ਖਨੌਰੀ : ਮੁੱਖ ਮੰਤਰੀ, ਪੰਜਾਬ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਲਹਿਰਾ ਵਿਖੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਖਨੌਰੀ ਮੰਡੀ ਵਿਖੇ ਮੂਨਕ-ਟੋਹਾਣਾ ਰੋਡ ਤੋਂ ਖਨੌਰੀ, 25.18 ਕਿਲੋਮੀਟਰ ਸੜਕ ਦੀ 13 ਕਰੋੜ 45 ਲੱਖ ਰੁਪਏ ਅਤੇ ਬਨਾਰਸੀ ਵਿਖੇ ਖਨੌਰੀ ਤੋਂ ਮੰਡਵੀਂ 12.20 ਕਿਲੋਮੀਟਰ ਸੜਕ ਦੀ 07 ਕਰੋੜ 62 ਲੱਖ ਰੁਪਏ
ਦੀ ਲਾਗਤ ਨਾਲ ਕਾਇਆ ਕਲਪ ਕਰਨ ਦੇ ਕੰਮ ਦੀ ਸ਼ੁਰੂਆਤ ਦੇ ਨੀਂਹ ਰੱਖਣ ਮੌਕੇ ਕੀਤਾ। ਸ਼੍ਰੀ ਗੋਇਲ ਨੇ ਕਿਹਾ ਕਿ ਹਲਕੇ ਦੀਆਂ ਸੜਕਾਂ ਦੀ ਕਾਇਆ ਕਲਪ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਹਲਕੇ ਦੀ ਕੋਈ ਸੜਕ ਅਜਿਹੀ ਨਹੀਂ ਰਹਿਣ ਦਿੱਤੀ ਜਾਵੇਗੀ, ਜਿਸ ਦੀ ਕਾਇਆ ਕਲਪ ਨਾ ਹੋਈ ਹੋਵੇ। ਇਹ ਦੋਵੇਂ ਸੜਕਾਂ ਦੀ ਕਾਇਆ ਕਲਪ ਦੀ ਮੰਗ ਕਾਫੀ ਲੰਮੇ ਸਮੇਂ ਤੋਂ ਹੋ ਰਹੀ ਸੀ ਤੇ ਅੱਜ ਲੋਕਾਂ ਦੀਆਂ ਚਿਰੋਕਣੀਆਂ ਮੰਗਾਂ ਪੂਰੀਆਂ ਹੋਈਆਂ ਹਨ।
ਪੰਜਾਬ ਸਰਕਾਰ ਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਹਰ ਇਕ ਯੋਗ ਲਾਭਪਾਤਰੀ ਨੂੰ ਦਿੱਤਾ ਜਾ ਰਿਹਾ ਹੈ। ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ, ਉਹ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ। ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਪਾਰਕਾਂ, ਸ਼ਮਸ਼ਾਨਘਾਟਾਂ ਤੇ ਕਬਰਸਤਾਨਾਂ, ਪਾਣੀ ਦੀ ਨਿਕਾਸੀ ਅਤੇ ਸਕੂਲਾਂ ਸਬੰਧੀ ਵੱਡੇ ਪੱਧਰ ਉਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਨ ਵਿੱਚ ਲੱਗੇ ਹੋਏ ਵਿਅਕਤੀਆਂ ਨੂੰ ਵੱਡੇ ਪੱਧਰ ’ਤੇ ਕਾਬੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨਸ਼ਿਆਂ ਦੀ ਲਾਹਨਤ ਨੂੰ ਜੜੋਂ ਖਤਮ ਕਰਨ ਲਈ ਦ੍ਰਿੜ੍ਹ ਹੈ।
ਇਸ ਮੌਕੇ ਇਸ ਮੌਕੇ ਪੀ.ਏ. ਰਾਕੇਸ਼ ਕੁਮਾਰ ਗੁਪਤਾ, ਬੀਰਭਾਨ ਕਾਂਸਲ ਪ੍ਰਧਾਨ ਟੱਰਕ ਯੂਨੀਅਨ ਖਨੌਰੀ ਮੰਡੀ, ਸੰਜੇ ਸਿੰਗਲਾ, ਵਿਸ਼ਾਲ ਕਾਂਸਲ ਬਲਾਕ ਪ੍ਰਧਾਨ, ਗਿਰਧਾਰੀ ਲਾਲ ਸਬਕਾ ਪ੍ਰਧਾਨ ਨਗਰ ਪੰਚਾਇਤ ਖਨੌਰੀ ਮੰਡੀ, ਕੌਂਸਲਰ ਮਹਾਂਵੀਰ ਸਿੰਘ, ਕੌਂਸਲਰ ਜੀਤੀ ਨੰਬਰਦਾਰ, ਮਹਿਲਾ ਵਿੰਗ ਹਲਕਾ ਲਹਿਰਾ ਪ੍ਰਧਾਨ ਸੰਦੀਪ ਕੌਰ, ਰਾਜ ਕੁਮਾਰ, ਅਨਿਲ ਕੁਮਾਰ, ਕੌਂਸਲਰ ਹਰਬੰਸ ਸੈਕਟਰੀ, ਸੁਰਿੰਦਰ ਬਬਲੀ, ਰੋਮੀ ਗੋਇਲ, ਸਰਪੰਚ ਸਤਿਗੁਰ ਸਿੰਘ ਮਨਿਆਣਾ, ਤਲਵਾਰਾ ਸਿੰਘ ਬਿਸ਼ਨਪੁਰਾ ਖੋਖਰ, ਜੋਰਾ ਸਿੰਘ ਸਬਕਾ ਪ੍ਧਾਨ ਟੱਰਕ ਯੂਨੀਅਨ ਖਨੌਰੀ ਮੰਡੀ, ਤੇਜਵੀਰ ਸਿੰਘ ਠਸਕਾ, ਦਲਵੀਰ ਭੁੱਲਣ, ਬਖਸ਼ੀਸ਼ ਸਿੰਘ , ਕੁਲਦੀਪ ਸਿੰਘ ਭੁੱਲਣ, ਜੀਤ ਮਾਸਟਰ, ਕੌਂਸਲਰ ਬਲਵਿੰਦਰ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।