Saturday, November 01, 2025

Malwa

ਪਟਿਆਲਾ ਦਾ ਨਾਂ ਅੰਤਰਰਾਸ਼ਟਰੀ ਕ੍ਰਿਕਟ ਜਗਤ ਵਿੱਚ ਹੋਰ ਚਮਕਿਆ

August 22, 2025 08:18 PM
SehajTimes
 
ਪਟਿਆਲਾ : ਪੰਜਾਬ ਦੇ ਜਿਲੇ ਪਟਿਆਲੇ ਦੇ ਖਿਡਾਰੀਆਂ ਨੇ ਸਦਾ ਹੀ ਖੇਡਾਂ ਵਿੱਚ ਮੱਲਾ ਮਾਰੀਆਂ ਹਨ। ਕ੍ਰਿਕਟ ਦਾ ਪਟਿਆਲੇ ਸ਼ਹਿਰ ਨਾਲ ਖਾਸ ਲਗਾਅ ਰਿਹਾ ਹੈ। ਮਹਾਰਾਜਾ ਭੁਪਿੰਦਰ ਸਿੰਘ ਤੇ ਲਾਲਾ ਅਮਰਨਾਥ ਤੋਂ ਸ਼ੁਰੂ ਹੋਈ ਕ੍ੜ ਕ੍ਰਿਕਟ ਦੀ ਪਿਰਤ ਨੇ ਪਟਿਆਲੇ ਵਿੱਚ ਇਨੀਆਂ ਡੂੰਗੀਆਂ ਜੜਾਂ ਬਣਾ ਲਈਆਂ ਕਿ ਹੁਣ ਇਸ ਸ਼ਹਿਰ ਵਿੱਚ ਨਾਮੀ ਖਿਡਾਰੀਆਂ ਦੇ ਵੱਡੇ ਵੱਡੇ ਦਰਖਤ ਦਿੱਖ ਰਹੇ ਹਨ । ਭਾਵੇਂ ਨਵਜੋਤ ਸਿੰਘ ਸਿੱਧੂ ਹੋਣ ਭਾਵੇਂ ਪ੍ਰਭ ਸਿਮਰਨ ਸਿੰਘ, ਅਨਮੋਲ ਜੀਤ ਸਿੰਘ ਤੇ ਭਾਵੇਂ ਹਰਜਸ ਟੰਡਨ ਆਰਿਆਮਾਨ ਧਾਲੀਵਾਲ ਤੇ ਕਈ ਹੋਰ ਨਾਮੀ ਖਿਡਾਰੀ, ਨਾ ਸਿਰਫ ਸੂਬੇ ਦੀ ਕ੍ਰਿਕਟ ਵਿੱਚ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੱਡਾ ਨਾਮ ਬਣ ਗਏ।ਹੁਣ ਇਹਨਾਂ ਵਿੱਚ ਇੱਕ ਹੋਰ ਨਾਂ ਜੁੜ ਗਿਆ ਹੈ, ਉਹ ਹੈ ਕ੍ਰਿਕਟ ਹੱਬ ਪਟਿਆਲਾ ਦਾ ਹੋਣਹਾਰ ਖਿਡਾਰੀ ਵਿਹਾਨ ਮਲਹੋਤਰਾ। ਵਿਹਾਨ ਮਲਹੋਤਰਾ ਜਿਹੜਾ ਕਿ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਇੰਗਲੈਂਡ ਦੋਰੇ ਤੇ ਗਿਆ ਸੀ, ਨੇ ਇੰਗਲੈਂਡ ਵਿਰੁੱਧ ਖੇਡਦਿਆਂ ਹੋਇਆਂ, ਇੱਕ ਮੈਚ ਵਿੱਚ 120 ਦੌੜਾਂ ਅਤੇ ਦੂਸਰੇ ਮੈਚ ਵਿੱਚ 129 ਦੌੜਾਂ ਦਾ ਵਿਸ਼ੇਸ਼ ਯੋਗਦਾਨ ਪਾਇਆ।ਉਸ ਦੀ ਇਸ ਪ੍ਰਾਪਤੀ ਨੂੰ ਦੇਖਦਿਆਂ ਹੋਇਆ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਹੁਣ ਆਸਟਰੇਲੀਆ ਵਿਖੇ ਜਾਣ ਵਾਲੀ ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਵਿੱਚ ਉਸਦੀ ਚੋਣ ਕੀਤੀ ਹੈ। ਇਸ ਸਬੰਧੀ ਜਦੋਂ ਉਹਨਾਂ ਦੇ ਕੋਚ ਕ੍ਰਿਕਟ ਹੱਬ ਦੇ ਕਮਲ ਸੰਧੂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਵਿਹਾਨ ਮਲਹੋਤਰਾ ਭਾਵੇਂ ਅੰਡਰ 19 ਦਾ ਖਿਡਾਰੀ ਹੈ ਪਰ ਉਸਨੇ ਪਟਿਆਲਾ ਵੱਲੋਂ ਖੇਡਦਿਆ ਸੀਨੀਅਰ ਕਟੋਚ ਸੀਲਡ ਮੈਚਾਂ ਵਿੱਚ ਵੀ ਸੈਂਕੜੇ ਲਾਏ ਹਨ। ਉਹਨਾਂ ਨੇ ਮਲਹੋਤਰਾ ਦੀ ਮਿਹਨਤ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਕੋਈ ਵੀ ਮੌਸਮ ਹੋਵੇ, ਉਹ ਪ੍ਰੈਕਟਿਸ ਕਦੇ ਨਹੀਂ ਛੱਡਦਾ। ਸਵੇਰੇ ਸ਼ਾਮ ਬਾਕੀ ਖਿਡਾਰੀਆ ਨਾਲ ਪ੍ਰੈਕਟਿਸ ਕਰਨ ਤੋਂ ਇਲਾਵਾ, ਉਹ ਕਈ ਕਈ ਘੰਟੇ ਇਨਡੋਰ ਵਿੱਚ ਪਸੀਨਾ ਵਹਾਉਂਦਾ ਹੈ। ਇਹੀ ਕਾਰਨ ਹੈ ਕਿ ਵਿਹਾਨ ਮਲਹੋਤਰਾ ਆਸਟਰੇਲੀਆ ਜਾਣ ਵਾਲੀ ਭਾਰਤੀ ਕ੍ਰਿਕਟ ਟੀਮ ਵਿੱਚ ਚੁਣਿਆ ਗਿਆ ਹੈ। ਇਸ ਮੌਕੇ ਤੇ ਕੋਚ ਕਮਲ ਸੰਧੂ ਨੇ ਖਾਸ ਤੌਰ ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਤੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਆਂ ਕਿਹਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸੂਬੇ ਵਿੱਚ ਕ੍ਰਿਕਟ ਨੂੰ ਉੱਪਰ ਚੁੱਕਣ ਲਈ ਬਹੁਤ ਵਧੀਆ ਮਾਹੌਲ ਸਿਰਜਿਆ ਹੈ ,ਜਿਸ ਦੀ ਬਦੌਲਤ ਹੈ ਕਿ ਇੰਨੇ ਵੱਡੇ ਪੱਧਰ ਤੇ ਪੰਜਾਬ ਦੇ ਖਿਡਾਰੀ ਭਾਰਤ ਦੀ ਟੀਮ ਦਾ ਹਿੱਸਾ ਹਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ