ਮਹਿਲ ਕਲਾਂ : ਭਗਤੀ ਤੇ ਸ਼ਕਤੀ ਦੇ ਕੇਦਰ ਨਾਨਕਸਰ ਕਲੇਰਾਂ ਵਿਖੇ ਨਾਨਕਸਰ ਸੰਪਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ 80ਬਰਸੀ ਨੂੰ ਸਮਰਪਿਤ ਭਗਤੀ ਤੇ ਸ਼ਕਤੀ ਦੇ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ 24 ਅਗਸਤ ਦਿਨ ਐਤਵਾਰ ਤੋਂ ਬਰਸੀ ਸਮਾਗਮ ਆਰੰਭ ਹੋਣਗੇ । ਨਾਨਕਸਰ ਸੰਪਰਦਾਇ ਦੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਮੁੱਖੀ ਨਾਨਕਸਰ ਕਲੇਰਾਂ ਵਾਲਿਆਂ ਦੀ ਦੇਖ ਰੇਖ ਹੇਠ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਭਾਈ ਗੇਜਾ ਸਿੰਘ, ਭਾਈ ਜਸਵਿੰਦਰ ਸਿੰਘ ਬਿੰਦੀ ਤੇ ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ , ਭਾਈ ਜੱਸਾ ਸਿੰਘ ਨੇ ਦੱਸਿਆ ਕਿ ਨਾਨਕਸਰ ਦੇ ਮੋਜੂਦਾ ਮਹਾਪੁਰਸ਼ਾਂ ਵੱਲੋਂ ਸਮੂਹ ਸੰਗਤਾ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਸਲਾਨਾ ਬਰਸੀ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼੍ਰੀ ਅਖੰਡ ਪਾਠਾਂ ਦੀ ਪਹਿਲੀ ਲੜੀ24ਅਗਸਤ ਦਿਨ ਐਤਵਾਰ ਸਵੇਰੇ 9 ਵਜੇ ਅਰੰਭ ਹੋਣਗੇ ਅਤੇ ਜਿਨਾ ਦੇ ਭੋਗ 26 ਅਗਸਤ ਦਿਨ ਮੰਗਲਵਾਰ ਨੂੰ 9 ਵਜੇ ਦੇ ਕਰੀਬ ਸ਼੍ਰੀ ਅਖੰਡ ਪਾਏ ਜਾਣਗੇ ਇਸ ਉਪਰੰਤ ਦੂਜੀ ਲੜੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ 27 ਅਗਸਤ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 28 ਅਗਸਤ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ਉਪਰੰਤ ਧਾਰਮਿਕ ਸਮਾਗਮ ਕਰਵਾਇਆ ਜਾਵੇਗਾ। ਉਹਨਾਂ ਨੇ ਦੱਸਿਆ ਕਿ 25 ਅਗਸਤ,26 ਅਗਸਤ,27 ਅਗਸਤ ਨੂੰ ਰਾਤ ਵੇਲੇ ਦੀਵਾਨ ਸਜਾਏ ਜਾਣਗੇ ਜਿਸ ਵਿਚ ਸੰਤ, ਮਹਾਂਪੁਰਖ, ਸ੍ਰੀ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਵੱਖ ਵੱਖ ਟਕਸਾਲ ਦੇ ਮੁਖੀ ਅਤੇ ਰਾਜਨੀਤਕ ਆਗੂ ਹਾਜ਼ਰੀ ਭਰਨਗੇ।