ਖੰਨਾ : ਐਸਬੀਆਈ ਖੰਨਾ ਦੀ ਜੀਟੀਬੀ ਸਥਿਤ ਮੁੱਖ ਸ਼ਾਖਾ ਵੱਲੋਂ ਜਿੱਥੇ ਆਪਣੇ ਗਾਹਕਾਂ ਨੂੰ ਹਮੇਸ਼ਾਂ ਵੱਧ ਤੋ ਵੱਧ ਸਹੂਲਤਾਂ ਮੁਹਈਆ ਕੀਤੀਆਂ ਜਾਂਦੀਆਂ ਹਨ ਉੱਥੇ ਨਾਲ ਹੀ ਸਮਾਜ ਸੇਵੀ ਕੰਮਾਂ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦਾ ਹੈ ।ਇਸੇ ਕੜੀ ਤਹਿਤ ਐਸਬੀਆਈ ਸ਼ਾਖਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲੀ ਵਿਖੇ ਐਸਬੀਆਈ ਦੇ ਚੀਫ ਮੈਨੇਜਰ ਸ੍ਰੀ ਸੰਜੀਵ ਚੰਦਰ ਅਤੇ ਸਰਦਾਰ ਐਚ ਐਸ ਮਹਿਮੀ ਦੀ ਅਗਵਾਹੀ ਚ ਐਸਬੀਆਈ ਦੀ ਟੀਮ ਵੱਲੋਂ ਸਕੂਲ ਚ ਜਾ ਕੇ ਬੂਟੇ ਲਾਏ ਗਏ । ਚੀਫ ਮੈਨੇਜਰ ਸ੍ਰ ਸੰਜੀਵ ਚੰਦਰ ਨੇ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸ਼ੁੱਧ ਰੱਖਣ ਵਾਸਤੇ ਸਾਨੂੰ ਵੱਧ ਤੋ ਵੱਧ ਅਜਿਹੇ ਪੌਦੇ ਲਾਉਣੇ ਚਾਹੀਦੇ ਹਨ ਜੋ ਮਨੁੱਖੀ ਸਿਹਤ ਲਈ ਵੀ ਲਾਭਦਾਇਕ ਹੋਣ । ਸ੍ਰੀ ਐਚ ਐਸ ਮਹਿਮੀ ਨੇ ਕਿਹਾ ਕਿ ਜਿੱਥੇ ਐਸਬੀਆਈ ਦਾ ਮੁੱਖ ਮਕਸਦ ਆਪਣੇ ਗਾਹਕਾਂ ਨੂੰ ਵੱਧ ਤੋ ਵੱਧ ਬੈਂਕ ਸੁਵਿਧਾਵਾਂ ਦੇਣਾ ਹੈ ਉੱਥੇ ਨਾਲ ਹੀ ਸਮਾਜ ਭਲਾਈ ਦੇ ਕੰਮ ਕਰਨ ਵੀ ਹੈ। ਸਕੂਲ ਪ੍ਰਿੰਸੀਪਲ ਸ੍ਰੀਮਤੀ ਕੁਸਮ ਨੇ ਬੈਂਕ ਅਧਿਕਾਰੀਆਂ ਦਾ ਉਹਨਾਂ ਦੇ ਸਕੂਲ ਚ ਵਾਤਾਵਰਣ ਦੀ ਸ਼ੁੱਧਤਾ ਲਈ ਪਲਾਂਟ ਲਾਏ ਜਾਣ ਲਈ ਧੰਨਵਾਦ ਵੀ ਕੀਤਾ ।