Monday, June 16, 2025

National

ਹਰਿਆਣਾ ਵਿਚ ਕਿਸਾਨ ਆਗੂਆਂ ਨੂੰ ਮਿਲੀ ਜ਼ਮਾਨਤ, ਰੱਦ ਹੋ ਸਕਦਾ ਹੈ ਅੱਜ ਦਾ ਪ੍ਰਦਰਸ਼ਨ

June 07, 2021 09:17 AM
SehajTimes

ਹਿਸਾਰ : ਹਰਿਆਣਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਇਸ ਕਰ ਕੇ ਹੋ ਸਕਦਾ ਹੈ ਕਿ ਅੱਜ ਦਾ ਕਿਸਾਨਾਂ ਦਾ ਪਰੋਟੈਸਟ ਰੱਦ ਹੋ ਜਾਵੇ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਆਗੂ ਰਵੀ ਆਜ਼ਾਦ ਅਤੇ ਵਿਕਾਸ ਨੂੰ ਦੇਰ ਰਾਤ ਜ਼ਮਾਨਤ ਮਿਲ ਗਈ, ਜਿਸ ਤੋਂ ਬਾਅਦ ਉਹ ਹਿਸਾਰ ਜੇਲ੍ਹ ਤੋਂ ਬਾਹਰ ਆ ਗਏ ਅਤੇ ਸਦਰ ਥਾਣੇ ਵਿਖੇ ਰੋਸ ਪ੍ਰਦਰਸ਼ਨ ਵਾਲੀ ਥਾਂ ’ਤੇ ਆ ਗਏ। ਇਥੇ ਦਸ ਦਈਏ ਕਿ ਵਿਧਾਇਕ ਦੇਵੇਂਦਰ ਸਿੰਘ ਬਬਲੀ ਦੇ ਘਰ ਦਾ ਘਿਰਾਓ ਕਰਨ ਲਈ ਜਾਂਦੇ ਸਮੇਂ ਇਨ੍ਹਾਂ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਥੇ ਦਸਣਯੋਗ ਹੈ ਕਿ 1 ਜੂਨ ਨੂੰ ਵਿਧਾਇਕ ਦੇਵੇਂਦਰ ਸਿੰਘ ਬਬਲੀ ਅਤੇ ਕਿਸਾਨਾਂ ਵਿਚਾਲੇ ਹੋਏ ਟਕਰਾਅ ਤੋਂ ਬਾਅਦ ਜਦੋਂ ਕਿਸਾਨ 2 ਜੂਨ ਨੂੰ ਵਿਧਾਇਕ ਦੇ ਘਰ ਘਿਰਾਓ ਕਰਨ ਲਈ ਪਿੰਡ ਬਿਦਾਖੇੜਾ ਜਾਣਾ ਸ਼ੁਰੂ ਹੋਏ ਸਨ, ਤਾਂ 27 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਲੋਕਾਂ ਨੂੰ ਜੇਲ ਭੇਜਣ ਤੋਂ ਬਾਅਦ, ਪੁਲਿਸ ਨੇ ਹੋਰਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਮੁਹਿੰਮ ਚਲਾਈ ਸੀ। ਜਦੋਂ ਸਰਕਾਰ ਅਤੇ ਵਿਧਾਇਕ ਵਿਰੁੱਧ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਕਿਸਾਨ ਸਦਰ ਥਾਣੇ ਪਹੁੰਚੇ ਤਾਂ ਤਕਰੀਬਨ 7 ਵਜੇ ਦੇ ਕਰੀਬ ਬਾਜਰਾ ਦੇ ਵਿਧਾਇਕ ਦਵੇਂਦਰ ਸਿੰਘ ਬਬਲੀ ਨੇ ਕਿਸਾਨਾਂ ਨਾਲ ਮੁਆਫੀ ਮੰਗਦਿਆਂ ਆਪਣਾ 33-ਸਕਿੰਟ ਦਾ ਵੀਡੀਓ ਜਾਰੀ ਕੀਤਾ ਅਤੇ ਵਿਵਾਦ ਸੁਲਝ ਗਿਆ।  ਇਸ ਕਾਰਨ ਇਹ ਹੋ ਸਕਦਾ ਹੈ ਅੱਜ ਦਾ ਕਿਸਾਨਾ ਦਾ ਥਾਣਿਆਂ ਦਾ ਘਿਰਾਓ ਰੱਦ ਹੋ ਜਾਵੇ।

Have something to say? Post your comment