ਮਹਿਲ ਕਲਾਂ : ਨਾਨਕਸਰ ਕਲੇਰਾਂ ਵਿਖੇ ਨਾਨਕਸਰ ਸੰਪਰਦਾਇ ਦੇ ਬਾਨੀ ਤਿਆਗੀ ਵੈਰਾਗੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ 81ਵੀਂ ਬਰਸੀ ਨੂੰ ਸਮਰਪਿਤ ਭਗਤੀ ਤੇ ਸ਼ਕਤੀ ਦੇ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭਤਾ ਦੀ ਅਰਦਾਸ ਬਾਬਾ ਸੇਵਾ ਸਿੰਘ ਦੁਆਰਾ ਕੀਤੀ ਗਈ ਤੇ ਬਰਸੀ ਦੇ ਸਲਾਨਾ ਸਮਾਗਮ ਆਰੰਭ ਹੋਏ । ਇਸ ਸਮੇਂ ਗੁਰੂ ਸਾਹਿਬ ਨੂੰ ਚੌਰ ਦੀ ਸੇਵਾ ਨਾਨਕਸਰ ਸੰਪਰਦਾਇ ਦੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ,ਸੰਤ ਬਾਬਾ ਗੁਰਚਰਨ ਸਿੰਘ,ਸੰਤ ਬਾਬਾ ਲੱਖਾ ਸਿੰਘ ਮੁੱਖੀ ਨਾਨਕਸਰ ਕਲੇਰਾਂ ਵਾਲਿਆਂ ਦੁਆਰਾ ਕੀਤੀ ਗਈ। ਇਸ ਸਮੇਂ ਸੰਤ ਬਾਬਾ ਘਾਲਾ ਸਿੰਘ ਦੁਆਰਾ ਸੰਗਤਾਂ ਨੂੰ ਵੱਖ ਵੱਖ ਸੇਵਾਵਾਂ ਲਈ ਪ੍ਰੇਰਿਤ ਕੀਤਾ ਗਿਆ ਅਤੇ ਬਾਬਾ ਭਾਗ ਸਿੰਘ ਦੁਆਰਾ ਬਾਬਾ ਜੀ ਦੇ ਜੀਵਨ ਬਾਰੇ ਜਾਨਣਾ ਪਾਇਆ ਤੇ ਕਵੀਸ਼ਰੀ ਜੱਥੇ ਦੁਆਰਾ ਪ੍ਰਸੰਗ ਸੁਣਾਏ ਗਏ। ਨਾਨਕਸਰ ਦੇ ਮੋਜੂਦਾ ਮਹਾਪੁਰਸ਼ਾਂ ਵੱਲੋਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ ਅੱਜ ਸਵੇਰੇ 11 ਵਜੇ ਸ੍ਰੀ ਅਖੰਡ ਪਾਠਾਂ ਦੇ ਅਰੰਭ ਹੋਏ ਅਤੇ ਜਿਨਾ ਦੇ ਭੋਗ 26 ਅਗਸਤ ਨੂੰ 11 ਵਜੇ ਦੇ ਕਰੀਬ ਸ਼੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੂਸਰੀ ਲੜੀ ਦੇ ਸ੍ਰੀ ਅਖੰਡ ਪਾਠਾਂ ਦੀ ਦੂਜੀ ਲੜੀ ਆਰੰਭ ਹੋਵੇਗੀ ਅਤੇ 27 ਅਗਸਤ ਨੂੰ ਹਰ ਸਾਲ ਦੀ ਤਰਾਂ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 28 ਅਗਸਤ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਰੈਣ ਸਬਾਈ ਕੀਰਤਨ ਸਮਾਗਮ ਹੋਣਗੇ। ਉਹਨਾਂ ਨੇ ਦੱਸਿਆ ਕਿ 25,26 ਤੋਂ 27 ਅਗਸਤ ਨੂੰ ਰਾਤ ਸਮੇਂ ਰੈਣ ਸਬਾਈ ਕੀਰਤਨ ਦਰਬਾਰ ਹੋਵੇਗਾ। ਨਾਨਕਸਰ ਦੇ ਸਲਾਨਾ ਸਮਾਗਮ ਦੇ ਸਟੇਜ ਦੀ ਸੇਵਾ ਸੰਤ ਬਾਬਾ ਸੁਖਦੇਵ ਸਿੰਘ ਭੁੱਚੋ ਕਲਾਂ ਵਾਲਿਆਂ ਦੁਆਰਾ ਕੀਤੀ ਗਈ ।ਸੰਤ ਬਾਬਾ ਘਾਲਾ ਸਿੰਘ ਨੇ ਕਿਹਾ ਕਿ ਇਹ ਗੁਰੂ ਨਾਨਕ ਦਾ ਘਰ ਹੈ ਬਾਬਾ ਨੰਦ ਸਿੰਘ ਦੀ ਸਲਾਨਾ ਬਰਸੀ ਤੇ ਆਉਣ ਵਾਲੀਆਂ ਸੰਗਤਾਂ ਲਈ ਡਾਕਟਰੀ ਸਹਾਇਤਾ ,ਲੰਗਰ ਤੇ ਆਵਾਜਾਈ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।ਇਸ ਮੌਕੇ ਬਾਬਾ ਧੰਨਾ ਸਿੰਘ,ਬਾਬਾ ਗੁਰਮੇਲ ਸਿੰਘ,ਬਾਬਾ ਮੇਹਰ ਸਿੰਘ,ਬਾਬਾ ਸਰਦਾਰਾ ਸਿੰਘ,ਬਾਬਾ ਹਰਨੇਕ ਸਿੰਘ,ਬਾਬਾ ਅਰਵਿੰਦਰ ਸਿੰਘ,ਬਾਬਾ ਬਲਜੀਤ ਸਿੰਘ,ਬਾਬਾ ਸਤਨਾਮ ਸਿੰਘ,ਬਾਬਾ ਹਰਚੰਦ ਸਿੰਘ ਬਾਬੇ ਕੇ ਅਤੇ ਸਮੂਹ ਨਾਨਕਸਰ ਸੰਪ੍ਰਦਾਇ ਦੁਆਰਾ ਬਰਸੀ ਦਾ ਸਲਾਨਾ ਸਮਾਗਮ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ।