ਮਾਜਰੀ : ਲੈਂਡ ਪੂਲਿੰਗ ਸਕੀਮ ਖਿਲਾਫ਼ ਸੰਘਰਸ਼ ਦੀ ਜਿੱਤ ਤੇ ਸਯੁੰਕਤ ਕਿਸਾਨ ਮੋਰਚੇ ਵੱਲੋਂ ਸਮਰਾਲਾ ਵਿਖੇ ਰੱਖੀ ਰੈਲੀ 'ਚ ਸ਼ਾਮਿਲ ਹੋਣ ਲਈ ਮਾਜਰੀ ਬਲਾਕ ਤੋਂ ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਦਾ ਵੱਡਾ ਜੱਥਾ ਰਵਾਨਾ ਹੋਇਆ। ਇਸ ਸਬੰਧੀ ਬਲਾਕ ਪ੍ਰਧਾਨ ਦਰਸ਼ਨ ਸਿੰਘ ਨਾਗਰਾ ਦੀ ਅਗਵਾਈ 'ਚ ਮਾਜਰੀ ਬਲਾਕ ਤੋਂ ਇੱਕ ਬੱਸ ਭਰਕੇ ਜੱਥਾ ਰਵਾਨਾ ਹੋਇਆ, ਜੋ ਸੰਘਰਸ਼ ਦੀ ਜਿੱਤ ਅਤੇ ਸਰਕਾਰ ਖਿਲਾਫ਼ ਨਾਅਰੇ ਲਾਉਦਾ ਹੋਇਆ ਰੈਲੀ ਵਿੱਚ ਸ਼ਾਮਿਲ ਹੋਇਆ। ਜਿਸ ਦੌਰਾਨ ਰਵਿੰਦਰ ਸਿੰਘ ਬਜੀਦਪੁਰ ਤੇ ਗੁਰਮੀਤ ਸਿੰਘ ਸਾਂਟੂ ਨੇ ਕਿਹਾ ਕਿ ਸਰਕਾਰਾਂ ਖੇਤੀ ਸੈਕਟਰ ਨੂੰ ਖ਼ਤਮ ਕਰਨਾ ਚਾਹੁੰਦੀਆਂ ਹਨ ਪਰ ਕਿਰਤੀਆਂ ਅਤੇ ਜਥੇਬੰਦੀਆਂ ਦੀ ਏਕਤਾ ਸਦਾ ਆਪਣੇ ਹੱਕ ਸੁਰੱਖਿਅਤ ਰਹਿਣਗੇ। ਜੱਥੇ ਵਿੱਚ ਗੁਰਬਚਨ ਸਿੰਘ ਮੁੰਧੋਂ, ਸਰਬਜੀਤ ਸਿੰਘ ਸੰਗਤਪੁਰਾ, ਰਵਿੰਦਰ ਸਿੰਘ ਹੁਸ਼ਿਆਰਪੁਰ, ਦਿਲਬਾਗ ਸਿੰਘ ਨੱਗਲ, ਅਮਰ ਸਿੰਘ ਮਹਿਰਮਪੁਰ, ਰਜਿੰਦਰ ਸਿੰਘ ਮਾਜਰਾ ਤੇ ਪ੍ਰਸ਼ੋਤਮ ਸਿੰਘ ਚੰਦਪੁਰ ਆਦਿ ਮਿਸ਼ਨ ਆਗੂ ਵੀ ਸ਼ਾਮਿਲ ਸਨ।