ਬਰਨਾਲਾ : ਬਹੁਪੱਖੀ ਲੇਖਕ ਅਤੇ ਉੱਘੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਨੇ ਆਪਣੇ ਜਨਮਦਿਨ ਦੇ ਸ਼ੁਭ ਮੌਕੇ ’ਤੇ ਸ੍ਰੀ ਦੇਵਿੰਦਰ ਸਤਿਆਰਥੀ ਲਾਇਬ੍ਰੇਰੀ ਭਦੌੜ ਨੂੰ 101 ਕਿਤਾਬਾਂ ਭੇਂਟ ਕੀਤੀਆਂ। ਨਗਰ ਕੌਂਸਲ ਭਦੌੜ ਵਿਖੇ ਸਥਿਤ ਲਾਇਬਰੇਰੀ ’ਚ ਰੱਖੇ ਗਏ ਸਾਦੇ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਚ ਲੇਖਕ ਯਾਦਵਿੰਦਰ ਸਿੰਘ ਭੁੱਲਰ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਉਘੇ ਸਮਾਜ ਸੇਵੀ ਬਾਬੂ ਅਭੈ ਕਮਾਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਤਾ ਜਸਵੰਤ ਕੌਰ, ਕ੍ਰਿਸ਼ਨਾ ਕਲੱਬ ਦੇ ਚੇਅਰਮੈਨ ਪ੍ਰਵੀਨ ਕੁਮਾਰ ਗੌਤਮ, ਏਕਤਾ ਪ੍ਰੈੱਸ ਕਲੱਬ ਦੇ ਜਨਰਲ ਸੈਕਟਰੀ ਯੋਗੇਸ਼ ਸ਼ਰਮਾ ਨੇ ਸੰਬੋਧਨ ਕਰਦਿਆਂ ਬਹੁਪੱਖੀ ਲੇਖਕ ਅਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਨੂੰ ਉਹਨਾਂ ਦੇ ਜਨਮਦਿਨ ’ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਯਾਦਵਿੰਦਰ ਸਿੰਘ ਭੁੱਲਰ ਜਿੱਥੇ ਇੱਕ ਬਹੁਪੱਖੀ ਲੇਖਕ ਹਨ ਉਥੇ ਉਹ ਗੀਤਕਾਰ ਅਤੇ ਉੱਘੇ ਪੱਤਰਕਾਰ ਵੀ ਹਨ। ਉਹਨਾਂ ਵੱਲੋਂ ਹੁਣ ਆਪਣੀ ਸੱਤਵੀਂ ਕਿਤਾਬ ‘‘ਵਿੱਦਿਆ ਦੇ ਧਾਮ’’ ਪਿਛਲੇ ਦਿਨੀ ਲੋਕ ਅਰਪਣ ਕੀਤੀ ਗਈ ਹੈ। ਉਹਨਾਂ ਯਾਦਵਿੰਦਰ ਸਿੰਘ ਭੁੱਲਰ ਵੱਲੋਂ ਦੇਵਿੰਦਰ ਸਤਿਆਰਥੀ ਲਾਇਬਰੇਰੀ ਭਦੌੜ ਨੂੰ 101 ਕਿਤਾਬਾਂ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਅੱਜ ਦੀ ਪੀੜੀ ਸਾਹਿਤ ਨਾਲੋਂ ਟੁੱਟ ਰਹੀ ਹੈ। ਉਹਨਾਂ ਕਿਹਾ ਕਿ ਜਗ੍ਹਾ ਜਗ੍ਹਾ ਲਾਇਬਰੇਰੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਯਾਦਵਿੰਦਰ ਭੁੱਲਰ ਜਿਹੇ ਉਪਰਾਲੇ ਕਰਦਿਆਂ ਲੋਕਾਂ ਨੂੰ ਲਾਇਬਰੇਰੀਆਂ ਚ ਚੰਗਾ ਸਾਹਿਤ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਨਵੀਂ ਪੀੜੀ ਪੰਜਾਬੀ ਸਾਹਿਤ ਨਾਲ ਜੁੜ ਸਕੇ। ਇਸ ਮੌਕੇ ਬਹੁਪੱਖੀ ਲੇਖਕ ਯਾਦਵਿੰਦਰ ਸਿੰਘ ਭੁੱਲਰ ਨੇ ਸਮੁੱਚੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਤੁਹਾਡੇ ਅਸ਼ੀਰਵਾਦ ਅਤੇ ਦੁਆਵਾਂ ਦੀ ਲੋੜ ਹੈ ਤਾਂ ਕਿ ਮੈਂ ਸਾਹਿਤ ਦੀ ਝੋਲੀ ਚ ਹੋਰ ਯੋਗਦਾਨ ਪਾ ਸਕਾਂ। ਇਸ ਮੌਕੇ ਨਗਰ ਕੌਂਸਲ ਭਦੌੜ ਵੱਲੋਂ ਯਾਦਵਿੰਦਰ ਸਿੰਘ ਭੁੱਲਰ ਨੂੰ ਸਨਮਾਨਿਤ ਕਰਦਿਆਂ ਮੋਮੈਂਟੋ, ਦੁਸ਼ਾਲਾ ਅਤੇ 21 ਹਜਾਰ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯਾਦਵਿੰਦਰ ਸਿੰਘ ਭੁੱਲਰ ਨੂੰ ਕ੍ਰਿਸ਼ਨਾ ਕਲੱਬ ਭਦੌੜ, ਵਪਾਰ ਮੰਡਲ ਭਦੌੜ, ਆਮ ਆਦਮੀ ਪਾਰਟੀ ਇਕਾਈ ਭਦੌੜ, ਏਕਤਾ ਪ੍ਰੈਸ ਕਲੱਬ ਭਦੌੜ ਅਤੇ ਨਗਰ ਕੌਂਸਲ ਭਦੌੜ ਵੱਲੋਂ ਸਨਮਾਨ ਚਿੰਨ ਅਤੇ ਦੁਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਮਨੀਸ਼ ਕੁਮਾਰ ਗਰਗ, ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ, ਅਸ਼ੋਕ ਸ਼ਰਮਾ ਐਮ.ਏ., ਉੱਘੇ ਸਮਾਜ ਸੇਵੀ ਬਾਬੂ ਅਭੇੈ ਕੁਮਾਰ ਭਦੌੜ, ਵਪਾਰ ਮੰਡਲ ਦੇ ਪ੍ਰਧਾਨ ਗੁਰਦੀਪ ਦੀਪਾ, ਕ੍ਰਿਸ਼ਨਾ ਕਲੱਬ ਦੇ ਪ੍ਰਧਾਨ ਨੀਤਨ ਸਿੰਗਲਾ, ਚੇਅਰਮੈਨ ਪਰਵੀਨ ਗੌਤਮ, ਪ੍ਰਿੰਸ ਸੇਠੀ, ਕੌਂਸਲਰ ਵਕੀਲ ਸਿੰਘ, ਕੌਂਸਲਰ ਨਾਹਰ ਸਿੰਘ, ਕੌਂਸਲਰ ਗੁਰਪਾਲ ਸਿੰਘ, ਕੌਂਸਲਰ ਰਾਜ ਰਾਣੀ, ਕੌਂਸਲਰ ਅਮਰਜੀਤ ਸਿੰਘ, ਕੌਂਸਲਰ ਪਰਮਜੀਤ ਸਿੰਘ ਪੰਮਾ,ਕੌਂਸਲਰ ਬਲਵੀਰ ਠੰਡੂ, ਕੌਂਸਲਰ ਲਾਭ ਸਿੰਘ, ਰਿੱਕੀ ਸੇਖੋ, ਹਰਦੀਪ ਔਲਖ, ਲਾਇਬਰੇਰੀਅਨ ਰਾਜਵਿੰਦਰ ਕੌਰ ਰੂਬੀ, ਗੱਗੀ ਪੰਜੂ, ਡਾਕਟਰ ਸੋਨੂ ਤੋਂ ਇਲਾਵਾ ਹੋਰ ਵੀ ਸ਼ਖਸ਼ੀਅਤਾਂ ਹਾਜ਼ਰ ਸਨ।