ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਤੰਜਲੀ ਯੋਗਪੀਠ ਅਤੇ ਪਤੰਜਲੀ ਅਯੁਰਵੇਦ ਨਾਲ ਮਿਲ ਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕੰਮ ਕਰੇਗੀ। ਇਥੇ ਦਸਿਆ ਜਾਂਦਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਪਤੰਜਲੀ ਯੋਗਪੀਠ ਦੇ ਆਚਾਰੀਆ ਸ਼੍ਰੀ ਆਚਾਰੀਆ ਬਾਲ ਕ੍ਰਿਸ਼ਨ ਅਤੇ ਪਤੰਜਲੀ ਅਯੁਰਵੇਦ ਦੇ ਯੋਗ ਸਵਾਮੀ ਰਾਮਦੇਵ ਦੇਵ ਨਾਲ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਮੀਟਿੰਗਾਂ ਹੋਈਆਂ ਹਨ ਅਤੇ ਨੇੜੇ ਭਵਿੱਖ ਵਿੱਚ ਮਿਲਕੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਮਿਲ ਕੇ ਕੰਮ ਕਰੇਗੀ।ਇਸ ਤੋਂ ਇਲਾਵਾ ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਨੂੰ ਮਨਾਉਣ ਲਈ
ਪਤੰਜਲੀ ਯੋਗਪੀਠ ਦੇ ਆਚਾਰੀਆ ਸ਼੍ਰੀ ਆਚਾਰੀਆ ਬਾਲ ਕ੍ਰਿਸ਼ਨ ਅਤੇ ਪਤੰਜਲੀ ਅਯੁਰਵੇਦ ਦੇ ਯੋਗ ਸਵਾਮੀ ਰਾਮਦੇਵ ਦੇਵ ਵੱਲੋਂ ਸਹਿਯੋਗ ਦੇਣ ਲਈ ਕਿਹਾ ਗਿਆ ਹੈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਪਤੰਜਲੀ ਯੋਗਪੀਠ, ਹਰਿਦੁਆਰ ਵਿਖੇ ਯੋਗ ਗੁਰੂ ਸਵਾਮੀ ਰਾਮਦੇਵ ਨਾਲ ਮੁਲਾਕਾਤ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਨਿਸ਼ਕਾਮ ਸੇਵਾ ਦੀ ਭਾਵਨਾ ਅਤੇ ਸਮਾਜ ਦੀ ਭਲਾਈ ਲਈ ਬੇਅੰਤ ਲਗਨ ਨਾਲ ਜੋੜੇ ਹੋਏ ਸੇਵਾਦਾਰਾਂ ਦੀ ਅਟੱਲ ਸਮਰਪਣ-ਭਾਵਨਾ ਦੇ ਦਰਸ਼ਨ ਕਰਨਾ ਬੇਹੱਦ ਪ੍ਰੇਰਣਾਦਾਇਕ ਸੀ। ਉਨ੍ਹਾਂ ਨੇ ਕਿਹਾ ਕਿ ਇਹ ਸਮਰਪਣ ਅਤੇ ਸ਼ਰਧਾ ਸਾਨੂੰ ਨਿਮਰਤਾ ਅਤੇ ਸੇਵਾ ਦੇ ਮਹੱਤਵਪੂਰਨ ਪਾਠ ਸਿਖਾਉਂਦੀ ਹੈ।