ਸੁਨਾਮ : ਸੁਨਾਮ ਵਿਖੇ ਰੇਲਵੇ ਰੋਡ ਤੇ ਸੋਹਣ ਲਾਲ ਗੁਰਨੇ ਵਾਲੇ ਦੇ ਪੁੱਤਰ ਡਾਕਟਰ ਇਸ਼ੂ ਅਗਰਵਾਲ ਅਤੇ ਡਾਕਟਰ ਰੀਤੂ ਅਗਰਵਾਲ ਵੱਲੋਂ ਸ਼ੁਰੂ ਕੀਤੇ " ਸ਼੍ਰੀ ਜੀ ਡੈਂਟਲ ਐਂਡ ਇੰਮਲਾਂਟ ਸੈਂਟਰ " ਦੇ ਮਹੂਰਤ ਸਮੇਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਓਐਸਡੀ ਰਵਿੰਦਰ ਸਿੰਘ ਟੁਰਨਾ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਕੇ ਡਾਕਟਰ ਜੋੜੇ ਨੂੰ ਵਧਾਈ ਦਿੱਤੀ। ਉਨ੍ਹਾਂ ਡਾਕਟਰ ਜੋੜੇ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਲੋਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਡਾਕਟਰ ਸੇਵਾਦਾਰ ਬਣਕੇ ਮਨੁੱਖਤਾ ਦੀ ਸੇਵਾ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜਨਤਾ ਮੁੱਢ ਕਦੀਮ ਤੋਂ ਡਾਕਟਰੀ ਪੇਸ਼ੇ ਨੂੰ ਲੋਕ ਸੇਵਕ ਦੇ ਤੌਰ ਤੇ ਮੰਨਦੀ ਆ ਰਹੀ, ਇਸ ਮਿੱਥ ਨੂੰ ਭਵਿੱਖ ਵਿੱਚ ਵੀ ਬਣਾਕੇ ਰੱਖਣ ਦੀ ਲੋੜ ਹੈ। ਓਐਸਡੀ ਰਵਿੰਦਰ ਸਿੰਘ ਟੁਰਨਾ ਨੇ ਆਖਿਆ ਕਿ ਇਹ ਸੈਂਟਰ ਸਿਰਫ਼ ਇਲਾਜ ਦਾ ਕੇਂਦਰ ਹੀ ਨਹੀਂ, ਸਗੋਂ ਲੋਕਾਂ ਦੀ ਸਿਹਤਮੰਦ ਮੁਸਕਾਨ ਨੂੰ ਸੰਭਾਲਣ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਇੱਕ ਵੱਡਾ ਯਤਨ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰੀ ਵੀ ਹਾਜ਼ਰ ਸਨ।