ਸੰਦੌੜ : ਅੱਜ ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ ਕਮੇਟੀ ਪੰਜਾਬ ਦੇ ਵੱਲੋਂ ਇੱਕ ਹੰਗਾਮੀ ਮੀਟਿੰਗ ਦੇ ਵਿੱਚ ਪ੍ਰੈਸ ਦੇ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਢੇ ਤਿੰਨ ਸਾਲ ਤੋਂ ਜੋ ਸੰਘਰਸ਼ ਆਰਟ ਐਂਡ ਕਰਾਫਟ ਬੇਰੁਜ਼ਗਾਰ ਡਿਪਲੋਮਾ ਹੋਲਡਰਾਂ ਵੱਲੋਂ 250 ਪੋਸਟਾਂ ਵਿੱਚ ਸਾਰੇ ਹੀ ਡਿਪਲੋਮਾ ਹੋਲਡਰਾਂ ਨੂੰ ਬਿਨਾਂ ਕਿਸੇ ਵਾਧੂ ਯੋਗਤਾ ਅਤੇ ਬਿਨਾਂ ਪੀਐਸ ਟੈਟ ਤੋਂ ਅਪਲਾਈ ਕਰਾਉਣ ਦੇ ਲਈ ਲੜਿਆ ਜਾ ਰਿਹਾ ਹੈ ਅਤੇ ਜੋ ਰੂਲ 2018/2021 ਵਿੱਚ ਬਣਾ ਕੇ ਡਿਪਲੋਮਾ ਹੋਲਡਰਾਂ ਦੇ ਉੱਤੇ ਵਾਧੂ ਥੋਪ ਗਏ ਦਿੱਤੇ ਗਏ ਸਨ ਉਹਨਾਂ ਰੂਲਾਂ ਨੂੰ ਸਰਕਾਰ ਜਲਦ ਵਾਪਸ ਲਏ ਅਤੇ ਰੂਲਾਂ ਦੀ ਸੋਧ ਕਰਕੇ ਦਸਵੀਂ ਆਧਾਰ ਤੇ ਜਿਸ ਅਧਾਰ ਤੇ ਉਹਨਾਂ ਨੂੰ ਟ੍ਰੇਨਿੰਗ ਵਿੱਚ ਦਾਖਲਾ ਦਿੱਤਾ ਗਿਆ ਸੀ ਉਸੇ ਆਧਾਰ ਅਤੇ ਬਿਨਾਂ ਪੀਐਸ ਟੈਟ ਤੋਂ 250 ਪੋਸਟਾਂ ਦੇ ਵਿੱਚ ਸਾਰੇ ਹੀ ਡਿਪਲੋਮਾ ਹੋਲਡਰ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਏ ਪਿਛਲੇ 12 ਸਾਲ ਤੋਂ ਆਰਟ ਐਂਡ ਕਰਾਫਟ ਅਧਿਆਪਕਾਂ ਦੀ ਕੋਈ ਭਰਤੀ ਨਹੀਂ ਆਈ ਜਿਸ ਕਾਰਨ ਹਜ਼ਾਰਾਂ ਦੀ ਤਾਦਾਦ ਵਿੱਚ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ ਅਤੇ ਬਹੁਤ ਸਾਥੀ ਉਮਰ ਹੱਦ ਵੀ ਲੰਘ ਚੁੱਕੇ ਹਨ ਤਾਂ ਸਾਡੀ ਸਰਕਾਰ ਨੂੰ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਹੈ ਕਿ ਜਲਦ ਸਾਡੀਆਂ ਮੰਗਾਂ ਨੂੰ ਮੰਨ ਕੇ ਅਤੇ ਇਹਨਾਂ 250 ਪੋਸਟਾਂ ਵਿੱਚ ਅਪਲਾਈ ਕਰਨ ਸਮੇਂ ਸਾਰੇ ਹੀ ਡਿਪਲੋਮਾ ਧਾਰਕਾਂ ਨੂੰ ਦਸ ਸਾਲ ਦੀ ਉਮਰ ਛੋਟ ਵੀ ਦਿੱਤੀ ਜਾਵੇ ਤਾਂ ਜੋ ਸਕੂਲਾਂ ਦੇ ਵਿੱਚ ਕਲਾ ਦੇ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਜੇਕਰ ਜਲਦ ਸਰਕਾਰ ਵੱਲੋਂ ਅਤੇ ਵਿਭਾਗ ਵੱਲੋਂ ਸਾਡੀਆਂ ਮੰਗਾਂ ਤੇ ਫੈਸਲਾ ਨਹੀਂ ਲਿਆ ਜਾਂਦਾ ਤਾਂ ਸਾਰੇ ਹੀ ਪੰਜਾਬ ਦੇ ਬੇਰੁਜ਼ਗਾਰ ਆਰਟ ਐਂਡ ਕਰਾਫਟ ਡਿਪਲੋਮਾ ਹੋਲਡਰ ਵੱਡੇ ਸੰਘਰਸ਼ ਦੀ ਤਿਆਰੀ ਕਰ ਰਹੇ ਹਨ ਅਤੇ ਇਹ ਸੰਘਰਸ਼ ਉਦੋਂ ਤੱਕ ਚਲਦਾ ਰਹੇਗਾ ਜਦੋਂ ਤੱਕ ਦੋ ਸਾਲਾ ਡਿਪਲੋਮਾ ਹੋਲਡਰ ਪਾਸ ਸਾਥੀਆਂ ਨੇ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ। ਇਸ ਮੌਕੇ ਤੇ ਸੂਬਾ ਪ੍ਰਧਾਨ ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਸੰਦੀਪ ਸਿੰਘ, ਹਰਜੀਤ ਸਿੰਘ ਜੁਨੇਜਾ ਮੁੱਖ ਸਲਾਹਕਾਰ, ਬਲਵਿੰਦਰ ਰਾਮ ਸੰਗਰੂਰ ਜਨਰਲ ਸਕੱਤਰ, ਰਮਨਦੀਪ ਕੌਰ ਮਲੇਰਕੋਟਲਾ ਪ੍ਰੈਸ ਸਕੱਤਰ, ਸੁਖਵਿੰਦਰ ਸਿੰਘ ਸੰਗਰੂਰ ਖਜਾਨਚੀ, ਬਿਕਰਮਜੀਤ ਸਿੰਘ, ਪੰਕਜ ਸ਼ਰਮਾ, ਗੁਰਜੀਤ ਕੌਰ ਅਤੇ ਹੋਰ ਬੇਰੁਜ਼ਗਾਰ ਡਿਪਲੋਮਾ ਹੋਲਡਰ ਸਾਥੀ ਹਾਜ਼ਰ ਸਨ।