਤਾ ਜਾਵੇਗਾ।