ਕੁਰਾਲੀ : ਬਾਲ ਸਹਿਤ ਦੀਆਂ ਅਨੇਕਾਂ ਪੁਸਤਕਾਂ ਛਾਪ ਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਉਣ ਵਾਲੇ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਅਤੇ ਪੰਜਾਬ ਭਵਨ ਜਲੰਧਰ ਦੀ ਪ੍ਰਬੰਧਗੀ ਟੀਮ ਦੇ ਉਪਰਾਲੇ ਸਦਕਾ ਮੋਹਾਲੀ ਟੀਮ ਦੀ ਛਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਬਾਲ ਲੇਖਕਾਂ ਦੀ ਕਿਤਾਬਾਂ ਦੇ ਚਰਚੇ ਹਰ ਪਾਸੇ ਹੋ ਰਹੇ ਹਨ। ਪ੍ਰੋਜੈਕਟ ਇੰਚਾਰਜ ਓਂਕਾਰ ਸਿੰਘ ਤੇਜੇ ਦਾ ਵੀ ਇਸ ਪ੍ਰੋਜੈਕਟ ਨੂੰ ਚਲਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੇ ਪੰਜਾਬ ਦੇ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਇੱਕ ਮੋਤੀਆਂ ਦੀ ਮਾਲਾ ਵਾਂਗੂ ਪਰੋ ਕੇ ਸਾਂਝੇ ਤੌਰ ਤੇ ਇਕੱਠਾ ਕੀਤਾ ਵੱਖ-ਵੱਖ ਜਿਲਿਆਂ ਦੀਆਂ ਟੀਮਾਂ ਬੜੀ ਹੀ ਮਿਹਨਤ ਨਾਲ ਬੱਚਿਆਂ ਨੂੰ ਗਾਈਡ ਕਰਕੇ ਮਾਂ ਬੋਲੀ ਦੇ ਹੋਰ ਵੀ ਨੇੜੇ ਲੈ ਕੇ ਆਈਆਂ ਹਨ। ਇੱਥੇ ਮੈਡਮ ਰਜਿੰਦਰ ਕੌਰ ਨੇ ਇਹ ਵੀ ਦੱਸਿਆ ਕਿ ਇਸ ਕਾਫਲੇ ਵਿੱਚ ਭਾਰਤ ਤੋਂ ਬਾਹਰ ਪਾਕਿਸਤਾਨ ਇੰਗਲੈਂਡ ਕਨੇਡਾ ਆਸਟਰੇਲੀਆ ਵਰਗੇ ਹੋਰ ਵੀ ਦੇਸ਼ ਇਸ ਪ੍ਰੋਜੈਕਟ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਹ ਪ੍ਰੋਜੈਕਟ ਦਿਨੋ ਦਿਨ ਬੁਲੰਦੀਆਂ ਵੱਲ ਜਾ ਰਿਹਾ ਹੈ। ਸੁੱਖੀ ਬਾਠ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਵੀ ਪੰਜਾਬੀ ਮਾਂ ਬੋਲੀ ਨੂੰ ਅੱਗੇ ਲਿਆਉਣ ਵਿੱਚ ਬਹੁਤ ਨੇਕ ਉਪਰਾਲੇ ਕਰ ਰਹੇ ਹਨ।