ਖਨੌਰੀ : ਐਸ.ਬੀ.ਆਈ. ਕਾਰਡ ਵੱਲੋਂ ਕੈਂਸਰ ਖਿਲਾਫ ਵਿੱਢੀ ਜੰਗ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਵਰਲਡ ਕੈਂਸਰ ਕੇਅਰ ਦੀ ਸਹਾਇਤਾ ਨਾਲ ਮੁਫਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਵਰਲਡ ਕੈਂਸਰ ਕੇਅਰ ਦੇ ਗਲੋਬਲ ਅਬੈਂਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਜੇਕਰ ਕੈਂਸਰ ਦੇ ਲੱਛਣਾਂ ਨੂੰ ਪਹਿਲਾਂ ਹੀ ਪਹਿਚਾਣ ਲਿਆ ਜਾਵੇ ਤਾਂ ਕੈਂਸਰ ਬਣਨ ਤੋਂ ਰੋਕਿਆ ਜਾ ਸਕਦਾ ਹੈ। ਇਸ ਵਾਰ ਅਗਸਤ ਮਹੀਨੇ ਵਿੱਚ ਐਸ.ਬੀ.ਆਈ. ਕਾਰਡ ਐਂਡ ਪੇਮੈਂਟ ਸਰਵਿਸਜ਼ ਲਿਮਟਿਡ ਦੀ ਸਹਾਇਤਾ ਨਾਲ ਸੰਗਰੂਰ ਜ਼ਿਲ੍ਹੇ ਦੇ 16 ਵੱਖ ਵੱਖ ਸ਼ਹਿਰਾਂ ਵਿੱਚ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਵਰਲਡ ਕੈਂਸਰ ਕੇਅਰ ਦੇ ਪੰਜਾਬ ਚੈਪਟਰ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਲਗਾਏ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਸ਼ਮਸ਼ੇਰ ਸਿੰਘ ਹੁੰਦਲ ਨੇ ਦੱਸਿਆ ਕਿ ਇਹ ਕੈਂਪ ਗੁਰਦੁਆਰਾ ਸਾਹਿਬ ਵਿਖੇ ਅੱਜ ਮਿਤੀ 22 ਅਗਸਤ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਲਗਾਇਆ ਗਿਆ ਹੈ । ਇਸ ਮੌਕੇ ਕੈਂਪ ਵਿੱਚ ਕੈਂਸਰ ਅਵੇਅਰਨੈਸ, ਸ਼ੂਗਰ ਅਤੇ ਬੀ.ਪੀ. ਚੈਕ ਅਪ, ਮਰਦਾਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ. ਟੈਸਟ, ਬਲੱਡ ਕੈਂਸਰ ਦੀ ਜਾਂਚ, ਮੂੰਹ, ਗਲੇ ਅਤੇ ਹੱਡੀਆਂ ਦੀ ਜਾਂਚ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਬੱਚੇਦਾਨੀ ਦੇ ਪੈਪ ਸਮੇਅਰ ਟੈਸਟ ਅਤੇ ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਦਿੱਤੀ ਗਈ । ਇਸ ਕੈਂਪ ਦੌਰਾਨ ਵਰਲਡ ਕੈਂਸਰ ਕੇਅਰ ਸੁਸਾਇਟੀ ਦੀਆਂ ਡਾਕਟਰਾਂ ਦੀਆ ਬੱਸਾਂ ਵਿੱਚ ਮਾਹਿਰ ਡਾਕਟਰ ਅਤੇ ਅਤਿ ਆਧੁਨਿਕ ਉਪਕਰਨ ਮੌਜੂਦ ਸੀ । ਇਸ ਦੇ ਨਾਲ ਹੀ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ ।ਇਸ ਕੈਂਪ ਵਿੱਚ ਟੈਸਟ ਕਰਵਾਉਣ ਲਈ ਕੋਈ ਵੀ ਫੀਸ ਨਹੀਂ ਲਈ ਗਈ । ਇਲਾਕੇ ਦੇ ਸਮੂਹ ਲੋਕਾਂ ਨੂੰ ਇਸ ਕੈਂਪ ਵਿੱਚ ਸ਼ਿਰਕਤ ਕੀਤੀ । ਡਾ ਜਗਜੀਤ ਸਿੰਘ ਧੂਰੀ ਮੁਤਾਬਕ ਇਹ ਕੈਂਪ ਧੂਰੀ, ਛਾਹੜ, ਦਿੜ੍ਹਬਾ, ਲੱਡਾ, ਭਵਾਨੀਗੜ੍ਹ, ਲਹਿਰਾਗਾਗਾ, ਪਾਤੜਾਂ, ਧਨੌਲਾ, ਮੂਣਕ, ਸ਼ੇਰਪੁਰ, ਸੰਗਰੂਰ, ਫੱਗੂਵਾਲਾ, ਬੀਰ ਕਲਾਂ ਵਿੱਚ ਲੱਗ ਚੁੱਕੇ ਹਨ ਅਤੇ ਅੱਜ ਇਹ ਕੈਂਪ ਖਨੌਰੀ ਵਿੱਚ ਲੱਗ ਰਿਹਾ ਹੈ ।ਅੱਜ ਇਸ ਕੈਂਪ ਵਿੱਚ 3 ਵਜੇ ਤੱਕ 745 ਦੇ ਕਰੀਬ ਮਰੀਜਾਂ ਨੇ ਆਪਣੇ ਟੈਸਟ ਕਰਵਾਏ । ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਦੇ ਮੁਖੀ ਬਾਬਾ ਪਵਿੱਤਰ ਸਿੰਘ ਵੱਲੋਂ ਸਕੂਲ ਮੈਨੇਜਮੈਂਟ ਨੂੰ ਸਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ ਇਹਨਾਂ ਕੈਂਪਾਂ ਨੂੰ ਲਗਾਉਣ ਲਈ ਆਪਣਾ ਪੰਜਾਬ ਫਾਊਂਡੇਸ਼ਨ ਸਹਿਯੋਗ ਦੇ ਰਿਹਾ ਹੈ। ਇਸ ਮੌਕੇ ਜਗਜੀਤ ਸਿੰਘ ਧੂਰੀ, ਨਿਧਾਨ ਸਿੰਘ ਜੈਖਰ ਰੀਨਾ ਚੀਮਾ ਰਾਜਦੀਪ ਸਿੰਘ ਸੁਖਵਿੰਦਰ ਸਿੰਘ ਹਾਜ਼ਰ ਸਨ