Sunday, October 12, 2025

Malwa

ਭੁੱਲਣ ਦੇ ਸ਼ਿਰਡੀ ਸਾਈਂ ਮੰਦਿਰ ਵਿੱਚ ਦੂਸਰਾ ਵਿਸ਼ਾਲ ਜਾਗਰਣ ਅਤੇ ਭੰਡਾਰਾ ਕਰਵਾਇਆ             

August 25, 2025 01:29 PM
SehajTimes
ਖਨੌਰੀ : ਨਜ਼ਦੀਕੀ ਪਿੰਡ ਭੁੱਲਣ ਵਿੱਚ ਬਣੇ ਸ੍ਰੀ ਸ਼ਿਰਡੀ ਸਾਈਂ ਮੰਦਿਰ ‌ਵਿੱਚ ਬਾਬਾ ਦਲਬੀਰ ਭਗਤ ਜੀ ਦੀ ਅਗਵਾਈ ਅਤੇ ਪ੍ਰੰਬਧਕ ਕਮੇਟੀ ਦੀ ਦੇਖ ਰੇਖ ਹੇਠ ਦੂਸਰਾ ਵਿਸ਼ਾਲ ਜਾਗਰਣ ਸਮਾਗਮ ਤੇ ਭੰਡਾਰਾ ਕਰਵਾਇਆ ਗਿਆ। ਜਿਸ ਵਿੱਚ ਕੇ. ਬੀ. ਡੀ. ਗਰੁੱਪ, ਚੰਡੀਗੜ੍ਹ ਤੋਂ ਸ਼੍ਰੀ ਰਮੇਸ਼ ਕੁਮਾਰ ਜੀ ਗੋਇਲ ਦੇ ਭਰਾ ਸ੍ਰੀ ਸੰਜੂ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਉਨ੍ਹਾਂ ਦਾ ਸੁਆਗਤ ਕਰਦਿਆਂ ਬਾਬਾ ਦਲਬੀਰ ਸਿੰਘ ਤੇ ਬਿੱਲਾ ਸੈਣੀ ਭੁੱਲਣ ਨੇ ਦੱਸਿਆ ਕਿ ਮੰਦਿਰ ਵਿੱਚ ਬਾਬਾ ਜੀ ਦੀ ਮੂਰਤੀ ਸਥਾਪਨਾ ਅਤੇ ਉਦਘਾਟਨ ਸਮਾਰੋਹ ਵਿੱਚ ਇਨ੍ਹਾਂ ਦੇ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਸਮਾਗਮ ਵਿੱਚ ਸ੍ਰੀ ਜਸਵੀਰ ਸਿੰਘ ਕੁਦਨੀ ਚੇਅਰਮੈਨ ਪੰਜਾਬ ਰਾਜ ਉਦਯੋਗ ਵਿਕਾਸ ਲਿ. ਅਤੇ ਸੋਨੂੰ ਮਿੱਤਲ ਪਾਤੜਾਂ (ਜਨਤਾ ਫਰਨੀਚ ਹਾਊਸ ਟੋਹਾਣਾ) ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪਹੁੰਚੇ। ਇਸ ਸਮਾਗਮ ਦੋਰਾਨ ਸ਼ਰਬਤ ਦੇ ਭੱਲੇ ਅਤੇ ਸੁੱਖ ਸ਼ਾਂਤੀ ਲਈ ਹਵਨ ਯਗ ਕਰਵਾ ਕੇ ਸਾਈਂ ਜੀ ਦੀ ਸੁੰਦਰ ਪਾਲਕੀ ਸਜ਼ਾਈ ਗਈ। ਜਿਸ ਦੀ ਅਗਵਾਈ ਹੇਠ ਕਲਸ਼ ਸ਼ੋਭਾ ਯਾਤਰਾ ਪਿੰਡ ਵਿੱਚੋਂ ਕੱਢੀ ਗਈ। ਪਰਮ ਤਪੱਸਵੀ ਸ਼੍ਰੀ ਪ੍ਰਤਾਪ ਗਿਰੀ ਜੀ ਮਹਾਰਾਜ ਅਤੇ ਸਵਰਗੀ ਸ਼੍ਰੀ ਦਲੀਪ ਭਗਤ ਜੀ ਨੂੰ ਸਮਰਪਿਤ ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ ਤੋਂ ਭਾਰੀ ਗਿਣਤੀ ਵਿੱਚ ਪਹੁੰਚ ਕੇ ਸਾਧ ਸੰਗਤ ਨੇ ਹਿੱਸਾ ਲਿਆ। ਇਸ ਮੌਕੇ ਕਲਾਕਾਰ ਅਤੇ ਭਜਨ ਗਾਇਕ ਸੰਦੀਪ ਨਿਮਾਣਾ, ਬਿੱਲਾ ਸੈਣੀ ਭੁੱਲਣ, ਜੋਗਿੰਦਰ ਪੰਡਿਤ, ਸੰਦੀਪ ਸੈਣੀ ਭੁੱਲਣ, ਦੀਪਕ ਸਾਊਂਡ ਐਂਡ ਸਰਵਿਸ ਨਰਵਾਣਾ, ਗੋਗੀ ਐਂਡ ਪਾਰਟੀ ਮਿਊਜ਼ੀਕਲ ਗਰੁੱਪ ਵੱਲੋਂ ਸਾਂਈ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੋਕੇ ਬਾਬਾ ਦਲਬੀਰ ਜੀ ਨਾਲ ਕ੍ਰਿਸ਼ਨ ਗੋਇਲ ਨਰਵਾਨਾ, ਗੋਰਵ ਗੋਇਲ ਗੁੜਗਾਉਂ, ਸਮਾਜ ਸੇਵਕ ਮਹਾਂਵੀਰ ਸੈਣੀ ਭੁੱਲਣ, ਸੁਰੇਸ਼ ਸੈਣੀ, ਕਰਮਵੀਰ ਸਿੰਘ, ਬਲਵਾਨ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
 
 

Have something to say? Post your comment

 

More in Malwa

ਪੈਨਸ਼ਨਰਾਂ ਨੇ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਰੋਸ ਪੱਤਰ 

ਪੰਜਾਬ ਹੜ੍ਹਾਂ ਨਾਲ ਬੇਹਾਲ, ਸਮਾਜਿਕ ਸੰਗਠਨ ਜਸ਼ਨ ਮਨਾਉਣ 'ਚ ਮਸਰੂਫ਼ 

ਬੇਅਦਬੀ ਰੋਕੂ ਕਾਨੂੰਨ ਬਣਾਉਣ ਲਈ ਸੁਹਿਰਦ ਨਹੀਂ ਸਰਕਾਰਾਂ : ਚੱਠਾ 

ਮਠਿਆਈ ਵਿਕਰੇਤਾ ਤੋਂ 2 ਲੱਖ ਰੁਪਏ ਫਿਰੌਤੀ ਲੈਣ ਵਾਲੀ ਫਰਜ਼ੀ ਟੀਮ ਵਿਰੁੱਧ ਮਾਮਲਾ ਦਰਜ਼ 

ਸਰਬਜੀਤ ਨਮੋਲ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਭੇਜੀ 

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ

ਰਾਜਵੀਰ ਜਵੰਦਾ ਦਾ ਜੱਦੀ ਪਿੰਡ ਪੋਨਾ (ਜਗਰਾਓਂ) 'ਚ ਹੋਇਆ ਸਸਕਾਰ

ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਜ਼ਿਲ੍ਹਾ ਸੁਸਾਇਟੀ ਸੰਦੌੜ ਨੇ ਸ੍ਰੀ ਕਾਂਸ਼ੀ ਰਾਮ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ ਤੇ ਕੀਤੀਆਂ ਸ਼ਰਧਾਂਜਲੀਆਂ ਭੇਟ

ਧੂਰੀ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਦੇ ਪਹਿਲੇ ਗੇੜ ਦੀ ਸ਼ੁਰੂਆਤ