ਖੰਨਾ : ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਅੱਜ ਖੰਨਾ ਦੇ ਪਿੰਡ ਮਾਨੂਪੁਰ ਦੇ ਸ਼ਹੀਦ ਸੈਨਿਕ ਪ੍ਰੀਤਪਾਲ ਸਿੰਘ ਦੇ ਨਿਵਾਸ ‘ਤੇ ਪਹੁੰਚੇ ਅਤੇ ਉਨ੍ਹਾਂ ਦੇ ਚਿੱਤਰ ‘ਤੇ ਪੁਸ਼ਪ ਅਰਪਿਤ ਕਰ ਸਲਾਮ ਕੀਤਾ। ਇਸ ਮੌਕੇ ‘ਤੇ ਪੰਜਾਬ ਦੇ ਤਿੰਨ ਵਾਰੀ ਦੇ ਕੈਬਿਨੇਟ ਮੰਤਰੀ ਡਾ. ਹਰਬੰਸ ਲਾਲ, ਐਂਟੀ ਟੈਰੋਰਿਸਟ ਫਰੰਟ ਇੰਡੀਆ ਪੰਜਾਬ ਦੇ ਪ੍ਰਧਾਨ ਗੁਰਸ਼ਰਨ ਸਿੰਘ ਬਿੱਟੂ, ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਸਕੱਤਰ ਸੁਰਿੰਦਰ ਪਾਲ ਕੇਕੇ, ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਚੰਡੀਗੜ੍ਹ ਇੰਚਾਰਜ ਗੋਲਡੀ ਪਾਹਵਾ ਸਮੇਤ ਫਰੰਟ ਦੇ ਕਈ ਅਧਿਕਾਰੀ ਮੌਜੂਦ ਸਨ।ਉਹਨਾਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਅਖਲ ਜੰਗਲ ‘ਚ ਪਾਕਿਸਤਾਨੀ ਆਤੰਕਵਾਦੀਆਂ ਨੂੰ ਮਾਰ ਕੇ 28 ਸਾਲਾ ਪ੍ਰੀਤਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ, ਮਾਤਾ ਕੁਲਦੀਪ ਕੌਰ, ਪਤਨੀ ਮਨਪ੍ਰੀਤ ਕੌਰ ਅਤੇ ਸ਼ਹੀਦ ਦੇ ਭਰਾ ਹਰਪ੍ਰੀਤ ਸਿੰਘ, ਗੁਰਦੀਪ ਸਿੰਘ ਨੂੰ ਸਾਂਤਵਨਾ ਦਿੱਤੀ ਅਤੇ ਸ਼ਹੀਦ ਦੀ ਪਤਨੀ ਦੇ ਸਿਰ ‘ਤੇ ਹੱਥ ਰੱਖ ਕੇ ਹੌਸਲਾ ਦਿੱਤਾ। ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਨੇ ਕਿਹਾ – “ਏ ਮੇਰੇ ਵਤਨ ਦੇ ਲੋਕੋ, ਜ਼ਰਾ ਅੱਖਾਂ ‘ਚ ਭਰ ਲਓ ਪਾਣੀ, ਜੋ ਸ਼ਹੀਦ ਹੋਏ ਹਨ ਉਨ੍ਹਾਂ ਦੀ ਕੁ਼ਰਬਾਨੀ ਯਾਦ ਕਰੋ।” ਉਨ੍ਹਾਂ ਨੇ ਮਾਤਾ ਕੁਲਦੀਪ ਕੌਰ ਨੂੰ ਕਿਹਾ ਕਿ ਜਿਸ ਤਿਰੰਗੇ ਲਈ ਭਗਤ ਸਿੰਘ, ਰਾਜਗੁਰੂ, ਸੁਖਦੇਵ, ਉਧਮ ਸਿੰਘ, ਕਰਤਾਰ ਸ੍ਰਾਬਾ, ਖੁਦੀਰਾਮ ਬੋਸ ਵਰਗੇ ਸ਼ੂਰੀਰਿਆਂ ਨੇ ਫਾਂਸੀ ਦੇ ਫੰਦੇ ਨੂੰ ਚੁੰਮਿਆ, ਉਸੇ ਤਿਰੰਗੇ ਵਿੱਚ ਲਿਪਟ ਕੇ ਮਾਤਾ ਕੁਲਦੀਪ ਕੌਰ ਦੇ ਪੁੱਤਰ ਪ੍ਰੀਤਪਾਲ ਦਾ ਪਾਰਥਿਵ ਸਰੀਰ ਖੰਨਾ ਦੇ ਮਾਨੂਪੁਰ ‘ਚ ਆਇਆ। ਐਸੀ ਮਾਂ-ਪਿਉ ਨੂੰ ਨਮਨ ਜਿਨ੍ਹਾਂ ਦੀ ਔਲਾਦ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦਿਆਂ ਵੀਰਗਤੀ ਨੂੰ ਪ੍ਰਾਪਤ ਕੀਤਾ। ਸ੍ਰੀ ਸ਼ਾਂਡਿਲਿਆ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਜੰਮੂ-ਕਸ਼ਮੀਰ ‘ਚ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਕਾਰਗਿਲ ਦੀ ਤਰ੍ਹਾਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਦੇ ਪਰਿਵਾਰਾਂ ਨੂੰ ਗੈਸ ਏਜੰਸੀ, ਪੈਟਰੋਲ ਪੰਪ, ਆਸ਼੍ਰਿਤਾਂ ਨੂੰ ਨੌਕਰੀ, ਬੱਚਿਆਂ ਦੀ ਮੁਫ਼ਤ ਸਿੱਖਿਆ, ਮਾਤਾ-ਪਿਤਾ ਲਈ ਵੱਖਰੀ ਵਿੱਤੀ ਸਹਾਇਤਾ ਅਤੇ ਸ਼ਹੀਦ ਦੀ ਪੈਨਸ਼ਨ ‘ਚ ਹੱਕ ਦਿੱਤਾ ਜਾਵੇ।