ਪਟਿਆਲਾ : ਦੇਸ਼ ਵਿਦੇਸ਼ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਨਾਏ ਜਾ ਰਹੇ 350 ਵੇ ਸ਼ਹੀਦੀ ਸਮਾਗਮ ਦੌਰਾਨ ਭਾਸ਼ਾ ਵਿਭਾਗ ਪੰਜਾਬ ਅਤੇ ਇਸਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਸੁਯੋਗ ਅਗਵਾਈ ਹੇਠ, ਪੰਜਾਬ ਬ੍ਰਾਹਮਣ ਸਭਾ ਅਤੇ ਪੰਚਾਇਤ ਪਿਲਖਣੀ ਦੇ ਸਹਿਯੋਗ ਨਾਲ "ਹਿੰਦ ਦੀ ਚਾਦਰ"ਨਾਟਕ ਰੂਪੀ ਰੋਸ਼ਨੀ ਅਤੇ ਆਵਾਜ਼ ਦਾ ਪ੍ਰੋਗਰਾਮ ਪਿਲਖਾਨੀ ਵਿਖੇ ਆਯੋਜਤ ਕੀਤਾ ਗਿਆ। ਜਿਸ ਦੇ ਲੇਖਕ ਰਵਿੰਦਰ ਸਿੰਘ ਸੋਢੀ ਅਤੇ ਨਿਰਦੇਸ਼ਕ ਜੋਗਾ ਸਿੰਘ ਖੀਵਾ ਸਨ। ਇਸ ਮੌਕੇ ਤੇ ਵਿਸ਼ਵ ਚਿੰਤਕ ਅਵਾਰਡੀ ਡਾਕਟਰ ਸਵਰਾਜ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਗੁਰਿੰਦਰਜੀਤ ਕੌਰ ਖਹਿਰਾ ਨੂੰ ਪੰਚਾਇਤ ਪੀਲਖਣੀ ਅਤੇ ਪੰਜਾਬ ਬ੍ਰਾਹਮਣ ਸਮਾਜ ਦੁਆਰਾ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਵ ਚਿੰਤਕ ਅਵਾਰਡੀ ਡਾਕਟਰ ਸਵਰਾਜ ਸਿੰਘ ਨੇ "ਹਿੰਦ ਦੀ ਚਾਦਰ" ਰੋਸ਼ਨੀ ਅਤੇ ਆਵਾਜ਼ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗ੍ਰਾਮ ਲੋਕਾਂ ਵਿੱਚ ਆਪਣੀ ਸੰਸਕ੍ਰਿਤੀ ਸਵਾਮੀ ਮਾਨ ਅਤੇ ਬਲਿਦਾਨ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਇਸ ਦੇ ਨਾਲ ਹੀ ਸਾਨੂੰ ਆਪਣੇ ਵਿਰਸੇ ਤੇ ਇਤਿਹਾਸ ਨੂੰ ਵੀ ਯਾਦ ਕਰਾਉਂਦੇ ਹਨ। ਉਹਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀ ਦੇ ਬਲਿਦਾਨ ਨੂੰ ਇੱਕ ਅਜਿਹਾ ਬਲਿਦਾਨ ਦੱਸਿਆ ਜਿਸ ਦੇ ਵਿੱਚ ਗੁਰੂ ਜੀ ਨੇ ਦੂਜੇ ਧਰਮ ਦੇ ਲੋਕਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦੇ ਦੇਤੀ ਅਤੇ ਅਜਿਹੀ ਲਸਾਨੀ ਸ਼ਹਾਦਤ ਨੂੰ ਲੋਕ ਅੱਜ ਵੀ ਕੋਟੀ ਕੋਟੀ ਪ੍ਰਣਾਮ ਕਰਦੇ ਹੋਏ ਉਹਨਾਂ ਦੁਆਰਾ ਧਰਮ ਦੀ ਰੱਖਿਆ ਲਈ ਦਿਖਾਏ ਗਏ ਰਸਤੇ ਤੇ ਚੱਲਣ ਦਾ ਪ੍ਰਣ ਲੈਂਦੇ ਹਨ। ਇਸ ਮੌਕੇ ਮੇਘਰਾਜ, ਦੇਵੀ ਦਿਆਲ ਪਰਾਸਰ, ਮੁਖਤਿਆਰ ਸਿੰਘ,ਬਹਾਦਰ ਸਿੰਘ, ਸਰਪੰਚ ਗੁਰਬਾਜ ਸਿੰਘ, ਗੁਰਨਾਮ ਸਿੰਘ, ਗਿਆਨੀ ਹਰਵਿੰਦਰ ਸਿੰਘ ਗੁਰਵਿੰਦਰ ਸਿੰਘ, ਹਰਜੀਤ ਸਿੰਘ ਜਸਪਾਲ ਸਿੰਘ ਅਤੇ ਸੁਰਜੀਤ ਸਿੰਘ ਲਾਡੀ ਸ਼ਾਮਿਲ ਸਨ।