Saturday, December 13, 2025

Malwa

ਡਿਪਟੀ ਕਮਿਸ਼ਨਰ ਵੱਲੋਂ ਪਿੰਡ ਪੰਧੇਰ ਵਿੱਚ ਚੱਲ ਰਹੇ ਪਰਾਲੀ ਕੰਪੋਸਟ ਪਲਾਂਟ ਦਾ ਦੌਰਾ

August 24, 2025 07:15 PM
SehajTimes
 
 
ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਵੱਲੋਂ ਪਿੰਡ ਪੰਧੇਰ ਵਿੱਚ ਸੀਆਈਆਈ ਫਾਊਂਡੇਸ਼ਨ ਦੁਆਰਾ ਪਰਾਲੀ ਤੋਂ ਖਾਦ ਬਣਾਉਣ ਲਈ ਲਗਾਏ ਗਏ ਪਲਾਂਟ ਦਾ ਦੌਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਪੰਧੇਰ ਬਹੁਮੰਤਵੀ ਸਹਿਕਾਰਤਾ ਸੋਸਾਇਟੀ ਵਿੱਚ ਸੀ.ਆਈ.ਆਈ ਫਾਊਂਡੇਸ਼ਨ ਦੀ ਮਦਦ ਨਾਲ ਇੱਕ ਕੰਪੋਸਟ ਪਲਾਂਟ ਲਗਾਇਆ ਗਿਆ ਸੀ, ਜਿਸ ਵਿੱਚ ਪਿਛਲੇ ਸਾਲ ਟਰਾਇਲ ਲਈ ਪਰਾਲੀ ਤੋਂ ਖਾਦ ਬਣਾ ਕੇ ਕਿਸਾਨਾਂ ਨੂੰ ਵੰਡੀ ਗਈ ਸੀ। ਮੌਕੇ 'ਤੇ ਮੌਜੂਦ ਕਿਸਾਨਾਂ ਦੇ ਦੱਸਿਆ ਕਿ ਪਿਛਲੇ ਸਾਲ ਉਨਾਂ ਵੱਲੋਂ ਇਹ ਖਾਦ ਸਬਜ਼ੀਆਂ ਲਈ ਤੇ ਬਗੀਚੀਆਂ ਵਿੱਚ ਵਰਤੀ ਗਈ ਸੀ, ਜਿਸ ਦੇ ਨਤੀਜੇ ਵਧੀਆ ਰਹੇ ਹਨ। 
ਇਸ ਪਲਾਂਟ ਵਿੱਚ ਕਿਸਾਨਾਂ ਵੱਲੋਂ ਲਿਆਂਦੀ ਗਈ ਪਰਾਲੀ ਨੂੰ ਕੁਤਰੇ ਕਰਕੇ ਡਰੱਮ ਵਿਚ ਪਾਇਆ ਜਾਂਦਾ ਹੈ। ਇਸ ਡਰੱਮ ਵਿੱਚ ਪਰਾਲੀ ਨੂੰ ਖਾਦ ਬਣਾਉਣ ਲਈ ਡਿਕੰਪੋਸਟਰ ਪਾਏ ਜਾਂਦੇ ਹਨ ਅਤੇ 15 ਦਿਨਾਂ ਤੱਕ ਇਸ ਨੂੰ ਬੰਦ ਕਰਕੇ ਰੱਖਿਆ ਜਾਂਦਾ ਹੈ।
ਉਨ੍ਹਾਂਂ ਦੱਸਿਆ ਕਿ ਪਿੰਡ ਪੰਧੇਰ ਵਿਖੇ ਲਗਾਇਆ ਇਹ ਪਲਾਂਟ ਇੱਕ ਦਿਨ ਵਿੱਚ 10 ਤੋਂ 20 ਕੁਇੰਟਲ ਪਰਾਲੀ ਨੂੰ ਖਾਦ ਵਿੱਚ ਤਬਦੀਲ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਿਸਾਨ ਇਸ ਕੰਪੋਸਟ ਪਲਾਂਟ ਦਾ ਲਾਹਾ ਲੈਣ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਖਾਦ ਬਣਾਉਣ ਜੋ ਕਿ ਲਾਹੇਵੰਦ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਸੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ, ਧਰਮਵੀਰ ਸਿੰਘ ਖੇਤੀਬਾੜੀ ਅਫ਼ਸਰ, ਸ੍ਰੀਮਤੀ ਸੁਨੀਤਾ ਸ਼ਰਮਾ ਨੋਡਲ ਅਫ਼ਸਰ ਪਰਾਲੀ, ਸੀ ਆਈ ਆਈ ਫਾਊਂਡੇਸ਼ਨ ਦੇ ਕਰਮਚਾਰੀ, ਪੰਧੇਰ ਸੋਸਾਇਟੀ ਦੇ ਮੈਂਬਰ ਤੇ  ਕਿਸਾਨ ਹਾਜ਼ਰ ਸਨ।

Have something to say? Post your comment

 

More in Malwa

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ

ਸੁਨਾਮ 'ਚ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ 

ਸੁਨਾਮ ਨਗਰ ਕੌਂਸਲ ਦੀ ਮਿਆਦ ਚਾਰ ਮਹੀਨੇ ਬਾਕੀ

ਰਾਜਾ ਬੀਰਕਲਾਂ ਨੇ ਕਾਂਗਰਸੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ 

ਲੌਂਗੋਵਾਲ 'ਚ ਕਿਸਾਨਾਂ ਨੇ ਬਿਜਲੀ ਦੇ ਮੀਟਰ ਪਾਵਰਕਾਮ ਦਫ਼ਤਰ ਜਮਾਂ ਕਰਵਾਏ

ਕਿਸਾਨਾਂ ਨੇ ਬਿਜਲੀ ਮੀਟਰ ਐਸਡੀਓ ਦੇ ਦਫ਼ਤਰ ਮੂਹਰੇ ਕੀਤੇ ਢੇਰੀ 

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ

ਪੈਨਸ਼ਨਰਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ 

ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਭਵਾਨੀਗੜ੍ਹ ਨੇੜੇ ਲੱਗੀ ਭਿਆਨਕ ਅੱਗ