ਸ਼ੇਰਪੁਰ : ਇਲਾਕੇ ਦੀ ਉੱਘੀ ਸਮਾਜ ਸੇਵੀ ਸ਼ਖਸ਼ੀਅਤ ਇੰਸ ਪਿਆਰਾ ਸਿੰਘ ਮਾਹਮਦਪੁਰ ਵੱਲੋ ਹਲਕਾ ਮਹਿਲਕਲਾਂ ਦੇ ਪਿੰਡ ਛੀਨੀਵਾਲ ਕਲਾਂ ਦੀ ਹੋਣਹਾਰ ਧੀ ਪ੍ਰਨੀਤ ਕੌਰ ਢੀਂਡਸਾ ਸਪੁੱਤਰੀ ਸਰਪੰਚ ਨਿਰਭੈ ਸਿੰਘ ਜੋ ਬੀਤੇ ਦਿਨੀਂ ਵਾਹਿਗੁਰੂ ਦੇ ਚਰਨਾਂ ਵਿੱਚ ਜਾਂ ਬਿਰਜੇ ਸੀ ਉਸ ਦੀ ਅੰਤਿਮ ਅਰਦਾਸ ਮੌਕੇ ਫ਼ਲਦਾਰ ਬੂਟੇ ਵੰਡ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪਿਆਰਾ ਸਿੰਘ ਮਾਹਮਦਪੁਰ ਸਮਾਜ ਸੇਵਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਪ੍ਰੀਵਾਰ ਦਾ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਆਉ ਆਪਾਂ ਰਲ ਮਿਲ ਕੇ ਬੂਟੇ ਲਗਾਈਏ ਵਾਤਾਵਰਨ ਸ਼ੁੱਧ ਬਣਾਈਏ। ਸਵ. ਪ੍ਰਨੀਤ ਕੌਰ ਦੀ ਅੰਤਿਮ ਅਰਦਾਸ 'ਚ ਹਾਜ਼ਰ ਸਾਰੀ ਸੰਗਤ ਨੇ ਬਹੁਤ ਹੀ ਸਤਿਕਾਰ ਨਾਲ ਫ਼ਲਦਾਰ ਬੂਟੇ ਲਏ ਅਤੇ ਪ੍ਰਨੀਤ ਕੌਰ ਦੀ ਯਾਦ ਵਿੱਚ ਲਾਉਣ ਦਾ ਪ੍ਰਣ ਵੀ ਕੀਤਾ ਗਿਆ। ਇਸ ਕਾਰਜ ਦੀ ਇਲਾਕੇ ਦੀਆਂ ਸੰਗਤਾਂ ਨੇ ਸ਼ਲਾਘਾ ਕੀਤੀ ਗਈ। ਸਰਪੰਚ ਨਿਰਭੈ ਸਿੰਘ ਜੀ ਦੇ ਪ੍ਰੀਵਾਰ ਨੇ ਫ਼ਲਦਾਰ ਬੂਟੇ ਵੰਡਣ ਤੇ ਪਿਆਰਾ ਸਿੰਘ ਮਾਹਮਦਪੁਰ ਸਮਾਜ ਸੇਵਕ ਦੇ ਪ੍ਰੀਵਾਰ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰ ਵੀ ਪਤਵੰਤੇ ਸੱਜਣ ਅਤੇ ਸੰਗਤਾਂ ਮੌਜੂਦ ਸਨ ।