ਕੁਰਾਲੀ : ਸਥਾਨਕ ਸ਼ਹਿਰ ਦੇ ਪ੍ਰਾਚੀਨ ਡੇਰਾ ਬਾਬਾ ਗੁਸਾਈਂਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 24 ਅਤੇ 25 ਅਗਸਤ ਨੂੰ ਸਾਲਾਨਾ ਮੇਲਾ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਦੇ ਸ਼ਰਧਾਲੂਆਂ ਵੱਲੋਂ ਇਸ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਚਲ ਰਹੀਆਂ ਹਨ ।
ਪ੍ਰਾਚੀਨ ਡੇਰਾ ਬਾਬਾ ਗੁਸਾਈਆਣਾ ਦੇ ਮੁੱਖ ਸੇਵਾਦਾਰ ਮਹੰਤ ਬਾਬਾ ਧਨਰਾਜ ਗਿਰ ਜੀ ਵੱਲੋਂ ਸ਼ਹਿਰ ਤੇ ਇਲਾਕੇ ਦੇ ਵੱਖ-ਵੱਖ ਸ਼ਰਧਾਲੂਆਂ, ਲੋਕਾਂ ਅਤੇ ਆਗੂਆਂ ਨੂੰ ਮੇਲੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਮਹੰਤ ਬਾਬਾ ਧਨਰਾਜ ਗਿਰ ਜੀ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਗਜਾ ਕਰਕੇ ਲੋਕਾਂ ਨੂੰ ਮੇਲੇ ਵਿੱਚ ਸ਼ਾਮਲ ਹੋਣ ਲਈ ਅਪੀਲ ਕਰ ਰਹੇ ਹਨ।
ਇਸੇ ਦੌਰਾਨ ਸ਼ਹਿਰ ਦੀ ਚੰਡੀਗੜ੍ਹ ਰੋਡ 'ਤੇ ਵਾਰਡ ਨੰਬਰ 10 ਦੇ ਕੌਂਸਲਰ ਬਹਾਦਰ ਸਿੰਘ ਓਕੇ ਅਤੇ ਵਾਰਡ ਨੰਬਰ 9 ਦੀ ਕੌਂਸਲਰ ਭਾਵਨਾ ਸ਼ਰਮਾ ਦੀ ਅਗਵਾਈ ਹੇਠ ਵਾਰਡ ਅਤੇ ਸ਼ਹਿਰ ਵਾਸੀਆਂ ਵੱਲੋਂ ਡੇਰਾ ਬਾਬਾ ਗੁਸਾਈਂਆਣਾ ਦੇ ਮਹੰਤ ਬਾਬਾ ਧਨਰਾਜ ਗਿਰ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਜਦੋਂ ਮਹੰਤ ਧੰਨਰਾਜ ਗਿਰ ਜੀ ਚੰਡੀਗੜ੍ਹ ਰੋਡ ਵਿਖੇ ਕੌਂਸਲਰ ਬਹਾਦਰ ਸਿੰਘ ਓਕੇ ਦੇ ਗ੍ਰਹਿ ਵਿਖੇ ਪਹੁੰਚੇ ਤਾਂ ਸ਼ਰਧਾਲੂਆਂ ਨੇ ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਹ ਦ੍ਰਿਸ਼ ਬਹੁਤ ਹੀ ਖੂਬਸੂਰਤ ਅਤੇ ਸ਼ਰਧਾ ਭਰਪੂਰ ਸੀ।
ਇਸ ਮੌਕੇ ਸ਼ਹਿਰ ਵਾਸੀਆਂ ਨੇ ਮਹੰਤ ਬਾਬਾ ਧਨਰਾਜ ਗਿਰ ਜੀ ਦਾ ਸਵਾਗਤ ਕਰਦਿਆਂ ਕਿਹਾ ਕਿ ਡੇਰਾ ਬਾਬਾ ਗੁਸਾਈਂਆਣਾ ਸ਼ਹਿਰ ਦੀ ਪ੍ਰਾਚੀਨ ਅਤੇ ਮਹੱਤਵਪੂਰਨ ਧਾਰਮਿਕ ਸਥਾਨ ਹੈ । ਇੱਥੇ ਹੋਣ ਵਾਲਾ ਮੇਲਾ ਸਾਡੀ ਸੱਭਿਆਚਾਰਕ ਵਿਰਾਸਤ ਦਾ ਹਿੱਸਾ ਹੈ।
ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਜਿਸ ਵਿੱਚ ਲੰਗਰ ਦਾ ਪ੍ਰਬੰਧ ਅਤੇ ਹੋਰ ਜ਼ਰੂਰੀ ਸਹੂਲਤਾਂ ਸ਼ਾਮਲ ਹਨ। ਮਹੰਤ ਬਾਬਾ ਧਨਰਾਜ ਗਿਰ ਜੀ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਮੇਲੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਂ ਜੋ ਸਾਰੇ ਰਲ-ਮਿਲ ਕੇ ਭਗਤੀ ਅਤੇ ਸ਼ਰਧਾ ਦੇ ਇਸ ਪਵਿੱਤਰ ਮਾਹੌਲ ਦਾ ਆਨੰਦ ਲੈ ਸਕਣ। ਇਸ ਮੌਕੇ 'ਤੇ ਕੌਂਸਲਰ ਨੰਦੀ ਪਾਲ ਬਾਸਲ, ਡਾਕਟਰ ਅਸ਼ਵਨੀ ਸ਼ਰਮਾ, ਕੌਂਸਲਰ ਖੁਸ਼ਬੀਰ ਸਿੰਘ ਹੈਪੀ ਸਾਬਕਾ ਕੌਂਸਲਰ ਪ੍ਰਦੀਪ ਕੁਮਾਰ ਰੂੜਾ, ਗੁਰਿੰਦਰ ਸਿੰਘ ਮੁੰਡੇ,ਹਰਮੇਸ਼ ਕਾਲੀਆ, ਪ੍ਰੇਮ ਸਿੰਘ ਮੁੰਡੇ, ਟਹਿਲ ਸਿੰਘ ਮੁੰਡੇ, ਬਚਿਤਰ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਤਾਰੀ ਕਲਸੀ, ਦਵਿੰਦਰ ਸਿੰਘ ਰਾਣਾ,ਦਲਵਿੰਦਰ ਸਿੰਘ ਬਿੱਟੂ, ਲੱਖਾਂ ਸਿੰਘ, ਬਿੱਲਾ ਸਿੰਘ ਕਾਕਾ, ਅਕਾਸ਼ ਸਿੰਘ,ਓਮ ਪ੍ਰਕਾਸ਼ ਪੰਚ ਚਨਾਲੋਂ,ਖੁਸ਼ਹਾਲ ਸਿੰਘ, ਪਵਨ ਸਿੰਗਲਾ, ਭੂਵਨ ਅਗਰਵਾਲ , ਰੌਮੀ ,ਗਿਆਨੀ ਗੁਰਚਰਨ ਸਿੰਘ ਟੌਹੜਾ, ਹਰਪਾਲ ਸਿੰਘ ਫੌਜੀ ਤੇ ਦੀਪ ਸਿੰਘ ਆਦਿ ਹਾਜ਼ਰ ਸਨ।