ਨਾਭਾ : ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸ਼ੀਏਸ਼ਨ (ਰਜ਼ਿ:) ਨਾਭਾ ਦੇ ਪ੍ਰਧਾਨ ਸ੍ਰੀ ਸੱਤਪਾਲ ਅਰੋੜਾ ਦੀ ਅਗਵਾਈ ਵਿੱਚ ਸੀਨੀਅਰ ਸਿਟੀਜਨ ਸੰਸਥਾ ਦੇ ਦਫਤਰ ਵਿਖੇ ਹਾਜ਼ਰ ਮੈਂਬਰਾਂ ਸ੍ਰੀ ਗੁਰਜਿੰਦਰ ਸਿੰਘ, ਸ੍ਰੀ ਬਲਵਿੰਦਰ ਸਿੰਘ, ਸ੍ਰ. ਜੱਗਾ ਸਿੰਘ, ਸ੍ਰੀ ਰਾਮ ਪ੍ਰਕਾਸ, ਮਾ: ਮੇਜਰ ਸਿੰਘ ਅਤੇ ਮਾ: ਅਮਰੀਕ ਸਿੰਘ ਨੇ ਡਾ. ਜਸਵਿੰਦਰ ਭੱਲਾ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀ ਪੰਜਾਬੀ ਸਭਿਆਚਾਰ ਨੂੰ ਅਨੋਖੀ ਦੇਣ ਅਤੇ ਪੀ.ਏ.ਯੂ. ਲੁਧਿਆਣਾ ਵਿਖੇ ਖੇਤੀ ਪਸਾਰ ਸਿੱਖਿਆ ਦੇ ਨਾਮਵਰ ਵਿਗਿਆਨੀ ਹੋਣਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹ ਇੱਕ ਨਿਧੱੜਕ ਹਾਸ ਵਿਅੰਗਕਾਰ ਸਨ ਜੋ ਉਨ੍ਹਾਂ ਦੇ ਮਨ ‘ਚ ਹੁੰਦਾ ਉਹ ਮਜ਼ਾਕੀਆ ਲਹਿਜੇ ਵਿੱਚ ਕਹਿ ਹੀ ਦਿੰਦੇ ਮੌਕੇ ਉੱਪਰ ਵਿਅੰਗ ਕੱਸਣ ਦੀ ਉਨ੍ਹਾਂ ਅੰਦਰ ਖੂਬੀ ਸੀ। ਇਸ ਕਾਰਨ ਭਾਵੇਂ ਉਨ੍ਹਾਂ ਨੂੰ ਖਮਿਆਜ਼ਾ ਵੀ ਭੁਗਤਨਾ ਪੈ ਜਾਂਦਾ ਉਸ ਨੂੰ ਵੀ ਉਹ ਅੱਗੋਂ ਹੋਰ ਮਜਾਕੀਆ ਲਹਿਜੇ ਵਿੱਚ ਪੇਸ਼ ਕਰ ਜਾਂਦੇ। ਸੰਸਥਾ ਦੇ ਮੈਂਬਰਾਂ ਨੇ ਦੁੱਖੀ ਭੱਲਾ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਆਪਣਾ ਦੁੱਖ ਅਤੇ ਸੰਵੇਦਨਾ ਦਾ ਪ੍ਰਗਟਾਵਾ ਕੀਤਾ।