ਸੰਦੌੜ : ਸਿਵਲ ਸਰਜਨ ਮਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਜਿਲਾ ਟੀ. ਬੀ ਅਫਸਰ ਡਾ. ਅਵੀ ਗਰਗ ਦੇ ਵੱਲੋਂ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਆਉਂਦੇ ਸਿਹਤ ਕੇਂਦਰ ਕੰਗਣਵਾਲ ਸਮੇਤ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਟੀ. ਬੀ ਦੇ ਮਰੀਜ਼ਾਂ ਨੂੰ ਪ੍ਰਧਾਨ ਮੰਤਰੀ ਟੀ. ਬੀ ਮੁਕਤ ਅਭਿਆਨ ਦੇ ਤਹਿਤ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬੀ.ਈ. ਈ ਹਰਪ੍ਰੀਤ ਕੌਰ ਨੇ ਦੱਸਿਆ ਕਿ ਜਿਲ੍ਹਾ ਟੀ. ਬੀ ਅਫਸਰ ਡਾਕਟਰ ਅਵੀ ਗਰਗ ਦੇ ਵੱਲੋਂ ਪ੍ਰਧਾਨ ਮੰਤਰੀ ਟੀ. ਬੀ ਮੁਕਤ ਅਭਿਆਨ ਦੇ ਤਹਿਤ ਸਿਹਤ ਕੇਂਦਰ ਕੰਗਣਵਾਲ ਵਿਖੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਵੱਖ-ਵੱਖ ਗੰਭੀਰ ਬਿਮਾਰੀਆਂ ਦੇ ਨਾਲ ਪੀੜਤ ਮਰੀਜ਼ਾਂ ਨੂੰ ਟੀ. ਬੀ ਦੀ ਜਾਂਚ ਕਰਾਉਣ ਦੇ ਲਈ ਕਿਹਾ ਗਿਆ ਅਤੇ ਸਿਹਤ ਕਰਮਚਾਰੀਆਂ ਨੂੰ ਇਸ ਅਭਿਆਨ ਦੇ ਤਹਿਤ ਸਕਰੀਨਿੰਗ ਵਧਾਉਣ ਨਿਕਸ਼ੇ ਪੋਰਟਲ ਤੇ ਕੰਮ ਦੇ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ | ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰ ਅਵੀ ਗਰਗ ਨੇ ਕਿਹਾ ਕਿ ਪ੍ਰਧਾਨ ਮੰਤਰੀ ਟੀ. ਬੀ ਮੁਕਤ ਅਭਿਆਮ ਦੇ ਤਹਿਤ ਜ਼ਿਲ੍ਹੇ ਦੇ ਵਿੱਚ ਟੀ. ਬੀ ਦੀ ਸਕਰੀਨਿੰਗ ਨੂੰ ਵਧਾਇਆ ਗਿਆ ਹੈ ਅਤੇ ਸਿਹਤ ਕਰਮਚਾਰੀਆਂ ਨੂੰ ਮਾਨਯੋਗ ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਆਦੇਸ਼ ਦਿੱਤੇ ਗਏ ਹਨ ਕਿ ਵੱਖ-ਵੱਖ ਬਿਮਾਰੀਆਂ ਨਾਲ ਪੀੜਤ ਲੋਕਾਂ ਦੀ ਟੀ. ਬੀ ਸਕਰੀਨਿੰਗ ਵਧਾਈ ਜਾਵੇ ਅਤੇ ਜਿਹੜੇ ਵਿਅਕਤੀਆਂ ਨੂੰ ਟੀ. ਬੀ ਦੀ ਬਿਮਾਰੀ ਹੋਣ ਦੇ ਲੱਛਣ ਹਨ ਉਹਨਾਂ ਲਈ ਟੀ. ਬੀ ਦੀ ਬਲਗਮ ਜਾਂਚ ਜਰੂਰ ਕਰਵਾਈ ਜਾਵੇ | ਉਹਨਾਂ ਨੇ ਦੱਸਿਆ ਕਿ ਟੀ. ਬੀ ਦੇ ਮੁੱਖ ਲੱਛਣਾਂ ਦੇ ਵਿੱਚ ਇੱਕ ਹਫਤੇ ਤੋਂ ਜਿਆਦਾ ਸਮੇਂ ਖੰਘ ਦਾ ਰਹਿਣਾ, ਛਾਤੀ ਦੇ ਵਿੱਚੋਂ ਬਲਗਮ ਨਾਲ ਖੂਨ ਦਾ ਆਉਣਾ,ਲਗਾਤਾਰ ਬੁਖਾਰ ਰਹਿਣਾ, ਭੁੱਖ ਨਾ ਲੱਗਣਾ, ਭਾਰ ਦਾ ਘਟਣਾ ਸਮੇਤ ਕਈ ਕਾਰਨ ਹੋ ਸਕਦੇ ਹਨ, ਉਹਨਾਂ ਕਿਹਾ ਕਿ ਅਜਿਹੇ ਲੱਛਣਾਂ ਮੌਕੇ ਸਿਹਤ ਕੇਂਦਰ ਵਿਖੇ ਜਾ ਕੇ ਆਪਣੀ ਟੀ. ਬੀ ਜਾਂਚ ਜਰੂਰ ਕਰਾਉਣੀ ਚਾਹੀਦੀ ਹੈ। ਉਹਨਾਂ ਨੇ ਦੱਸਿਆ ਕਿ ਸਿਹਤ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖੇ ਟੀ. ਬੀ ਦੀ ਬਲਗਮ ਜਾਂਚ ਆਧੁਨਿਕ ਮਸ਼ੀਨਾਂ ਦੇ ਨਾਲ ਕੀਤੀ ਜਾਂਦੀ ਹੈ ਅਤੇ ਜਿਲ੍ਹਾ ਟੀ ਬੀ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਪਿੰਡਾਂ ਚ ਟੀ. ਬੀ ਸਕਰੀਨਿੰਗ ਲਈ ਕੈਂਪ ਵੀ ਲਗਾਏ ਜਾਂਦੇ ਹਨ ਤਾਂ ਜੋ ਜਿਲ੍ਹੇ ਦੇ ਵਿੱਚੋਂ ਟੀ. ਬੀ ਦੀ ਬਿਮਾਰੀ ਨੂੰ ਘਟਾਇਆ ਜਾ ਸਕੇ ਅਤੇ ਪੀੜਤ ਲੋਕਾਂ ਦਾ ਸਮੇਂ ਸਿਰ ਵਧੀਆ ਇਲਾਜ ਕੀਤਾ ਜਾ ਸਕੇ ਇਸ ਮੌਕੇ ਉਹਨਾਂ ਦੇ ਨਾਲ ਐਸ.ਟੀ.ਐਸ ਕੁਲਦੀਪ ਸਿੰਘ, ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਟੀ. ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਜੇਸ਼ ਰਿਖੀ,ਸੀ.ਐਚ.ਓ ਡਾ. ਵਿਕਰਮ ਕੌੜਾ, ਐਸ ਆਈ ਹਰਮਿੰਦਰ ਸਿੰਘ,ਮਨਦੀਪ ਸਿੰਘ ਵੀ ਹਾਜ਼ਰ ਸਨ |